ਦੇਹਾਂਤ ਉਪਰੰਤ ਸਰੀਰਦਾਨ ਕਰ ਮੈਡੀਕਲ ਖੋਜਾਂ ’ਚ ਯੋਗਦਾਨ ਪਾ ਰਹੇ Dera Sacha Sauda ਦੇ ਸ਼ਰਧਾਲੂ
ਲਹਿਰਾਗਾਗਾ (ਨੈਨਸੀ ਇੰਸਾਂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸੱਚਾ ਸੌਦਾ (Dera Sacha Sauda) ਦੇ ਸ਼ਰਧਾਲੂ ਦੇਹਾਂਤ ਉਪਰੰਤ ਸਰੀਰਦਾਨ ਕਰਕੇ ਮੈਡੀਕਲ ਖੋਜਾਂ ’ਚ ਯੋਗਦਾਨ ਪਾ ਰਹੇ ਹਨ ਡੇਰਾ ਸ਼ਰਧਾਲੂਆਂ ਦੇ ਮਿ੍ਰਤਕ ਸਰੀਰਾਂ ’ਤੇ ਮੈਡੀਕਲ ਲਾਈਨ ਦੇ ਵਿਦਿਆਰਥੀ ਮੈਡੀਕਲ ਖੋਜਾਂ ਕਰਕੇ ਚੰਗੇ ਡਾਕਟਰ ਬਣਨ ਦੀ ਰਾਹ ’ਤੇ ਹਨ ਇਸੇ ਮੁਹਿੰਮ ਤਹਿਤ ਬਲਾਕ ਲਹਿਰਾਗਾਗਾ ’ਚ ਡੇਰਾ ਸ਼ਰਧਾਲੂ ਦੇਹਾਂਤ ਉਪਰੰਤ ਸਰੀਰਦਾਨ ਕਰਕੇ ਮੈਡੀਕਲ ਖੋਜਾਂ ਲਈ ਇੱਕ ਨਵਾਂ ਰਾਹ ਬਣਾ ਰਹੇ ਹਨ ਇਸ ਸਬੰਧੀ ਸ਼੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਸੰਸਥਾ ਦੇ ਸੰਸਥਾਪਕ ਜਸ ਪੇਂਟਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਡੇਰਾ ਸ਼ਰਧਾਲੂਆਂ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਕੰਮਾਂ ਤੋਂ ਪ੍ਰੇਰਨਾ ਲੈ ਕੇ ਸਾਨੂੰ ਸਭ ਨੂੰ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।
ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨ ਦੀ Dera Sacha Sauda ਦੀ ਮੁਹਿੰਮ ਦੀ ਚਾਰੇ ਪਾਸੇ ਹੋ ਰਹੀ ਸ਼ਲਾਘਾ
ਪਿੰਡ ਕਾਲਵੰਜਾਰਾ ਦੇ ਸਰਪੰਚ ਤੇਜਾ ਸਿੰਘ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਨਾਲ ਡੇਰਾ ਸੱਚਾ ਸੌਦਾ ਅਮਰ ਸੇਵਾ ਮੁਹਿੰਮ ਚਲਾ ਰਿਹਾ ਹੈ, ਜਿਸ ਨੇ ਸਰੀਰਦਾਨ ਸਬੰਧੀ ਸਮਾਜ ਵਿੱਚ ਕ੍ਰਾਂਤੀ ਲਿਆਂਦੀ ਹੈ। ਸਾਡੇ ਪਿੰਡ ਵੱਲੋਂ ਵੀ ਹੁਣ ਤੱਕ ਇੱਕ ਸਰੀਰਦਾਨ ਕੀਤਾ ਗਿਆ ਹੈ। ਹੁਣ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੇ ਨਾਲ-ਨਾਲ ਆਮ ਲੋਕ ਵੀ ਆਪਣੇ ਸਰੀਰ ਦਾਨ ਕਰਨ ਲਈ ਅੱਗੇ ਆ ਰਹੇ ਹਨ।
ਗੁਰਪ੍ਰੀਤ ਸਿੰਘ ਆਲਮਪੁਰ ਬਲਾਕ ਪ੍ਰੇਮੀ ਸੇਵਕ ਨੇ ਦੱਸਿਆ ਕਿ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ 159 ਮਾਨਵਤਾ ਭਲਾਈ ਦੇ ਕਾਰਜ ਕਰ ਰਹੇ ਹਨ ਬਲਾਕ ਲਹਿਰਾਗਾਗਾ ’ਚ ਹੁਣ ਤੱਕ 21 ਸਰੀਰਦਾਨ ਹੋ ਚੁੱਕੇ ਹਨ ਅਤੇ ਬਲਾਕ ਲਹਿਰਾਗਾਗਾ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਰੀਰ ਦਾਨ ਦੇ ਫਾਰਮ ਭਰੇ ਵੀ ਜਾ ਚੁੱਕੇ ਹਨ।
ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜ ਸ਼ਲਾਘਾਯੋਗ : ਵਿਧਾਇਕ ਬਰਿੰਦਰ ਗੋਇਲ
ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਸਮਾਜ ਅੰਦਰ ਕੀਤੇ ਜਾ ਰਹੇ ਨਿਹਸਵਾਰਥ ਸੇਵਾ ਕਾਰਜਾਂ ਸਬੰਧੀ ਹਲਕਾ ਲਹਿਰਾ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਪਿੰਡਾਂ ਤੇ ਆਪਸੀ ਭਾਈਚਾਰੇ ਦਾ ਤੇ ਸਾਂਝੀਵਾਲਤਾ ਕਾਇਮ ਰੱਖਣ ਲਈ ਜ਼ਰੂਰਤਮੰਦਾਂ ਲਈ ਕੀਤੇ ਜਾ ਰਹੇ ਸੇਵਾ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ। ਇਸ ਤਰ੍ਹਾਂ ਦੇ ਸੇਵਾ ਕਾਰਜਾਂ ’ਚ ਹਰ ਕਿਸੇ ਨੂੰ ਅੱਗੇ ਆਉਣਾ ਚਾਹੀਦਾ ਹੈ।
ਬਲਾਕ ਲਹਿਰਾਗਾਗਾ ’ਚ ਹੋਏ ਹੁਣ ਤੱਕ ਦੇ ਸਰੀਰਦਾਨ ਦਾ ਵੇਰਵਾ
ਵਿੱਦਿਆ ਦੇਵੀ (ਲਹਿਰਾ) , ਲੱਛਮੀ ਦੇਵੀ (ਲਹਿਰਾ), ਕੁਸ਼ੱਲਿਆ ਦੇਵੀ (ਲਹਿਰਾ), ਡਾ. ਸ਼ਾਮ ਲਾਲ (ਲਹਿਰਾ), ਰਾਜ ਕੁਮਾਰ ਬੱਬਰ (ਲਹਿਰਾ), ਲਾਭੋ ਕੌਰ (ਲਹਿਰਾ) , ਬੰਤ ਕੌਰ (ਲਹਿਰਾ), ਚਾਨਣ ਸਿੰਘ (ਜਲੂਰ) , ਨਿਆਲੋ ਕੌਰ (ਬਖੌਰਾ ਕਲਾਂ), ਗੁਰਚਰਨ ਸਿੰਘ (ਅੜਕਵਾਸ), ਕਰਨੈਲ ਸਿੰਘ (ਚੌਟੀਆ), ਨਾਜਰ ਸਿੰਘ (ਕਾਲਵੰਜਾਰਾ), ਜਗਵੰਤੀ ਕੌਰ (ਸੰਗਤਪੁਰਾ), ਮੁਖਤਿਆਰ ਸਿੰਘ (ਸੰਗਤਪੁਰਾ), ਮਨਪ੍ਰੀਤ ਕੌਰ (ਖੰਡੇਬਾਦ), ਗਮਦੂਰ ਸਿੰਘ ( ਖੰਡੇਬਾਦ), ਹਮੀਰ ਕੌਰ (ਖੰਡੇਬਾਦ) , ਸੱਜਣ ਸਿੰਘ (ਭੁਟਾਲ),ਆਤਮਾ ਸਿੰਘ (ਭੁਟਾਲ),ਬੰਤ ਸਿੰਘ (ਭੁਟਾਲ) ਦੇ ਨਾਂਅ ਸਰੀਰਦਾਨੀਆਂ ਦੀ ਸੂਚੀ ’ਚ ਸ਼ਾਮਲ ਹਨ