ਰੂਹਾਨੀ ਸਥਾਪਨਾ ਮਹੀਨਾ: ਸਲਾਬਤਪੁਰਾ ਨਾਮ ਚਰਚਾ ਵਿੱਚ ਸਾਧ-ਸੰਗਤ ਨੂੰ ਦਿਖਾਈ ਗਈ ਡਾਕੂਮੈਂਟਰੀ, ਪੰਛੀਆਂ ਨੂੰ ਚੋਗਾ ਦੇਣ ਲਈ ਕੀਤਾ ਪ੍ਰੇਰਿਤ

Save Birds Sachkahoon

ਸੱਚ ਕਹੂੰ ਦੁਆਰਾ ਪਹਿਲਾਂ ਹੀ ਪੰਛੀਆਂ ਨੂੰ ਪਾਣੀ ਅਤੇ ਚੋਗਾ ਦੇਣ ਲਈ ਚਲਾਈ ਜਾ ਰਹੀ ਹੈ ਮੁਹਿੰਮ

ਸੱਚ ਕਹੂੰ/ਰਵੀ ਗੁਰਮਾ ਸਲਾਬਤਪੁਰਾ। ਅੱਜ ਸਥਾਪਨਾ ਮਹੀਨੇ ਅਤੇ ਜਾਮ-ਏ- ਇੰਸਾਂ ਦੇ ਪਵਿੱਤਰ ਭੰਡਾਰੇ ਦੌਰਾਨ ਜਿੱਥੇ ਮਨੁੱਖਤਾ ਦੀ ਭਲਾਈ ਲਈ ਅਨੇਕਾਂ ਕਾਰਜ ਕੀਤੇ ਗਏ, ਉੱਥੇ ਹੀ ਸੰਗਤਾਂ ਨੂੰ ਇੱਕ ਡਾਕੂਮੈਂਟਰੀ ਵੀ ਦਿਖਾਈ ਗਈ। ਇਸ ਡਾਕੂਮੈਂਟਰੀ ਵਿੱਚ ਕੜਾਕੇ ਦੀ ਗਰਮੀ ਵਿੱਚ ਪੰਛੀਆਂ ਨੂੰ ਧਿਆਨ ਵਿੱਚ ਰੱਖਦਿਆਂ ਸਾਧ-ਸੰਗਤ ਨੂੰ ਛੱਤਾਂ ’ਤੇ ਚੋਗਾ ਅਤੇ ਪਾਣੀ (Save Birds) ਰੱਖਣ ਲਈ ਪ੍ਰੇਰਿਆ ਗਿਆ। ਭਾਵੇਂ ਡੇਰਾ ਸ਼ਰਧਾਲੂ ਸਤਿਕਾਰਯੋਗ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ‘ਤੇ ਚੱਲਦਿਆਂ 138 ਮਾਨਵਤਾ ਭਲਾਈ ਕੰਮ ਕਰ ਰਹੇ ਹਨ, ਪਰ ਅੱਜ ਸਾਧ-ਸੰਗਤ ‘ਚ ਪੰਛੀਆਂ ਪ੍ਰਤੀ ਪਿਆਰ ਪੈਦਾ ਕਰਨ ਲਈ ਵਿਸ਼ੇਸ਼ ਡਾਕੂਮੈਂਟਰੀ ਦਿਖਾਈ ਗਈ, ਤਾਂ ਜੋ ਪੰਛੀਆਂ ਨੂੰ ਗਰਮੀ ਵਿੱਚ ਪਾਣੀ ਅਤੇ ਚੋਗਾ ਮਿਲ ਸਕੇ। Save Birds

ਜ਼ਿਕਰਯੋਗ ਹੈ ਕਿ ਸੱਚ ਕਹੂੰ ਦੁਆਰਾ ਪਹਿਲਾਂ ਹੀ ਪੰਛੀਆਂ ਨੂੰ (Save Birds) ਪਾਣੀ ਅਤੇ ਚੋਗਾ ਦੇਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਹਰ ਸਾਲ ਬਹੁਤ ਸਾਰੇ ਲੋਕ ਪੰਛੀਆਂ ਦੀ ਦੇਖਭਾਲ ਲਈ ਆਪਣੀਆਂ ਛੱਤਾਂ ਅਤੇ ਹੋਰ ਸਾਂਝੀਆਂ ਥਾਵਾਂ ‘ਤੇ ਪਾਣੀ ਦੇ ਕਟੋਰੇ ਰੱਖਦੇ ਹਨ। ਇਸੇ ਤਰ੍ਹਾਂ ਸਾਧ-ਸੰਗਤ ਵੀ ਆਪਣੀਆਂ ਛੱਤਾਂ ‘ਤੇ ਪਾਣੀ ਦੇ ਕਟੋਰੇ ਰੱਖ ਕੇ ਪੰਛੀਆਂ ਦੀ ਸੰਭਾਲ ਬੜੇ ਚਾਅ ਨਾਲ ਕਰਦੀਆਂ ਹਨ। ਅੱਜ ਦਿਖਾਈ ਗਈ ਇਸ ਡਾਕੂਮੈਂਟਰੀ ਦਾ ਮੁੱਖ ਮਕਸਦ ਆਪਦੇ ਘਰਾਂ ਦੀਆਂ ਛੱਤਾਂ ’ਤੇ ਪੰਛੀਆ ਲਈ ਚੋਗਾ ਅਤੇ ਪਾਣੀ ਰੱਖਣ ਲਈ ਸਾਧ-ਸੰਗਤ ਵਿੱਚ ਜ਼ਜਬਾ ਭਰਨਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ