ਡੇਰਾ ਪ੍ਰੇਮੀ ਨੇ ਗਲਤੀ ਨਾਲ ਬੈਂਕ ਅਕਾਊਂਟ ‘ਚ ਆਏ 52 ਹਜ਼ਾਰ 600 ਰੁਪਏ ਵਾਪਸ ਕਰਕੇ ਇਮਾਨਦਾਰੀ ਦਿਖਾਈ
ਗੁਰਪ੍ਰੀਤ ਸਿੰਘ, ਸੰਗਰੂਰ
ਅੱਜ ਦੇ ਸਮੇਂ ਵਿੱਚ ਇਮਾਨਦਾਰੀ ਕਿਧਰੇ ਦੂਰ ਦੂਰ ਨਜ਼ਰ ਨਹੀਂ ਆਉਂਦੀ ਪਰ ਅੱਜ ਦੇ ਸਮੇਂ ਵਿੱਚ ਵੀ ਕੁਝ ਵਿਅਕਤੀ ਅਜਿਹੇ ਹਨ ਜਿਨ੍ਹਾਂ ਨੇ ਹਾਲੇ ਵੀ ਇਮਾਨਦਾਰੀ ਆਪਣੇ ਪੱਲੇ ਨਾਲ ਬੰਨ੍ਹ ਰੱਖੀ ਹੈ ਅਜਿਹੀ ਹੀ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ ਬਲਾਕ ਲੌਂਗੋਵਾਲ ਦੇ ਇੱਕ ਡੇਰਾ ਪ੍ਰੇਮੀ ਨੇ ਜਿਨ੍ਹਾਂ ਨੇ ਆਪਣੇ ਬੈਂਕ ਖਾਤੇ ਵਿੱਚ ਗਲਤੀ ਨਾਲ ਆਏ ਕਿਸੇ ਹੋਰ ਵਿਅਕਤੀ ਦੇ 52 ਹਜ਼ਾਰ 600 ਰੁਪਏ ਉਸ ਵਿਅਕਤੀ ਨੂੰ ਸਹੀ ਸਲਾਮਤ ਵਾਪਸ ਕੀਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਲਕੀਤ ਸਿੰਘ ਵਾਸੀ ਲੌਂਗੋਵਾਲ ਨੇ ਦੱਸਿਆ ਕਿ ਉਸਦਾ ਲੜਕਾ ਕੈਨੇਡਾ ਵਿੱਚ ਰਹਿੰਦਾ ਹੈ, ਜਿਸਦੇ ਅਕਾਊਂਟ ‘ਚ ਕਿਸੇ ਨੇ 52,600 ਰੁਪਏ ਗਲਤੀ ਨਾਲ ਪਾ ਦਿੱਤੇ
ਉਸ ਨੇ ਸਾਰੀ ਜਾਣਕਾਰੀ ਹਾਸਲ ਕਰਕੇ ਪਤਾ ਲਾਇਆ ਕਿ ਇਹ ਪੈਸੇ ਪਿੰਡ ਪੇਧਨ ਭਾਦਸੋਂ ਦੇ ਪੂਰਨ ਚੰਦ ਦੇ ਕੈਨੇਡਾ ਰਹਿੰਦੇ ਰਿਸ਼ਤੇਦਾਰ ਨੇ ਉਸ ਦੇ ਅਕਾਊਂਟ ਵਿੱਚ ਪਾਉਣੇ ਸਨ ਜੋ ਕਿ ਗਲਤੀ ਨਾਲ ਉਸ ਦੇ ਅਕਾਊਂਟ ਵਿੱਚ ਆ ਗਏ ਮਲਕੀਤ ਸਿੰਘ ਨੇ ਦੱਸਿਆ ਕਿ ਇਹ ਪੈਸੇ ਉਸ ਵੱਲੋਂ ਅੱਜ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ‘ਚ ਪੂਰਨ ਚੰਦ ਨੂੰ ਉਹ ਸਾਰੇ ਪੈਸੇ ਵਾਪਸ ਕਰ ਦਿੱਤੇ ਪੂਰਨ ਚੰਦ ਨੇ ਅੱਜ ਆਪਣੇ ਪੈਸੇ ਹਾਸਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਨਹੀਂ ਸੀ ਕਿ ਉਨ੍ਹਾਂ ਦੇ ਪੈਸੇ ਮਿਲ ਜਾਣਗੇ ਉਨ੍ਹਾਂ ਕਿਹਾ ਕਿ ਅੱਜ ਵੀ ਪ੍ਰੇਮੀ ਮਲਕੀਤ ਸਿੰਘ ਜੀ ਵਰਗੇ ਇਨਸਾਨ ਹਨ, ਜਿਨ੍ਹਾਂ ਨੇ ਇਮਾਨਦਾਰੀ ਨੂੰ ਜਿਉਂਦਾ ਰੱਖਿਆ ਹੋਇਆ ਹੈ ਉਨ੍ਹਾਂ ਖੁਸ਼ੀ ‘ਚ ਮਲਕੀਤ ਸਿੰਘ ਨੂੰ ਇਨਾਮ ਦੇਣਾ ਵੀ ਚਾਹਿਆ ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ ਇਸ ਮੌਕੇ ਪੂਰਨ ਚੰਦ ਨੇ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਦੇ ਕਾਰਜਾਂ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਹੀ ਮਨੁੱਖਤਾ ਭਲਾਈ ਦੇ ਕਾਰਜਾਂ ਨੂੰ ਨਿਰਵਿਘਨ ਜਾਰੀ ਰੱਖ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।