ਸਾਡੇ ਨਾਲ ਸ਼ਾਮਲ

Follow us

20.4 C
Chandigarh
Tuesday, January 20, 2026
More
    Home Breaking News Moga Blood Do...

    Moga Blood Donation News: ਮੋਗਾ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਖ਼ੂਨਦਾਨ ਖੇਤਰ ’ਚ ਗੱਡੇ ਝੰਡੇ

    ਵੱਖ-ਵੱਖ ਬਲੱਡ ਬੈਂਕਾਂ ਨੇ ਡੇਰਾ ਸੱਚਾ ਸੌਦਾ ਨੂੰ ਕੀਤਾ ਸਨਮਾਨਿਤ 

    Moga Blood Donation News: (ਵਿੱਕੀ ਕੁਮਾਰ) ਮੋਗਾ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 168 ਕਾਰਜਾਂ ਨੂੰ ਸਾਧ-ਸੰਗਤ ਵੱਧ-ਚੜ੍ਹ ਕੇ ਦਿਨ-ਰਾਤ ਦੀ ਪਰਵਾਹ ਕੀਤੇ ਬਿਨ੍ਹਾਂ ਕਰ ਰਹੀ ਹੈ। ਉਸੇ ਦੀ ਹੀ ਮਿਸਾਲ ਅੱਜ (ਵਰਲਡ ਬਲੱਡ ਡੋਨਰ ਡੇ) ਮੌਕੇ ਮੋਗਾ ਵਿੱਚ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਮੋਗਾ ਦੇ ਸਿਵਲ ਹਸਪਤਾਲ ਅਤੇ ਗਰਗ ਹਸਪਤਾਲ ਦੇ ਬਲੱਡ ਬੈੰਕ ਵੱਲੋਂ ਸੇਵਾਦਾਰਾਂ ਦੇ ਚੰਗੇ ਸਹਿਯੋਗ ਲਈ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

    ਇਹ ਵੀ ਪੜ੍ਹੋ: …ਜਿੱਥੇ ਸੈਂਕੜੇ ਸੇਵਾਦਾਰ ਖੂਨਦਾਨ ਕਰਨ ਲਈ ਰਹਿੰਦੇ ਹਨ ਤਿਆਰ-ਬਰ-ਤਿਆਰ

    ਇਸ ਮੌਕੇ ਅੱਜ ਸਿਵਲ ਹਸਪਤਾਲ ਵਿੱਚ ਮੁੱਖ ਤੌਰ ’ਤੇ ਪੁੱਜੇ ਮੋਗਾ ਦੇ ਐਸਡੀਐਮ ਸਾਰੰਗਪ੍ਰੀਤ ਸਿੰਘ ਔਜਲਾ ਨੇ ਵੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਹੌਸਲਾ ਅਫਜਾਈ ਵੀ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਨੌਜਵਾਨਾਂ ਦਾ ਇਹ ਕਾਰਜ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਐਸਐਮਓ ਸਿਵਲ ਹਸਪਤਾਲ ਅਤੇ ਡਾ. ਅਕਾਂਕਸ਼ਾ ਸ਼ਰਮਾ ਨੇ ਡੇਰਾ ਸੱਚਾ ਸੌਦਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਟੀਫ਼ਨ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹਨਾਂ ਸੇਵਾਦਾਰਾਂ ਦਾ ਹੌਸਲਾ ਕਾਬੀਲੇ ਤਾਰੀਫ਼ ਹੈ। ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਲੋੜਵੰਦ ਮਰੀਜ਼ਾਂ ਨੂੰ ਖ਼ੂਨਦਾਨ ਕਰਨ ਲਈ ਜਦੋਂ ਮਰਜ਼ੀ ਖ਼ੂਨਦਾਨ ਕਰਨ ਲਈ ਬੁਲਾ ਲਈਏ। ਇਹ ਸੇਵਾਦਾਰ ਉਸੇ ਵੇਲ੍ਹੇ ਹੀ ਪਹੁੰਚ ਜਾਂਦੇ ਹਨ। Moga Blood Donation News

    ਮੋਗਾ ਵਿੱਚ ਹੁਣ ਤੱਕ ਦੇ ਬਲੱਡ ਕੈਂਪਾਂ ਵਿੱਚੋਂ ਇਕ ਵਾਰੀ ਵਿੱਚ ਸਭ ਤੋਂ ਜਿਆਦਾ ਖ਼ੂਨਦਾਨ ਕਰਨ ਵਾਲੀ ਸੰਸਥਾ ਡੇਰਾ ਸੱਚਾ ਸੌਦਾ

    Moga Blood Donation News Moga Blood Donation News Moga Blood Donation News

    ਇਸ ਮੌਕੇ ਬਲੱਡ ਬੈਂਕ ਦੇ ਕਰਮਚਾਰੀ ਜਸਵਿੰਦਰ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਮੋਗਾ ਵਿੱਚ ਹੁਣ ਤੱਕ ਦੇ ਬਲੱਡ ਕੈਂਪਾਂ ਵਿੱਚੋਂ ਇਕ ਵਾਰੀ ਵਿੱਚ ਸਭ ਤੋਂ ਜਿਆਦਾ ਖ਼ੂਨਦਾਨ ਕਰਨ ਵਾਲੀ ਸੰਸਥਾ ਡੇਰਾ ਸੱਚਾ ਸੌਦਾ ਹੈ। ਇਸ ਤੋਂ ਇਲਾਵਾ ਮੋਗਾ ਦੇ ਜ਼ੀਰਾ ਰੋਡ ਸਥਿੱਤ ਗਰਗ ਹਸਪਤਾਲ ਦੇ ਬਲੱਡ ਬੈੰਕ ਵੱਲੋਂ ਵੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਕਮੇਟੀ ਦੇ ਸੇਵਾਦਾਰਾਂ ਦੀਆਂ ਚੰਗੀਆਂ ਸੇਵਾਵਾਂ ਨੂੰ ਦੇਖਦਿਆਂ ਹਸਪਤਾਲ ਦੇ ਡਾਕਟਰ ਸੰਦੀਪ ਗਰਗ ਨੇ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਡੇਰਾ ਸੱਚਾ ਸੌਦਾ ਦੇ ਇਹਨਾਂ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ, ਇਸ ਮੌਕੇ ਵਿੱਕੀ ਕੁਮਾਰ ਇੰਸਾਂ, ਰੋਹਿਤ ਕੁਮਾਰ ਇੰਸਾਂ, ਸਾਜਨ ਇੰਸਾਂ, ਹਰਸ਼ ਇੰਸਾਂ, ਜਸਵੀਰ ਸਿੰਘ ਇੰਸਾਂ ਹਾਜ਼ਿਰ ਸਨ।