ਡੇਰਾ ਸ਼ਰਧਾਲੂਆਂ ਕੀਤੀ ਬੇਸਹਾਰਾ ਗਊਆਂ ਦੀ ਦੇਖਭਾਲ

Dera Sacha Sauda, Pilgrims, Care, Underprivileged, Cows

ਬਰਨਾਲਾ (ਜਸਵੀਰ ਸਿੰਘ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਯੋਗ ਰਹਿਨੁਮਾਈ ਸਦਕਾ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਕਾਰਜ਼ਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਕਸਬਾ ਧਨੌਲਾ ਦੇ ਡੇਰਾ ਸ਼ਰਧਾਲੂਆਂ ਨੇ ਬੇਸਹਾਰਾ ਗਊਆਂ ਦੀ ਦੇਖਭਾਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿੰਮੇਵਾਰ ਸ਼ੀਤਲ ਇੰਸਾਂ ਤੇ ਸਤੀਸ਼ ਇੰਸਾਂ ਨੇ ਦੱਸਿਆ ਕਿ ਕਸਬਾ ਧਨੌਲਾ ਦੀ ਇੱਕ ਬੇਆਬਾਦ ਜਗ੍ਹਾ ‘ਤੇ 70-80 ਦੇ ਕਰੀਬ ਬੇਸ਼ਹਾਰਾ ਗਊਆਂ ਇਕੱਤਰ ਰਹਿੰਦੀਆਂ ਹਨ, ਜੋ ਖਾਣੇ ਦੀ ਘਾਟ ਤੇ ਠੰਢ ਕਾਰਨ ਕਾਫ਼ੀ ਕਮਜ਼ੋਰ ਹੋਈਆਂ ਪਈਆਂ ਹਨ। (Dera Devotees)

ਲਈ ਸਾਧ-ਸੰਗਤ ਵੱਲੋਂ ਹਰਾ ਚਾਰੇ ਤੋਂ ਇਲਾਵਾ ਉਨ੍ਹਾਂ ਦੀ ਦੇਖਭਾਲ ਕਰਨ ਦਾ ਫ਼ੈਸਲਾ ਲਿਆ ਗਿਆ। ਜਿਸ ਦੇ ਚਲਦਿਆਂ ਮਾਨਵਤਾ ਭਲਾਈ ਦੇ 133 ਕਾਰਜ਼ਾਂ ਦੇ ਤਹਿਤ ਸਾਧ-ਸੰਗਤ ਦੇ ਭਰਪੂਰ ਸਹਿਯੋਗ ਸਦਕਾ ਅੱਜ ਜਿੱਥੇ ਗਊਆਂ ਨੂੰ ਹਰਾ-ਚਾਰਾ ਤੇ ਪਾਣੀ ਆਦਿ ਪਿਆ ਕੇ ਉਨ੍ਹਾਂ ਦੀ ਸਾਂਭ-ਸੰਭਾਲ ਕੀਤੀ ਗਈ ਅਤੇ ਬਿਮਾਰ ਗਊਆਂ ਲਈ ਦਵਾਈ-ਬੂਟੀ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਉਕਤ ਕਾਰਜ਼ ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਣਾ ਸਦਕਾ ਕਰ ਰਹੇ ਹਨ, ਜੋ ਅੱਗੇ ਵੀ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਉਨ੍ਹਾਂ ਨਾਲ ਮੱਖਣ ਇੰਸਾਂ, ਬਲਵੀਰ ਇੰਸਾਂ, ਸੋਨੀ ਇੰਸਾਂ, ਗੋਰਾ ਇੰਸਾਂ ਤੇ ਸਾਧ-ਸੰਗਤ ਹਾਜ਼ਰ ਸੀ। (Dera Devotees)

LEAVE A REPLY

Please enter your comment!
Please enter your name here