ਪਵਿੱਤਰ ਭੰਡਾਰੇ ’ਤੇ ਪੂਜਨੀਕ ਗੁਰੂ ਜੀ ਨੇ ਕੀਤੇ ਦੋ ਹੋਰ ਨਵੇਂ ਮਾਨਵਤਾ ਭਲਾਈ ਕਾਰਜ ਸ਼ੁਰੂ
ਬਰਨਾਵਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ 131ਵੇਂ ਪਵਿੱਤਰ ਅਵਤਾਰ ਦਿਹਾੜੇ ਦਾ ਭੰਡਾਰਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੱਚੇ ਦਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਦਰਸ਼ਨਾਂ ਲਈ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਪੁੱਜੀਆਂ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਮਨੁੱਖਤਾ ਦੀ ਭਲਾਈ ਲਈ ਦੋ ਕਾਰਜ ਆਰੰਭੇ। ਹੁਣ ਕੁੱਲ ਮਨੁੱਖਤਾ ਦੇ ਭਲੇ ਕੰਮਾਂ ਦੀ ਗਿਣਤੀ 146 ਹੋ ਗਈ ਹੈ।
ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਕਿਹਾ ਕਿ ਪੁਰਾਤਨ ਸਮਿਆਂ ਵਿੱਚ ਹਵਨ ਸਮੱਗਰੀ ਜਾਂ ਘਿਓ ਦੀ ਮਦਦ ਨਾਲ ਵਾਤਾਵਰਣ ਨੂੰ ਸ਼ੁੱਧ ਕੀਤਾ ਜਾਂਦਾ ਸੀ। ਸਾਡੇ ਉਸ ਮਹਾਨ ਸੱਭਿਆਚਾਰ ਨੂੰ ਅਪਣਾਉਂਦੇ ਹੋਏ, ਤੁਸੀਂ ਆਪਣੇ ਘਰਾਂ ਵਿੱਚ ਸਵੇਰੇ, ਸ਼ਾਮ, ਜਿੰਨੀ ਦੇਰ ਹੋ ਸਕੇ, ਘੱਟੋ-ਘੱਟ 17 ਤੇਲ ਜਾਂ ਘਿਓ ਦੇ ਦੀਵੇ ਜ਼ਰੂਰ ਜਗਾਓ, ਤਾਂ ਜੋ ਸਾਰਾ ਵਾਤਾਵਰਨ ਸ਼ੁੱਧ ਹੋ ਸਕੇ। ਇਸ ਮੌਕੇ ਕਰੋੜਾਂ ਦੀ ਗਿਣਤੀ ਵਿੱਚ ਬੈਠੀ ਸਾਧ-ਸੰਗਤ ਨੇ ਹੱਥ ਖੜੇ ਕਰਕੇ ਪ੍ਰਣ ਲਿਆ। ਪੂਜਨੀਕ ਗੁਰੂ ਜੀ ਨੇ ਇਸ ਕਾਰਜ ਦਾ ਪ੍ਰਣ ਕਰਵਾਉਣ ਤੋਂ ਬਾਅਦ ਆਪਣੇ ਕਰ ਕਮਲਾਂ ਨਾਲ 9 ਦੀਵੇ ਜਗਾ ਕੇ ਇਸ ਦਾ ਆਰੰਭ ਕੀਤਾ। ਤੁਹਾਨੂੰ ਦੱਸ ਦੇਈਏ ਕਿ ਸਰਸਾ ਵਿੱਚ ਤਿੰਨ ਦੀਪਕ ਸ਼ਾਹ ਮਸਤਾਨਾ ਜੀ ਧਾਮ, ਤਿੰਨ ਯੂਪੀ ਦਰਬਾਰ ਅਤੇ ਤਿੰਨ ਦੀਪਕ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿੱਚ ਸਥਾਪਿਤ ਕੀਤੇ ਜਾਣਗੇ ਅਤੇ ਜਿਸਦੀ ਜੋਤ ਹਮੇਸ਼ਾ ਜਗਦੀ ਰਹੇਗੀ।
ਮਾਨਵਤਾ ਭਲਾਈ ਕਾਰਜ
145. ਘਿਓ ਜਾਂ ਤੇਲ ਜੋ ਤੁਹਾਨੂੰ ਠੀਕ ਲੱਗੇ, ਸਵੇਰੇ ਤੇ ਸ਼ਾਮ ਜਲਾਓ।
146. ਹਰ ਰੋਜ਼ ਦੋ ਘੰਟੇ 7 ਤੋਂ 9 ਵਜੇ ਤੱਕ ਮੋਬਾਈਲ ਤੋਂ ਦੂਰ ਰਹਾਂਗੇ।
(SEED CAMPAIGN) –Digital Fasting
ਆਓ ਪੂਜਨੀਕ ਗੁਰੂ ਜੀ ਦੇ ਬਚਨ ਸੁਣੀਏ…
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ