Mental Health Awareness: ਉੜੀਸਾ ਤੋਂ 3 ਸਾਲ ਪਹਿਲਾਂ ਮਾਤਾ-ਪਿਤਾ ਤੋਂ ਵਿੱਛੜਿਆ ਪੁੱਤ ਡੇਰਾ ਸ਼ਰਧਾਲੂਆਂ ਨੇ ਮੁੜ ਮਿਲਾਇਆ

Mental Health Awareness
Mental Health Awareness: ਉੜੀਸਾ ਤੋਂ 3 ਸਾਲ ਪਹਿਲਾਂ ਮਾਤਾ-ਪਿਤਾ ਤੋਂ ਵਿੱਛੜਿਆ ਪੁੱਤ ਡੇਰਾ ਸ਼ਰਧਾਲੂਆਂ ਨੇ ਮੁੜ ਮਿਲਾਇਆ

2 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਪਰਿਵਾਰ ਨੂੰ ਨਾਲ ਮਿਲਾਇਆ

ਵਰ੍ਹਿਆਂ ਪਿਛੋਂ ਪੁੱਤਰ ਨੂੰ ਕੇ ਮਾਪੇ ਹੋਏ ਭਾਵੁਕ, ਪਿੰਡ ‘ਚ ਖੁਸ਼ੀ ਦਾ ਮਾਹੌਲ

(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। Mental Health Awareness: ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਮਾਜ ਵਿੱਚ ਮਾਨਵਤਾ ਭਲਾਈ ਦੀਆਂ ਅਜਿਹੀਆਂ ਪੈੜਾਂ ਪਾ ਰਹੇ ਹਨ ਜਿਹੜੀਆਂ ਆਉਣ ਵਾਲੇ ਸਮੇਂ ਵਿੱਚ ਸਮਾਜ ਵਿੱਚ ਸੇਵਾ ਵਿੱਚ ਨਿੱਤਰਨ ਵਾਲਿਆਂ ਦਾ ਰਾਹ ਦਸੇਰਾ ਬਣਦੀਆਂ ਰਹਿਣਗੀਆਂ। ਅਜਿਹੀ ਹੀ ਵਿਲੱਖਣ ਸੇਵਾ ਦੀ ਉਦਾਹਰਨ ਬਣੇ ਹਨ। ਸੰਗਰੂਰ ਜ਼ਿਲ੍ਹੇ ਦੇ ਡੇਰਾ ਸ਼ਰਧਾਲੂ ਜਿਨ੍ਹਾਂ ਨੇ ਦਰ-ਦਰ ਦੀਆਂ ਠੋਕਰਾਂ ਖਾ ਰਹੇ ਮੰਦਬੁੱਧੀ ਵਿਅਕਤੀ ਦੀ ਸੰਭਾਲ ਹੀ ਨਹੀਂ ਕੀਤੀ ਸਗੋਂ 2 ਹਜ਼ਾਰ ਕਿਲੋਮੀਟਰ ਉਸ ਨੂੰ ਉਸ ਦੇ ਘਰ ਸਹੀ ਸਲਾਮਤ ਖੁਦ ਛੱਡ ਕੇ ਆਏ ਹਨ ਡੇਰਾ ਸ਼ਰਧਾਲੂਆਂ ਦੀ ਇਹ ਸੇਵਾ ਵੇਖ ਕੇ ਸਾਰਾ ਪਿੰਡ ਦੰਗ ਰਹਿ ਗਿਆ ਕਿ ਸਾਡੇ ਸਮਾਜ ਵਿੱਚ ਅਜਿਹੇ ਲੋਕ ਵੀ ਮੌਜ਼ੂਦ ਹਨ ਜਿਹੜੇ ਕਿਸੇ ਦੂਜੇ ਲਈ ਏਨਾ ਕਰੜੀ ਮੁਸ਼ੱਕਤ ਕਰ ਰਹੇ ਹਨ।

ਇਹ ਵੀ ਪੜ੍ਹੋ: Welfare Work: ਜਾਣੋ, ਮਾਨਵਤਾ ਭਲਾਈ ਦੇ 167 ਕਾਰਜਾਂ ਦੀ ਸੂਚੀ ਬਾਰੇ

ਜਾਣਕਾਰੀ ਮੁਤਾਬਕ ਤਕਰੀਬਨ 28 ਅਗਸਤ 2023 ਨੂੰ ਸੰਗਰੂਰ ਦੀਆਂ ਸ਼ਾਹੀ ਸਮਾਧਾਂ ਨੇੜਿਓਾ ਇੱਕ ਮੰਦਬੁੱਧੀ ਭਟਕਦਾ ਡੇਰਾ ਸ਼ਰਧਾਲੂਆਂ ਨੂੰ ਵਿਖਾਈ ਦਿੱਤਾ। ਡੇਰਾ ਸ਼ਰਧਾਲੂਆਂ ਨੇ ਇਨਸਾਨੀਅਤ ਦਿਖਾਉਂਦਿਆਂ ਉਸ ਨੂੰ ਸਾਂਭ-ਸੰਭਾਲ ਕਰਦਿਆਂ ਪਿੰਗਲਵਾੜਾ ਸੰਗਰੂਰ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ ਏਥੇ ਹੀ ਬਸ ਨਹੀਂ ਡੇਰਾ ਸ਼ਰਧਾਲੂਆਂ ਨੇ ਬੋਲਣ ਚਾਲਣ ਤੋਂ ਅਸਮਰਥ ਇਸ ਮੰਦਬੁੱਧੀ ਦਾ ਖੁਰਾ ਖੋਜ ਕੱਢਣ ਲਈ ਕੋਸ਼ਿਸ਼ਾਂ ਜਾਰੀ ਰੱਖੀਆਂ ।

3 ਸਾਲਾਂ ਤੋਂ ਭਾਲ ਲਈ ਦਰ-ਦਰ ਭਟਕ ਰਿਹਾ ਸੀ ਪਰਿਵਾਰ | Mental Health Awareness

ਕੁਝ ਸਮਾਂ ਬੀਤ ਜਾਣ ਤੋਂ ਬਾਅਦ ਜਦੋਂ ਇਸ ਦੀ ਮਾਨਸਿਕ ਹਾਲਤ ਕੁਝ ਸਥਿਰ ਹੋਈ ਤਾਂ ਇੱਕ ਇਸ ਨੇ ਆਪਣੇ ਪਿੰਡ ਦਾ ਪਤਾ ਡੇਰਾ ਪ੍ਰੇਮੀਆਂ ਨੂੰ ਦੱਸ ਦਿੱਤਾ ਜਿਹੜਾ ਉੜੀਸਾ ਰਾਜ ਦੇ ਜ਼ਿਲ੍ਹਾ ਸੰਭਲਪੁਰ ਦਾ ਇੱਕ ਛੋਟਾ ਜਿਹਾ ਪਿੰਡ ਵਿਲੁੰਗ ਸੀ ਫਿਰ ਇੱਕ ਦਿਨ ਉਸ ਨੇ ਆਪਣਾ ਗਜਿੰਦਰ ਸਿੰਘ ਪੁੱਤਰ ਉਮਤ ਰਾਮ ਦੱਸ ਦਿੱਤਾ।

ਡੇਰਾ ਸ਼ਰਧਾਲੂਆਂ ਨੇ ਇਸ ਸਬੰਧੀ ਸਬੰਧਿਤ ਥਾਣੇ ਨਾਲ ਸੰਪਰਕ ਸਾਧਿਆ ਅਤੇ ਉਸ ਦੇ ਪਰਿਵਾਰ ਤੱਕ ਪਹੁੰਚ ਬਣਾ ਲਈ ਤੇ ਵੀਡੀਓ ਕਾਲ ਰਾਹੀਂ ਗੱਲਬਾਤ ਵੀ ਕਰਵਾਈ ਆਪਣੇ ਬੱਚੇ ਨੂੰ ਸਹੀ ਸਲਾਮਤ ਵੇਖ ਕੇ ਪਰਿਵਾਰ ਆਪਣੀ ਖੁਸ਼ੀ ਸੰਭਾਲ ਨਾ ਸਕਿਆ ਕਿਉਂਕਿ 3 ਸਾਲਾਂ ਤੋਂ ਜਿਸ ਦੀ ਭਾਲ ਲਈ ਦਰ-ਦਰ ਭਟਕ ਰਹੇ ਸਨ, ਉਹ ਡੇਰਾ ਸ਼ਰਧਾਲੂਆਂ ਦੇ ਮਹਿਫੂਜ਼ ਹੱਥਾਂ ਵਿੱਚ ਸੁਰੱਖਿਅਤ ਸੀ ਪਰ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਅਤੇ ਵਡੇਰੀ ਉਮਰ ਹੋਣ ਕਾਰਨ ਪਰਿਵਾਰਕ ਮੈਂਬਰਾਂ 2 ਹਜ਼ਾਰ ਕਿਲੋਮੀਟਰ ਆਉਣ ਤੋਂ ਅਸਮਰਥਤਾ ਜ਼ਾਹਰ ਕੀਤੀ ਫਿਰ ਡੇਰਾ ਪ੍ਰੇਮੀਆਂ ਨੇ ਇਸ ਸਬੰਧੀ ਫੈਸਲਾ ਲਿਆ ਕਿ ਇਸ ਨੂੰ ਸਹੀ ਸਲਾਮਤ ਉਸ ਦੇ ਘਰ ਛੱਡ ਕੇ ਆਉਣਗੇ।

ਪਿੰਡ ਦੇ ਲੋਕ ਗਜਿੰਦਰ ਨੂੰ ਗਲੇ ਮਿਲਣ ਲੱਗੇ

ਸੰਗਰੂਰ ਦੇ ਪਿੰਗਲਵਾੜਾ ਤੋਂ ਗਜਿੰਦਰ ਨੂੰ ਲੈ ਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਮੈਂਬਰ ਹਰਵਿੰਦਰ ਸਿੰਘ ਬੱਬੀ ਇੰਸਾਂ ਅਤੇ ਲਖਵਿੰਦਰ ਸਿੰਘ ਲੱਖੀ ਭਿੰਡਰਾਂ ਉੜੀਸਾ ਲਈ ਰੇਲ ਗੱਡੀ ਰਾਹੀਂ ਰਵਾਨਾ ਹੋ ਗਏ। ਇਸ ਬਾਰੇ ਪ੍ਰੇਮੀ ਹਰਵਿੰਦਰ ਬੱਬੀ ਇੰਸਾਂ ਨੇ ਦੱਸਿਆ ਜਦੋਂ ਅਸੀਂ ਗਜਿੰਦਰ ਨੂੰ ਉਸ ਦੇ ਪਿੰਡ ਲੈ ਕੇ ਗਏ ਤਾਂ ਕੁਝ ਹੀ ਪਲਾਂ ਵਿੱਚ ਮਾਹੌਲ ਵੱਖਰਾ ਬਣ ਗਿਆ। ਸਾਰਾ ਪਿੰਡ ਇਕੱਠਾ ਹੋ ਗਿਆ ਗਜਿੰਦਰ ਦੇ ਪਰਿਵਾਰ ਵਾਲਿਆਂ ਦੇ ਧਰਤੀ ’ਤੇ ਪੈਰ ਨਹੀਂ ਲੱਗ ਰਹੇ ਸਨ ਉਸ ਦੇ ਪਿਤਾ ਉਮਤ ਰਾਮ ਅਤੇ ਦਾਦੀ ਦੀਆਂ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਂਅ ਨਹੀਂ ਲੈ ਰਹੇ ਸਨ ਅਤੇ ਪਿੰਡ ਦੇ ਲੋਕ ਗਜਿੰਦਰ ਨੂੰ ਗਲੇ ਮਿਲਣ ਲੱਗੇ।

ਪਿੰਡ ਦੇ ਮੁਖੀ ਵੱਲੋਂ ਡੇਰਾ ਸ਼ਰਧਾਲੂਆਂ ਦੀ ਰੱਜਵੀਂ ਸ਼ਲਾਘਾ | Mental Health Awareness

ਗਜੇਂਦਰ ਦੇ ਪਿਤਾ ਉਮਤ ਨੇ ਰੋਂਦਿਆਂ ਦੱਸਿਆ ਕਿ ਇਹ ਕਰੀਬ ਤਿੰਨ ਸਾਲ ਪਹਿਲਾਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਉਹ ਕਿਧਰੇ ਚਲਿਆ ਗਿਆ ਸੀ ਉਨ੍ਹਾਂ ਨੇ ਇਸ ਦੀ ਬਹੁਤ ਭਾਲ ਕੀਤੀ ਕਿਧਰੋਂ ਕੋਈ ਉੱਘ ਸੁੱਘ ਨਹੀਂ ਸੀ ਮਿਲੀ ਕਈ ਵਰ੍ਹੇ ਬੀਤ ਜਾਣ ਪਿੱਛੋਂ ਸਾਨੂੰ ਇਹ ਮਹਿਸੂਸ ਹੋਇਆ ਕਿ ਸਾਨੂੰ ਹੁਣ ਗਜੇਂਦਰ ਕਦੇ ਵੀ ਨਹੀਂ ਮਿਲੇਗਾ ਫਿਰ ਇੱਕ ਦਿਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਫੋਨ ਆਇਆ। ਗਜੇਂਦਰ ਦੀ ਸਹੀ ਸਲਾਮਤੀ ਬਾਰੇ ਪਤਾ ਲੱਗਿਆ ਤਾਂ ਸਾਨੂੰ ਇੰਝ ਮਹਿਸੂਸ ਹੋਇਆ ਜਿਵੇਂ ਸਾਰੇ ਸਰੀਰਾਂ ਵਿੱਚ ਮੁੜ ਤੋਂ ਜਾਨ ਆ ਗਈ ਹੋਵੇ।

ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂ ਉਨ੍ਹਾਂ ਦੇ ਪਰਿਵਾਰ ਲਈ ਇੱਕ ਫਰਿਸ਼ਤੇ ਤੋਂ ਘੱਟ ਨਹੀਂ ਜਿਹੜੇ ਹਜ਼ਾਰਾਂ ਕਿਲੋਮੀਟਰ ਸਫ਼ਰ ਤੈਅ ਕਰਕੇ ਉਨ੍ਹਾਂ ਦੇ ਪੁੱਤ ਨੂੰ ਘਰੇ ਛੱਡਣ ਆਏ ਹਨ। ਉਨ੍ਹਾਂ ਪੂਜ਼ਨੀਕ ਹਜ਼ੂਰ ਪਿਤਾ ਦੀ ਦਿਲੋਂ ਸ਼ਲਾਘਾ ਕਰਦਿਆਂ ਕਿਹਾ ਕਿ ਧੰਨ ਹਨ ਅਜਿਹੇ ਗੁਰੂ ਜੀ ਜਿਹੜੇ ਆਪਣੇ ਸ਼ਰਧਾਲੂਆਂ ਨੂੰ ਮਾਨਵਤਾ ਭਲਾਈ ਦੀ ਸਿੱਖਿਆ ਦੇ ਰਹੇ ਹਨ।

ਉੜੀਸਾ ਰਾਜ ਦੇ ਪਿੰਡ ਵਿਲੰੁਗ ਦੇ ਮੁਖੀ ਰੂਪਾਨੰਦਾ ਪਟੇਲ ਅਤੇ ਗੰਬਾਰੀ ਮਾਝੀ ਨੇ ਦੱਸਿਆ ਕਿ ਗਜੇਂਦਰ ਦੇ ਪਿਤਾ ਆਰਥਿਕ ਪੱਖੋਂ ਗਰੀਬ ਹੋਣ ਅਤੇ ਬਜ਼ੁਰਗ ਹੋਣ ਕਾਰਨ ਉਸ ਦੀ ਭਾਲ ਕਰਨ ਵਿੱਚ ਅਸਮਰਥ ਸਨ ਜਿਸ ਕਾਰਨ ਉਨ੍ਹਾਂ ਵੱਲੋਂ ਵੀ ਭਾਲਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਧਰੇ ਕੋਈ ਪਤਾ ਨਹੀਂ ਸੀ ਲੱਗਿਆ। ਉਨ੍ਹਾਂ ਕਿਹਾ ਕਿ ਅਸੀਂ ਸਮਝਣ ਲੱਗੇ ਸੀ ਕਿ ਹੁਣ ਗਜੇਂਦਰ ਦਾ ਮਿਲਣਾ ਮੁਸ਼ਕਿਲ ਹੈ ਉਨ੍ਹਾਂ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਜਿਸ ਤਰ੍ਹਾਂ ਦੀ ਸੇਵਾ ਕੀਤੀ ਹੈ, ਉਹ ਲਾ ਮਿਸਾਲ ਹੈ ਜਿਸਦਾ ਕੋਈ ਸਾਨੀ ਨਹੀਂ ਹੈ।

ਡੇਰਾ ਸ਼ਰਧਾਲੂਆਂ ਨੇ ਤਹਿ ਦਿਲੋਂ ਨਿਭਾਈ ਸੇਵਾ

ਇਸ ਮਾਨਵਤਾ ਭਲਾਈ ਕਾਰਜ ਵਿੱਚ ਡੇਰਾ ਸੱਚਾ ਸੌਦਾ ਦੇ ਵੱਡੀ ਗਿਣਤੀ ਸ਼ਰਧਾਲੂਆਂ ਨੇ ਆਪਣਾ ਵਡਮੁੱਲਾ ਯੋਗਦਾਨ ਦਿੱਤਾ ਜਿਸ ਵਿੱਚ ਪ੍ਰੇਮੀ ਸੱਤਪਾਲ ਇੰਸਾਂ, ਸਨੀ ਇੰਸਾਂ, ਸੈਂਟੀ ਇੰਸਾਂ, ਕਾਲਾ ਹਰੀਪੁਰਾ ਤੋਂ ਇਲਾਵਾ ਵੱਡੀ ਗਿਣਤੀ ਹੋਰ ਹੋਰ ਪ੍ਰੇਮੀਆਂ ਵੱਲੋਂ ਵੀ ਆਪਣਾ ਯੋਗਦਾਨ ਦਿੱਤਾ ਗਿਆ ਇਸ ਸਬੰਧੀ ਗੱਲਬਾਤ ਕਰਦਿਆਂ ਪ੍ਰੇਮੀ ਜਗਰਾਜ ਸਿੰਘ ਨੇ ਦੱਸਿਆ ਕਿ ਸਾਡੀ ਟੀਮ ਵੱਲੋਂ ਜਦ ਤੋਂ ਇਸ ਨੌਜਵਾਨ ਨੂੰ ਸਾਂਭ ਸੰਭਾਲ ਕਰਕੇ ਸਥਾਨਕ ਪਿੰਗਲਵਾੜਾ ਸੰਸਥਾ ਵਿਖੇ ਦਾਖ਼ਲ ਕਰਵਾਇਆ ਅਤੇ ਉਸਦਾ ਇਲਾਜ ਕਰਵਾਉਣ ਉਪਰੰਤ ਉਸ ਦੇ ਠੀਕ ਹੋਣ ਤੋਂ ਬਾਅਦ ਪਰਿਵਾਰ ਨਾਲ ਸਬੰਧਿਤ ਥਾਣੇ ਦੇ ਸਹਿਯੋਗ ਨਾਲ ਰਾਬਤਾ ਕਾਇਮ ਕਰਕੇ ਨੌਜਵਾਨ ਨੂੰ ਵਾਪਿਸ ਘਰ ਭੇਜਣ ਲਈ ਬਹੁਤ ਮੁਸ਼ੱਕਤ ਕੀਤੀ ਅਤੇ ਸਹੀ ਸਲਾਮਤ ਉਸ ਨੂੰ ਪਰਿਵਾਰ ਨਾਲ ਮਿਲਵਾ ਦਿੱਤਾ ਇਸ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇਂਸਾਂ ਦੀਆਂ ਸਿੱਖਿਆਵਾਂ ਨੂੰ ਜਾਂਦਾ ਹੈ। Mental Health Awareness