ਪਿੰਡ ਖੈਰਾ ਨੂੰ ਪਈ ਦਇਆ-ਮਿਹਰ ਦੀ ਖੈਰ

Shah Mastana Ji Maharaj

ਚਾਨਣ ਮੁਨਾਰੇ : ਡੇਰਾ ਸੱਚਾ ਸੌਦਾ ਹਰੀਪੁਰਾ ਧਾਮ, ਪਿੰਡ ਖੈਰਾ ਖੁਰਦ, ਜ਼ਿਲ੍ਹਾ ਮਾਨਸਾ (ਪੰਜਾਬ)

ਇਹ ਦਰਬਾਰ ਸਰਸਾ ਤੋਂ 35 ਕਿਲੋਮੀਟਰ ਦੂਰ ਸਰਸਾ-ਫਤਿਆਬਾਦ ਸੜਕ ’ਤੇ ਡਿੰਗ ਮੋੜ ਤੋਂ ਸਰਦੂਲਗੜ੍ਹ ਲਿੰਕ ਰੋਡ ’ਤੇ ਸਥਿਤ ਹੈ ਪਿੰਡ ਖੈਰਾ ਖੁਰਦ ਦੇ ਸ਼ਰਧਾਲੂ ਦੱਲੂ ਰਾਮ, ਡਾ. ਸੰਪਤ ਰਾਮ ਅਤੇ ਮਾਤਾ ਮੂਲੀ ਦੇਵੀ (ਸਰਪੰਚ ਰਾਮੇਸ਼ਵਰਦਾਸ ਦੀ ਮਾਤਾ) ਡੇਰਾ ਸੱਚਾ ਸੌਦਾ ਸਰਸਾ ’ਚ ਮਾਸਿਕ ਸਤਿਸੰਗ ’ਤੇ ਪਹੁੰਚੇ ਸਤਿਸੰਗ ਸੁਣਿਆ ਅਤੇ ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਅੱਗੇ ਆਪਣੇ ਪਿੰਡ ਖੈਰਾ ਖੁਰਦ ’ਚ ਸਤਿਸੰਗ ਕਰਨ ਲਈ ਬੇਨਤੀ ਕੀਤੀ ਉਨ੍ਹਾਂ ਦੀ ਸੱਚੀ ਲਗਨ ਨੂੰ ਵੇਖ ਕੇ ਆਪ ਜੀ ਨੇ ਉਨ੍ਹਾਂ ਦੇ ਪਿੰਡ ’ਚ ਸਤਿਸੰਗ ਮਨਜ਼ੂਰ ਕਰ ਦਿੱਤਾ ਤੀਜੇ ਦਿਨ ਪੂਜਨੀਕ ਸ਼ਹਿਨਸ਼ਾਹ ਸਾਈਂ ਮਸਤਾਨਾ ਜੀ ਮਹਾਰਾਜ ਸਤਿਸੰਗ ਕਰਨ ਲਈ ਖੈਰਾ ਖੁਰਦ ਪਧਾਰੇ ਪਿੰਡ ਵਾਲਿਆਂ ਨੇ ਸੱਚੇ ਸਤਿਗਰੂ ਜੀ ਦਾ ਆਪਣੇ ਪਿੰਡ ਪਧਾਰਨ ’ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ। (Shah Mastana Ji Maharaj)

ਸੱਚੇ ਦਿਲੋਂ ਯਾਦ ਕਰਨ ਨਾਲ ਜ਼ਰੂਰ ਹੁੰਦੇ ਹਨ ਰੱਬ ਦੇ ਦਰਸ਼ਨ : Saint Dr MSG

ਪੂਜਨੀਕ ਬੇਪਰਵਾਹ ਜੀ ਦਾ ਉਤਾਰਾ ਪ੍ਰੇਮੀ ਰਾਮੇਸ਼ਵਰ ਦਾਸ ਦੇ ਘਰ ’ਚ ਸੀ ਰਾਤ ਨੂੰ ਪਿੰਡ ਦੀ ਸੱਥ ’ਚ ਚੌਧਰੀ ਗਣਪਤ ਰਾਮ ਦੇ ਮਕਾਨ ਅੱਗੇ ਬਹੁਤ ਧੂਮ-ਧਾਮ ਨਾਲ ਸਤਿਸੰਗ ਹੋਇਆ ਫਿਰ ਅਗਲੇ ਦਿਨ ਸ਼ਹਿਨਸ਼ਾਹ ਜੀ ਨੇ ਨਾਮ ਸ਼ਬਦ ਦਿੱਤਾ ਭਗਤਾਂ ਨੇ ਬੇਨਤੀ ਕੀਤੀ, ‘ਸਾੲੀਂ ਜੀ! ਇੱਥੇ ਆਸ਼ਰਮ ਬਣਾਓ’ ਪਰਮ ਦਿਆਲੂ ਸਤਿਗੁਰੂ ਜੀ ਨੇ ਫ਼ਰਮਾਇਆ, ‘‘ਭਾਈ! ਕੱਲ੍ਹ ਵੇਖਾਂਗੇ’’ ਪਿੰਡ ਨੇੜੇ ਆਸ਼ਰਮ ਲਈ ਜਗ੍ਹਾ ਪਸੰਦ ਕਰ ਲਈ ਗਈ ਪਿੰਡ ਦੇ ਪ੍ਰੇਮੀਆਂ ਨੇ ਦਰਬਾਰ ਲਈ ਜਗ੍ਹਾ ਵਿਖਾਉਂਦਿਆਂ ਪੂਜਨੀਕ ਮਸਤਾਨਾ ਜੀ ਮਹਾਰਾਜ ਦੇ ਚਰਨਾਂ ’ਚ ਅਰਜ਼ ਕੀਤੀ ਕਿ ਇੱਥੇ ਆਸ਼ਰਮ ਬਣਾਓ ਜਗ੍ਹਾ ਵੇਖ ਕੇ ਪੂਜਨੀਕ ਸ਼ਹਿਨਸ਼ਾਹ ਜੀ ਨੇ ਫ਼ਰਮਾਇਆ, ‘‘ਇੱਥੇ ਆਸ਼ਰਮ ਨਹੀਂ ਬਣਾਉਂਦੇ, ਇੱਥੇ ਕਾਲ ਦਾ ਬਹੁਤ ਜ਼ੋਰ ਹੈ’’ ਕਿਸੇ ਭਗਤ ਨੇ ਅਰਜ਼ ਕੀਤੀ, ‘‘ਸਾਈਂ ਜੀ, ਤੁਹਾਡੇ ਹੁੰਦੇ ਹੋਏ ਕਾਲ ਸਾਡਾ ਕੀ ਕਰ ਸਕਦਾ ਹੈ!’’

ਇਸ ’ਤੇ ਬੇਪਰਵਾਹ ਜੀ ਨੇ ਫ਼ਰਮਾਇਆ, ‘‘ਇੱਥੇ ਕਾਲ ਅਤੇ ਦਿਆਲ ਦੀ ਟੱਕਰ ਹੋਵੇਗੀ ਪਰ ਜਿੱਤ ਦਿਆਲ ਦੀ ਹੀ ਹੋਵੇਗੀ ਜੇਕਰ ਤੁਸੀਂ ਬਣਾਉਣਾ ਹੀ ਚਾਹੁੰਦੇ ਹੋ ਤਾਂ ਇਸ ਡੇਰੇ ਦਾ ਨਾਂਅ ‘ਹਰੀਪੁਰਾ’ ਧਾਮ ਰੱਖੋ ਹਰਿਆ-ਭਰਿਆ ਹੀ ਰਹੇਗਾ’’ ਪੂਜਨੀਕ ਸਾੲੀਂ ਜੀ ਨੇ ਅੱਗੇ ਫ਼ਰਮਾਇਆ, ‘‘ਅਸੀਂ ਤੁਹਾਨੂੰ ਇੱਕ ਬਹੁਤ ਕੀਮਤੀ ਗੱਲ ਦੱਸਦੇ ਹਾਂ ਤੀਜੀ ਬਾਡੀ ਗੁਪਤ ਹੈ ਜਦੋਂ ਉਹ ਤਾਕਤ ਆਵੇਗੀ ਹਜ਼ਾਰਾਂ ਗੁਣਾ ਸੰਗਤ ਹੋ ਜਾਵੇਗੀ ਅਨੇਕ ਡੇਰੇ ਬਣਨਗੇ’’ ਡੇਰਾ ਬਣਾਉਣ ਦੀ ਮਨਜ਼ੂਰੀ ਦਿੰਦਿਆਂ ਪੂਜਨੀਕ ਬੇਪਰਵਾਹ ਜੀ ਨੇ ਬਚਨ ਫ਼ਰਮਾਏ, ‘‘ਇੱਥੇ ਤਿੰਨ ਕਿਸਮ ਦੇ ਦਰੱਖਤ ਲਾਉਣਾ, ਬੋਹੜ, ਪਿੱਪਲ ਅਤੇ ਨਿੰਮ ਇੱਥੇ ਇੱਕ ਡਿੱਗੀ ਵੀ ਬਣਾਉਣਾ ਤੇ ਇਨ੍ਹਾਂ ਦਰੱਖਤਾਂ ਨੂੰ ਉਸ ’ਚੋਂ ਪਾਣੀ ਦੇ ਦਿਆ ਕਰਨਾ ਹਰ ਕਿਸੇ ਨੇ ਸਿਮਰਨ, ਹੱਕ-ਹਲਾਲ ਦੀ ਕਮਾਈ ਅਤੇ ਮਾਨਵਤਾ ਦੀ ਸੇਵਾ ਕਰਨੀ ਹੈ।’’ (Shah Mastana Ji Maharaj)

ਦੁਨੀਆਂਦਾਰੀ ’ਚ ਫਸ ਕੇ ਨਾ ਵਿਸਾਰੋ ਰੱਬ ਦਾ ਨਾਂਅ : Saint Dr MSG

ਰੋਜ਼ਾਨਾ ਵਾਂਗ ਅਗਲੇ ਦਿਨ ਵੀ ਸਵੇਰ ਦੇ ਸਮੇਂ ਸੋਹਣੇ ਸਤਿਗੁਰੂ ਜੀ ਬਾਹਰ ਘੁੰਮਦੇ ਹੋਏ ਨਹਿਰ ਦੇ ਪਾਰ ਚਲੇ ਗਏ ਅਤੇ ਸਾਧ-ਸੰਗਤ ਨੂੰ ਹੁਕਮ ਫ਼ਰਮਾਇਆ, ‘‘ਵਾਪਸ ਆ ਕੇ ਡੇਰੇ ’ਚ ਸਤਿਸੰਗ ਕਰਾਂਗੇ’’ ਪਿੰਡ ’ਚ ਸਤਿਸੰਗ ਦਾ ਹੋਕਾ ਦਿੱਤਾ ਗਿਆ ਵਾਪਸ ਆ ਕੇ ਸ਼ਹਿਨਸ਼ਾਹ ਜੀ ਨੇ ਸਤਿਸੰਗ ਸ਼ੁਰੂ ਕਰ ਦਿੱਤਾ। ਸਤਿਸੰਗ ਤੋਂ ਬਾਅਦ ਸਾਧ-ਸੰਗਤ ਨੂੰ ਹੁਕਮ ਫ਼ਰਮਾਇਆ, ‘‘ਦਰੱਖਤ ਲਗਾਓ, ਡਿੱਗੀ ਪੁੱਟੋ ਤੇ ਡੇਰੇ ਦੀ ਸੀਮਾ ’ਤੇ ਜੋ ਲਕੀਰ ਖਿੱਚੀ ਹੈ, ਉੱਥੇ ਕੰਡੇਦਾਰ ਝਾੜੀਆਂ ਦੀ ਵਾੜ ਲਾ ਦਿਓ’’ ਖੈਰਾ ਖੁਰਦ ਦੀ ਸਾਧ-ਸੰਗਤ ਨੇ ਡਿੱਗੀ ਪੁੱਟ ਲਈ, ਦਰੱਖਤ ਵੀ ਲਾ ਦਿੱਤੇ ਅਤੇ ਕੰਡੇਦਾਰ ਝਾੜੀਆਂ ਨਾਲ ਡੇਰੇ ਦੀ ਵਾੜ ਵੀ ਕਰ ਦਿੱਤੀ। (Shah Mastana Ji Maharaj)

ਪਹਿਲਾਂ ਗੁਫਾ (ਤੇਰਾਵਾਸ) ਬਣਾਈ ਫਿਰ ਚਾਰ ਕਮਰੇ ਅਤੇ ਨਾਲ ਇੱਕ ਰਸੋਈ ਵੀ ਬਣਾ ਦਿੱਤੀ ਜਦੋਂ ਡੇਰਾ ਬਣ ਕੇ ਤਿਆਰ ਹੋ ਗਿਆ। ਤਾਂ ਪਿੰਡ ਦੇ ਭਗਤ ਡੇਰਾ ਸੱਚਾ ਸੌਦਾ ਸਰਸਾ ਸਤਿਸੰਗ ’ਤੇ ਆਏ ਅਤੇ ਪੂਜਨੀਕ ਮਸਤਾਨਾ ਜੀ ਮਹਾਰਾਜ ਦੇ ਚਰਨਾਂ ’ਚ ਆਪਣੇ ਪਿੰਡ ’ਚ ਸਤਿਸੰਗ ਕਰਨ ਲਈ ਅਰਜ਼ ਕੀਤੀ ਫਿਰ ਸਤਿਸੰਗ ਮਨਜ਼ੂਰ ਕਰ ਦਿੱਤਾ ਗਿਆ ਆਪ ਜੀ ਨੇ ਇਹ ਸਤਿਸੰਗ ਬਹੁਤ ਧੂਮ-ਧਾਮ ਨਾਲ ਡੇਰੇ ’ਚ ਹੀ ਕੀਤਾ। ਇਸੇ ਸਤਿਸੰਗ ’ਤੇ ਸਤਿਗੁਰੂ ਦਾਤਾਰ ਜੀ ਨੇ ਕੱਪੜੇ ਅਤੇ ਆਪਣੀ ਖਾਕੀ ਪੋਟਲੀ ’ਚੋਂ ਨੋਟ ਕੱਢ ਕੇ ਵੰਡੇ ਅਤੇ ਨਾਮ ਸ਼ਬਦ ਪ੍ਰਦਾਨ ਕਰਕੇ ਅਨੇਕਾਂ ਰੂਹਾਂ ਦਾ ਉੱਧਾਰ ਕੀਤਾ ਸੰਨ 1990 ’ਚ ਸਾਰੀ ਸੰਗਤ ਇਕੱਠੀ ਹੋ ਕੇ ਡੇਰਾ ਸੱਚਾ ਸੌਦਾ ਸਰਸਾ ਪਹੁੰਚੀ ਸੰਗਤ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਚਰਨਾਂ ’ਚ ਅਰਜ਼ ਕੀਤੀ। (Shah Mastana Ji Maharaj)

ਕਿ ਪਿਤਾ ਜੀ! ਸਾਡਾ ਕੱਚਾ ਡੇਰਾ ਡੇਗ ਕੇ ਪੱਕਾ ਬਣਾਇਆ ਜਾਵੇ। ਇਸ ’ਤੇ ਪਰਮ ਦਿਆਲੂ ਦਾਤਾਰ ਜੀ ਨੇ ਮਨਜ਼ੂਰੀ ਦੇ ਦਿੱਤੀ ਕੱਚਾ ਡੇਰਾ ਡੇਗ ਕੇ ਪੱਕਾ ਡੇਰਾ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਚਾਰ ਕਮਰੇ ਪੱਕੇ, ਇੱਕ ਰਸੋਈ ਅਤੇ ਬਾਥਰੂਮ ਅਤੇ ਟੀਨ ਦਾ ਇੱਕ ਬਰਾਂਡਾ ਤਿਆਰ ਕਰ ਦਿੱਤਾ ਸਾਰੇ ਕਮਰੇ, ਰਸੋਈ, ਬਾਥਰੂਮ ਅਤੇ ਬਰਾਂਡੇ ਪੱਕੇ ਕਰ ਦਿੱਤੇ ਗਏ। ਸਾਧ-ਸੰਗਤ ਦਾ ਉਤਸ਼ਾਹ ਵੇਖ ਕੇ ਡੇਰੇ ਦੀ ਪੱਕੀ ਚਾਰਦੀਵਾਰੀ ਵੀ ਕਰ ਦਿੱਤੀ ਗਈ ਡੇਰੇ ’ਚ ਇੱਕ ਵੱਡਾ ਕਮਰਾ ਵੀ ਬਣਾ ਦਿੱਤਾ ਗਿਆ। ਇਸ ਤਰ੍ਹਾਂ ਡੇਰੇ ਦੀ ਚਿਣਾਈ ਦਾ ਕੰਮ ਪੂਰਾ ਹੋ ਗਿਆ ਡੇਰੇ ਦੇ ਸਤਿ ਬ੍ਰਹਮਚਾਰੀ ਸੇਵਾਦਾਰ ਅਤੇ ਸਾਧ-ਸੰਗਤ ਦਰਬਾਰ ਦੀ ਜ਼ਮੀਨ ਤੋਂ ਸਬਜ਼ੀਆਂ ਆਦਿ ਦੀ ਪੈਦਾਵਾਰ ਲੈਂਦੇ ਹਨ ਸਾਧ-ਸੰਗਤ ਮਿਲ ਕੇ ਹਰੀਪੁਰਾ ਧਾਮ ’ਚ ਨਾਮ-ਚਰਚਾ ਵੀ ਕਰਦੀ ਹੈ ਸਤਿਗੁਰੂ ਜੀ ਦੀ ਕਿਰਪਾ ਨਾਲ ਹੁਣ ਦਰਬਾਰ ਦਿਨ-ਦੁੱਗਣੀ, ਰਾਤ-ਚੌਗੁਣੀ ਤਰੱਕੀ ਕਰ ਰਿਹਾ ਹੈ। (Shah Mastana Ji Maharaj)