ਵੱਡਾ ਨੁਕਸਾਨ ਹੋਣੋਂ ਟਲਿਆ | Punjab Fire Accident
Punjab Fire Accident: (ਪਰਵੀਨ ਗਰਗ) ਦਿੜਬਾ ਮੰਡੀ। ਸਥਾਨਕ ਦੁਰਗਾ ਫਰਨੀਚਰ ਦੀ ਵਰਕਸ਼ਾਪ ’ਚ ਅਚਾਨਕ ਅੱਗ ਲੱਗ ਗਈ, ਜਿਸ ਨਾਲ ਫਰਨੀਚਰ ਅਤੇ ਫਰਨੀਚਰ ਬਣਾਉਣ ਦਾ ਸਮਾਨ ਸੜ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਸੰਗਠਨ ਦੇ ਸੇਵਾਦਾਰਾਂ ਮੌਕੇ ’ਤੇ ਪਹੁੰਚੇ ਅਤੇ ਅੱਗ ’ਤੇ ਕਾਬੂ ਪਾ ਕੇ ਵੱਡਾ ਨੁਕਸਾਨ ਹੋਣੋਂ ਬਚਾਇਆ।
ਦੁਕਾਨ ਮਾਲਕ ਸੋਨੂ ਸਿੰਗਲਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੀ ਰਾਤ ਕਰੀਬ ਢਾਈ ਵਜੇ ਉਨ੍ਹਾਂ ਨੂੰ ਵਰਕਸ਼ਾਪ ਦੀ ਲੇਬਰ ਦਾ ਫੋਨ ਆਇਆ ਕਿ ਵਰਕਸ਼ਾਪ ਵਿੱਚ ਬਿਜਲੀ ਦੀ ਸਪਾਰਕ ਨਾਲ ਅੱਗ ਲੱਗ ਗਈ ਹੈ ਤਾਂ ਉਹਨਾਂ ਮੌਕੇ ’ਤੇ ਹੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਸੰਗਠਨ ਦੇ ਮੈਂਬਰਾਂ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਤੁਰੰਤ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਮੌਕੇ ’ਤੇ ਪਹੁੰਚ ਗਏ ਅਤੇ ਦੁਕਾਨ ’ਚ ਲੱਗੀ ਅੱਗ ’ਤੇ ਕਾਬੂ ਪਾਇਆ, ਜਿਸ ਨਾਲ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। Punjab Fire Accident
ਇਹ ਵੀ ਪੜ੍ਹੋ: Welfare: ਮਹਿੰਗੇ ਭਾਅ ਦਾ ਲੱਭਿਆ ਮੋਬਾਇਲ ਫੋਨ ਅਸਲ ਮਾਲਕ ਨੂੰ ਸੌਂਪਿਆ
ਦੁਕਾਨਦਾਰ ਨੇ ਦੱਸਿਆ ਕਿ ਉਸ ਦਾ ਚਾਰ-ਪੰਜ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਪਰ ਡੇਰਾ ਪ੍ਰੇਮੀਆਂ ਦੀ ਦਲੇਰੀ ਦੀ ਬਦੌਲਤ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ ਦੁਕਾਨ ਮਾਲਕ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਸੰਗਠਨ ਦੇ ਸੇਵਾਦਾਰ ਪ੍ਰੇਮ ਸਿੰਘ ਇੰਸਾਂ, ਅੰਮ੍ਰਿਤ, ਸਤੀਸ਼ ਕੁਮਾਰ, ਰਜੇਸ਼ ਗੱਗੀ ਇੰਸਾਂ, ਕ੍ਰਿਸ਼ਨ ਕਾਲਾ ਇੰਸਾਂ,ਵਿਨੋਦ ਕੁਮਾਰ ਇੰਸਾਂ, ਜਗਤਾਰ ਸਿੰਘ ਇੰਸਾਂ, ਦਵਿੰਦਰ ਕੁਮਾਰ ਇੰਸਾਂ, ਅੰਮ੍ਰਿਤ ਇੰਸਾਂ, ਜੀਤ ਸਿੰਘ, ਦੀਪਕ ਇੰਸਾ, ਦਿੜ੍ਹਬਾ ਪ੍ਰੇਮੀ ਸੇਵਕ ਸ਼ਮੀ ਕੁਮਾਰ ਇੰਸਾਂ , ਚਰਨ ਦਾਸ ਟੋਨੀ ਆਦਿ ਮੈਂਬਰਾਂ ਨੇ ਇਸ ਸੇਵਾ ਕਾਰਜ ’ਚ ਯੋਗਦਾਨ ਪਾਇਆ।