ਬੇਅਦਬੀ ਮਾਮਲੇ ’ਚ ਪੂਜਨੀਕ ਗੁਰੂ ਜੀ ਦਾ ਨਾਂਅ ਸ਼ਾਮਿਲ ਕੀਤੇ ਜਾਣ ਵਿਰੁੱਧ ਡੇਰਾ ਪ੍ਰੇਮੀਆਂ (Dera Followers) ’ਚ ਭਾਰੀ ਰੋਹ
(ਰਵੀ ਗੁਰਮਾ/ਸੁਖਜੀਤ/ਜਸਵੀਰ ਸਿੰਘ ਗਹਿਲ) ਸ਼ੇਰਪੁਰ/ਬਠਿੰਡਾ/ਬਰਨਾਲਾ। ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਬੇਅਦਬੀਆਂ ਦੇ ਮਾਮਲੇ ਵਿੱਚ ਪੂਜਨੀਕ ਗੁਰੂ ਜੀ ਦਾ ਨਾਂਅ ਸ਼ਾਮਿਲ ਕਰਨ ਕਰਕੇ ਡੇਰਾ ਪ੍ਰੇਮੀਆਂ ’ਚ ਭਾਰੀ ਰੋਹ ਪਾਇਆ ਜਾ ਰਿਹਾ ਹੈ ਬਲਾਕ ਦੇ ਵੱਖ-ਵੱਖ ਡੇਰਾ ਸ਼ਰਧਾਲੂਆਂ ਨੇ ਕਿਹਾ ਕਿ ਚੋਣਾਂ ਵਿੱਚ ਰਾਜਸੀ ਹਿੱਤਾਂ ਲਈ ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂਆਂ ਦਾ ਨਾਂਅ ਬੇਅਦਬੀ ਵਾਲੇ ਮਾਮਲੇ ਵਿੱਚ ਲਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਸਿਆਸੀ ਲੋਕ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣਗੇ।
ਬੇਅਦਬੀ ’ਤੇ ਸਿਆਸਤ ਕਰਨ ਵਾਲਿਆਂ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣਗੇ : ਜਗਦੇਵ ਹੇੜੀਕੇ
ਡੇਰਾ ਸ਼ਰਧਾਲੂ ਜਗਦੇਵ ਕੁਮਾਰ ਹੇੜੀਕੇ ਨੇ ਕਿਹਾ ਕਿ ਬੇਅਦਬੀ ਮਸਲਿਆਂ ਉੱਪਰ ਸਿਆਸਤ ਕਰਨ ਵਾਲਿਆਂ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣਗੇ । ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਨੂੰ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਹੀ ਸਿਖਾਇਆ ਹੈ ਪਰ ਬੇਅਦਬੀ ਮਾਮਲੇ ’ਚ ਹੀ ਪੂਜਨੀਕ ਗੁਰੂ ਜੀ ਦਾ ਨਾਂਅ ਸ਼ਾਮਲ ਕਰਨਾ ਦੱਸਦਾ ਹੈ ਕਿ ਇਹ ਸਿਆਸਤ ਕਿੰਨੀ ਨੀਚਤਾ ਨਾਲ ਕੀਤੀ ਜਾ ਰਹੀ ਹੈ ਚੋਣਾਂ ਦੇ ਇਸ ਮਾਹੌਲ ’ਚ ਸਿਆਸੀ ਲੋਕ ਧਾਰਮਿਕ ਮਾਮਲਿਆਂ ਨੂੰ ਉਭਾਰ ਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਹਨ ਪਰ ਇਹ ਝੂਠ ਜ਼ਿਆਦਾ ਦੇਰ ਤੱਕ ਨਹੀਂ ਟਿਕੇਗਾ ਗੁਰੂ ਜੀ ’ਤੇ ਲਾਏ ਜਾ ਰਹੇ ਦੋਸ਼ਾਂ ਨੇ ਸਾਡੇ ਹਿਰਦੇ ਨੂੰ ਵਲੂੰਧਰਿਆ ਹੈ ਆ ਰਹੀਆਂ ਵਿਧਾਨ ਸਭਾ ਚੋਣਾਂ ’ਚ ਇਹਨਾਂ ਝੂਠੇ ਦੋਸ਼ਾਂ ’ਤੇ ਵਿਚਾਰ ਕੀਤੀ ਜਾਵੇਗੀ
ਬੇਅਦਬੀ ਉੱਪਰ ਸਿਆਸਤ ਕਰਨ ਵਾਲਿਆਂ ਦੇ ਪੱਲੇ ਕੁਝ ਵੀ ਨਹੀਂ ਪਵੇਗਾ : ਸੁਰਿੰਦਰ ਦੀਦਾਰਗੜ੍ਹ
ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਉੱਪਰ ਸਿਆਸਤ ਕਰਨ ਵਾਲੇ ਲੋਕਾਂ ਦੇ ਪੱਲੇ ਕੁਝ ਵੀ ਹੀਂ ਪਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਰਿੰਦਰ ਸਿੰਘ ਵਾਸੀ ਦੀਦਾਰਗੜ੍ਹ ਨੇ ਕਰਦਿਆਂ ਕਿਹਾ ਕਿ ਸਾਡਾ ਪਰਿਵਾਰ ਲੰਬੇ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ । ਡੇਰਾ ਸੱਚਾ ਸੌਦਾ ਇੱਕ ਰੂਹਾਨੀ ਕਾਲਜ ਹੈ ਜਿੱਥੇ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ ਜਾਂਦਾ ਹੈ। ਪੂਜਨੀਕ ਗੁਰੂ ਜੀ ਨੇ ਹਮੇਸ਼ਾ ਹੀ ਸਾਰੇ ਧਰਮਾਂ ਦਾ ਸਤਿਕਾਰ ਤੇ ਇਨਸਾਨੀਅਤ ਦਾ ਭਲਾ ਕਰਨਾ ਸਿਖਾਇਆ ਹੈ ਪਰ ਉਹਨਾਂ ਨੂੰ ਬੇਅਦਬੀ ਮਾਮਲੇ ’ਚ ਸ਼ਾਮਲ ਕਰਨਾ ਗੰਦੀ ਰਾਜਨੀਤੀ ਹੈ ਇਸ ਤਰ੍ਹਾਂ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਇਸ ਦਾ ਖਮਿਆਜਾ ਜ਼ਰੂਰ ਭੁਗਤਣਾ ਪਵੇਗਾ।ਇਹਨਾਂ ਝੂਠੇ ਕੇਸਾਂ ਪਿੱਛੇ ਸਿਆਸਤ ਹੀ ਹੈ ਅੱਗੇ ਚੋਣਾਂ ਆ ਰਹੀਆਂ ਹਨ, ਅਸੀਂ ਇਸ ਮਸਲੇ ਨੂੰ ਪੂਰੀ ਗੰਭੀਰਤਾ ਨਾਲ ਲਵਾਂਗੇ
ਰਾਜਨੀਤੀ ਤੋਂ ਉੱਪਰ ਉੱਠ ਕੇ ਸਰਕਾਰਾਂ ਕਰਨ ਬੇਅਦਬੀ ਦੇ ਮਸਲਿਆਂ ਦਾ ਹੱਲ : ਬੰਟੀ ਸ਼ੇਰਪੁਰ
ਬੇਅਦਬੀ ਦੇ ਮਾਮਲਿਆਂ ਦਾ ਹੱਲ ਸਰਕਾਰਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਕਰਨਾ ਚਾਹੀਦਾ ਹੈ ਕਿਉਂਕਿ ਸਭ ਧਰਮਾਂ ਦੇ ਲੋਕਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਸਥਾ ਹੈ , ਪਰ ਸਿਆਸੀ ਲੋਕਾਂ ਨੇ ਬੇਅਦਬੀ ਦੇ ਮਾਮਲਿਆਂ ਉੱਪਰ ਰਾਜਨੀਤੀ ਕਰ ਰਹੀਆਂ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੰਟੀ ਇੰਸਾਂ ਸ਼ੇਰਪੁਰ ਨੇ ਕੀਤਾ । ਉਨ੍ਹਾਂ ਕਿਹਾ ਕਿ ਪਹਿਲਾਂ ਡੇਰਾ ਸ਼ਰਧਾਲੂਆਂ ਤੇ ਹੁਣ ਪੂਜਨੀਕ ਗੁਰੂ ਜੀ ਦਾ ਬੇਅਦਬੀ ਦੇ ਮਾਮਲਿਆਂ ਵਿੱਚ ਨਾਮ ਪਾਉਣਾ ਸੌੜੀ ਸਿਆਸਤ ਹੈ ਪਰ ਸਿਆਸੀ ਆਗੂ ਇਸ ਗੱਲ ਦਾ ਧਿਆਨ ਰੱਖਣ ਕਿ ਇਸ ਤਰ੍ਹਾਂ ਦੀ ਸਿਆਸਤ ਵਿੱਚ ਉਹ ਕਦੇ ਵੀ ਕਾਮਯਾਬ ਨਹੀਂ ਹੋਣਗੇ । ਸਰਕਾਰਾਂ ਨੂੰ ਇਨ੍ਹਾਂ ਮਸਲਿਆਂ ਦਾ ਹੱਲ ਰਾਜਨੀਤੀ ਤੋਂ ਉੱਪਰ ਉੱਠ ਕੇ ਕਰਨਾ ਚਾਹੀਦਾ ਹੈ ਅਤੇ ਅਸਲ ਦੋਸ਼ੀਆਂ ਨੂੰ ਲੋਕਾਂ ਸਾਹਮਣੇ ਲਿਆਉਣਾ ਚਾਹੀਦਾ ਹੈ। ਸਾਰੀ ਕਹਾਣੀ ਸਿਆਸੀ ਆਗੂਆਂ ਨੇ ਘੜੀ ਹੈ, ਗੁਰੂ ਜੀ ਬੇਦਾਗ ਹਨ ਅਸੀਂ ਚੋਣਾਂ ’ਚ ਇਕਜੁਟ ਹੋ ਕੇ ਵੋਟ ਪਵਾਂਗੇ
ਗੁਰੂ ਜੀ ਨੇ ਸਾਨੂੰ ਹਮੇਸ਼ਾਂ ਹੀ ਰੂਹਾਨੀਅਤ ਦੀ ਸਿੱਖਿਆ ਦਿੱਤੀ: ਸੁਖਵਿੰਦਰ ਇੰਸਾਂ
ਬਲਾਕ ਸ਼ੇਰਪੁਰ ਦੇ ਬਲਾਕ ਭੰਗੀਦਾਸ ਸੁਖਵਿੰਦਰ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਨੂੰ ਹਮੇਸ਼ਾਂ ਹੀ ਰੂਹਾਨੀਅਤ ਤੇ ਇਨਸਾਨੀਅਤ ਦੀ ਸਿੱਖਿਆ ਦਿੱਤੀ ਹੈ ਅਤੇ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਦਾ ਸਤਿਕਾਰ ਕਰਨਾ ਸਿਖਾਇਆ ਹੈ ਪ੍ਰੰਤੂ ਸਮੇਂ ਦੀਆਂ ਸਰਕਾਰਾਂ ਸੌੜੀ ਰਾਜਨੀਤੀ ਤਹਿਤ ਉਹਨਾਂ ਦਾ ਨਾਂਅ ਹੀ ਬੇਅਦਬੀ ਮਾਮਲਿਆਂ ਨਾਲ ਜੋੜ ਰਹੀਆਂ ਹਨ। ਬੇਅਦਬੀ ਮਾਮਲਿਆਂ ’ਚ ਇਨਸਾਫ ਹੋਣਾ ਚਾਹੀਦਾ ਹੈ ਨਾ ਕਿ ਸਿਆਸੀ ਮੁਨਾਫੇ ਲਈ ਕਿਸੇ ਨੂੰ ਵੀ ਫਸਾਉਣਾ ਚਾਹੀਦਾ ਹੈ
ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ : ਸੁਖਵਿੰਦਰ ਗੁੰਮਟੀ
ਡੇਰਾ ਸ਼ਰਧਾਲੂ ਸੁਖਵਿੰਦਰ ਸਿੰਘ ਗੁੰਮਟੀ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਸਿਰਸਾ ਇੱਕ ਸਰਵ ਧਰਮ ਸੰਗਮ ਸੰਸਥਾ ਹੈ ।ਇਹ ਦਰਬਾਰ ਇੱਕ ਅਜਿਹਾ ਦਰਬਾਰ ਹੈ ਜਿੱਥੇ ਹਰੇਕ ਧਰਮ ਦੇ ਲੋਕ ਇੱਕਠੇ ਹੋਕੇ ਪ੍ਰਮਾਤਮਾ ਦਾ ਨਾਮ ਲੈਂਦੇ ਹਨ। ਜੋ ਅੱਜ ਸਮੇਂ ਦੀਆਂ ਸਰਕਾਰਾਂ ਬੇਅਦਬੀ ਮਾਮਲੇ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਡੇਰਾ ਸ਼ਰਧਾਲੂਆਂ ਤੇ ਉਹਨਾਂ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਸਿੱਖਿਆ ਦੇਣ ਵਾਲੇ ਪੂਜਨੀਕ ਗੁਰੂ ਜੀ ’ਤੇ ਮੜ੍ਹ ਰਹੀਆਂ ਹਨ, ਇਹ ਇੱਕ ਬਹੁਤ ਵੱਡੀ ਤੇ ਘਿਨੌਣੀ ਸਿਆਸਤ ਹੈ। ਸਾਰੇ ਜਾਣਦੇ ਹਨ ਕਿ ਹੁਣ ਕੀ ਮਾਹੌਲ ਚੱਲ ਰਿਹਾ ਹੈ ਤੇ ਇਸ ਮਾਹੌਲ ’ਚ ਆਪਣੇ ਮਨਸੂਬਿਆਂ ਨੂੰ ਪੂਰਾ ਕਰਨ ਲਈ ਪੂਜਨੀਕ ਗੁਰੂ ਜੀ ਅਤੇ ਡੇਰਾ ਸ਼ਰਧਾਲੂਆਂ ਨੂੰ ਬਦਨਾਮ ਕਰਕੇ ਝੂਠੇ ਕੇਸਾਂ ’ਚ ਫਸਾਇਆ ਜਾ ਰਿਹਾ ਹੈ ਅਸੀਂ ਤਾਂ ਇਹੀ ਕਹਾਂਗੇ ਕਿ ਨਾ ਤਾਂ ਬੇਅਦਬੀ ਕਰਨ ਵਾਲਿਆਂ ਦਾ ਕੱਖ ਰਹੇ ਤੇ ਨਾ ਹੀ ਇਸ ਮਾਮਲੇ ’ਚ ਸਿਆਸਤ ਕਰਨ ਵਾਲਿਆਂ ਦਾ
ਡੇਰਾ ਸੱਚਾ ਸੌਦਾ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ : ਗੁਲਾਬ ਸਿੰਘ ਇੰਸਾਂ
15 ਮੈਂਬਰ, ਬਲਾਕ ਨੰਗਲ ਕਲਾਂ ਗੁਲਾਬ ਸਿੰਘ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਸ਼ੁਰੂ ਤੋਂ ਹੀ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ। ਡੇਰੇ ’ਚ ਜੋ ਵੀ ਸਾਧ-ਸੰਗਤ ਆਉਂਦੀ ਹੈ ਸਭ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਇਹੋ ਸਿੱਖਿਆ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਧਰਮ ਦੀ ਨਿੰਦਿਆ ਨਾ ਕਰੋ ਸਗੋਂ ਧਰਮਾਂ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਕੋਸ਼ਿਸ਼ ਕਰੋ। ਹੁਣ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜੋ ਬੇਬੁਨਿਆਦ ਦੋਸ਼ ਡੇਰਾ ਸੱਚਾ ਸੌਦਾ ਸਿਰ ਮੜ੍ਹੇ ਜਾ ਰਹੇ ਨੇ ਇਹ ਸ਼ਰਮਨਾਕ ਹਨ ਕਿਉਂਕਿ ਜਿੱਥੇ ਧਰਮਾਂ ਦੇ ਸਤਿਕਾਰ ਦੀ ਸਿੱਖਿਆ ਦਿੱਤੀ ਜਾਂਦੀ ਹੋਵੇ ਉੱਥੋਂ ਦੇ ਸ਼ਰਧਾਲੂ ਬੇਅਦਬੀ ਕਰਨਾ ਤਾਂ ਦੂਰ ਸੋਚ ਵੀ ਨਹੀਂ ਸਕਦੇ।ਸੱਚਾਈ ਕਿਸੇ ਤੋਂ ਲੁਕੀ ਹੋਈ ਨਹੀਂ ਇਹ ਸਭ ਕੁਝ ਵੋਟਾਂ ਲਈ ਹੋ ਰਿਹਾ ਹੈ ਅਤੇ ਅਸੀਂ ਵੋਟ ਦੇ ਅਧਿਕਾਰ ਪ੍ਰਤੀ ਸੁਚੇਤ ਹਾਂ
ਡੇਰਾ ਸੱਚਾ ਸੌਦਾ ਜੋੜਦਾ ਹੈ, ਤੋੜਦਾ ਨਹੀਂ : ਗੁਰਦੀਪ ਸਿੰਘ ਇੰਸਾਂ
15 ਮੈਂਬਰ, ਬਲਾਕ ਨੰਗਲ ਕਲਾਂ , ਗੁਰਦੀਪ ਸਿੰਘ ਇੰਸਾਂ ਨੇ ਕਿਹਾ ਕਿ ਸਭ ਧਰਮਾਂ ਦਾ ਸਤਿਕਾਰ ਕਰਨ ਵਾਲੀ ਸੰਸਥਾ ਡੇਰਾ ਸੱਚਾ ਸੌਦਾ ਦਾ ਉਦੇਸ਼ ਹੀ ਜੋੜਨਾ ਹੈ, ਤੋੜਨਾ ਨਹੀਂ। ਕੁਝ ਸ਼ਰਾਰਤੀ ਅਨਸਰ ਜਿੰਨ੍ਹਾਂ ਨੂੰ ਪੰਜਾਬ ਸਮੇਤ ਸਮੁੱਚੇ ਦੇਸ਼ ਦੀ ਸ਼ਾਂਤੀ ਪਸੰਦ ਨਹੀਂ, ਜਿੰਨ੍ਹਾਂ ਨੂੰ ਇਹ ਪਸੰਦ ਨਹੀਂ ਕਿ ਲੋਕ ਬੁਰਾਈਆਂ ਤਿਆਗ ਕੇ ਨੇਕ ਇਨਸਾਨ ਬਣਨ, ਉਹ ਦਿਨ-ਰਾਤ ਕੋਝੀਆਂ ਚਾਲਾਂ ਚੱਲ ਕੇ ਸਮਾਜ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਉਸੇ ਤਰ੍ਹਾਂ ਦੀ ਹੀ ਇਹ ਕੋਸ਼ਿਸ਼ ਹੈ ਕਿ ਜੋ ਸੰਸਥਾ ਮਾਨਵਤਾ ਭਲਾਈ ਦੇ ਕਾਰਜ ਕਰਕੇ ਲੋੜਵੰਦਾਂ ਦੀ ਮੱਦਦ ਕਰ ਰਹੀ ਹੈ, ਬੇਘਰਾਂ ਨੂੰ ਘਰ ਬਣਾ ਕੇ ਦੇ ਰਹੀ ਹੈ, ਉਸ ਨੂੰ ਬਦਨਾਮ ਕਰਨ ਲਈ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਨਿਰਆਧਾਰ ਦੋਸ਼ ਲਗਾਏ ਜਾ ਰਹੇ ਹਨ। ਪੂਜਨੀਕ ਗੁਰੂ ਜੀ ’ਤੇ ਬੇਅਦਬੀ ਦੇ ਦੋਸ਼ ਲਾਉਣਾ ਇੱਕ ਸੋਚੀ ਸਮਝੀ ਤੇ ਸਿਆਸਤ ਤੋਂ ਪ੍ਰੇਰਿਤ ਸਾਜਿਸ਼ ਹੈ, ਜਿਸ ਦਾ ਭਾਂਡਾ ਜਲਦਾ ਫੁੱਟੇਗਾ
ਡੇਰਾ ਸੱਚਾ ਸੌਦਾ ਇੱਕ ਖੁੱਲ੍ਹੀ ਕਿਤਾਬ : ਸੁਖਦੇਵ ਸਿੰਘ ਇੰਸਾਂ
ਬਲਾਕ ਭੰਗੀਦਾਸ, ਮਾਨਸਾ ਤੋਂ ਸੁਖਦੇਵ ਸਿੰਘ ਇੰਸਾਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ। ਅੱਜ ਤੱਕ ਡੇਰੇ ਦੇ ਸਤਿਸੰਗਾਂ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮੁਖਾਰਬਿੰਦ ’ਚੋਂ ਅਜਿਹਾ ਬਚਨ ਨਹੀਂ ਸੁਣਿਆ ਜੋ ਕਿਸੇ ਧਰਮ ਜਾਂ ਵਰਗ ਦੇ ਖਿਲਾਫ਼ ਹੋਵੇ। ਡੇਰਾ ਸੱਚਾ ਸੌਦਾ ਤਾਂ ਸਰਵ ਧਰਮ ਸੰਗਮ ਹੈ, ਜਿੱਥੇ ਸਭ ਧਰਮਾਂ, ਵਰਗਾਂ ਦੇ ਲੋਕ ਆਉਂਦੇ ਹਨ, ਸਭ ਨੂੰ ਮਾਨਵਤਾ ਭਲਾਈ ਦੇ ਕਾਰਜ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇੰਨ੍ਹੀਂ ਦਿਨੀਂ ਜੋ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨੂੰ ਪੂਜਨੀਕ ਗੁਰੂ ਜੀ ਨਾਲ ਜੋੜਿਆ ਜਾ ਰਿਹਾ ਹੈ ਇਹ ਸਿਰਫ ਡੇਰੇ ਨੂੰ ਬਦਨਾਮ ਕਰਕੇ ਸਿਆਸੀ ਲਾਹਾ ਲੈਣ ਦੀਆਂ ਚਾਲਾਂ ਹਨ।
ਡੇਰਾ ਸੱਚਾ ਸੌਦਾ ਕੀ ਹੈ, ਇਹ ਦੁਨੀਆਂ ਜਾਣਦੀ ਹੈ: ਬਿੰਦਰ ਸਿੰਘ ਇੰਸਾਂ
25 ਮੈਂਬਰ, ਜ਼ਿਲ੍ਹਾ ਮਾਨਸਾ ਬਿੰਦਰ ਸਿੰਘ ਇੰਸਾਂ ਨੇ ਆਖਿਆ ਕਿ ਖੂਨਦਾਨ, ਸਰੀਰਦਾਨ, ਨੇਤਰਦਾਨ ਸਮੇਤ ਸੈਂਕੜੇ ਮਾਨਵਤਾ ਭਲਾਈ ਦੇ ਕਾਰਜ਼ ਕਰਨ ਵਾਲੀ ਸੰਸਥਾ ਡੇਰਾ ਸੱਚਾ ਸੌਦਾ ਨੂੰ ਦੁਨੀਆਂ ਜਾਣਦੀ ਹੈ। ਜਦੋਂ-ਜਦੋਂ ਵੀ ਦੁਨੀਆਂ ’ਚ ਕਿਸੇ ਨੇ ਸੱਚ ਦਾ ਹੋਕਾ ਦਿੱਤਾ ਹੈ ਤਾਂ ਝੂਠ ਦੇ ਨੁਮਾਇੰਦਿਆਂ ਨੂੰ ਉਹ ਹਜ਼ਮ ਨਹੀਂ ਹੋਇਆ। ਉਹੀ ਹਾਲਾਤ ਹੁਣ ਬਣੇ ਹੋਏ ਹਨ। ਡੇਰਾ ਸੱਚਾ ਸੌਦਾ ’ਚੋਂ ਨਸ਼ਿਆਂ ਦੇ ਖਿਲਾਫ਼ ਹੋਕਾ ਦਿੱਤਾ ਜਾਂਦਾ ਹੈ ਤੇ ਆਪਸ ’ਚ ਪ੍ਰੇਮ ਭਾਈਚਾਰੇ ਨਾਲ ਸਭ ਨੂੰ ਮਿਲਕੇ ਰਹਿਣ ਦੀ ਸਿੱਖਿਆ ਦਿੱਤੀ ਜਾਂਦੀ ਹੈ ਜੋ ਕੁਝ ਲੋਕਾਂ ਨੂੰ ਚੰਗਾ ਨਹੀਂ ਲੱਗਦਾ। ਇਹੋ ਕਾਰਨ ਹੈ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ’ਚ ਪੂਜਨੀਕ ਗੁਰੂ ਜੀ ਦਾ ਨਾਂਅ ਸ਼ਾਮਲ ਕਰਕੇ ਡੇਰੇ ਨੂੰ ਬਦਨਾਮ ਕਰਕੇ ਸਿਆਸੀ ਲਾਹਾ ਖੱਟਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ, ਜਦੋਂਕਿ ਸੱਚ ਇਹ ਹੈ ਕਿ ਡੇਰਾ ਸੱਚਾ ਸੌਦਾ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ, ਬੇਅਦਬੀ ਜਿਹੇ ਘਿਨੌਣੇ ਕੰਮ ਬਾਰੇ ਤਾਂ ਸੋਚ ਵੀ ਨਹੀਂ ਸਕਦਾ।
ਅਤਿ ਨਿੰਦਣਯੋਗ ਕਾਰਵਾਈ : ਮਾ. ਪੂਰਨ ਸਿੰਘ ਇੰਸਾਂ
ਬਲਾਕ ਮਹਿਲ ਕਲਾਂ ਦੇ ਪੰਦਰ੍ਹਾਂ ਮੈਂਬਰ ਮਾ. ਪੂਰਨ ਸਿੰਘ ਇੰਸਾਂ ਗਹਿਲ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਸਰਸਾ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ ਕਿਉਂਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਾਧ-ਸੰਗਤ ਨੂੰ ਹਮੇਸ਼ਾ ਹੀ ਸਤਿਕਾਰਯੋਗ ਵੱਖ-ਵੱਖ ਧਰਮਾਂ ਦਾ ਦਿਲੋਂ ਸਤਿਕਾਰ ਕਰਨ ਅਤੇ ਉਨ੍ਹਾਂ ਦੀਆਂ ਪਵਿੱਤਰ ਸਿੱਖਿਆਵਾਂ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰਨ ਦਾ ਮਹਾਨ ਸੰਦੇਸ਼ ਦਿੱਤਾ ਗਿਆ ਹੈ। ਪਰ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਕੁੱਝ ਸਵਾਰਥੀ ਲੋਕਾਂ ਦੁਆਰਾ ਪੂਜਨੀਕ ਗੁਰੂ ਜੀ ਅਤੇ ਡੇਰਾ ਸ਼ਰਧਾਲੂਆਂ ਨੂੰ ਬੇਅਦਬੀ ਦੀਆਂ ਘਟਨਾਵਾਂ ’ਚ ਜਾਣਬੁੱਝ ਕੇ ਝੂਠਾ ਫਸਾਇਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ।
ਦੋਸ਼ ਝੂਠੇ ਤੇ ਬੇਬੁਨਿਆਦ : ਸੁਖਪਾਲ ਸਿੰਘ ਇੰਸਾਂ
ਬਲਾਕ ਮਹਿਲ ਕਲਾਂ ਦੇ 25 ਮੈਂਬਰ ਸੁਖਪਾਲ ਸਿੰਘ ਇੰਸਾਂ ਟੱਲੇਵਾਲ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਸਰਸਾ ਦੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਉਨ੍ਹਾਂ ਨੂੰ ਅਜਿਹਾ ਕੁੱਝ ਵੀ ਦਿਖਾਈ ਨਹੀਂ ਦਿੱਤਾ ਜੋ ਕਿਸੇ ਧਰਮ ਜਾਂ ਮਜ਼੍ਹਬ ਦੇ ਖਿਲਾਫ਼ ਹੋਵੇ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਮੇਸ਼ਾ ਹੀ ਸਾਧ-ਸੰਗਤ ਨੂੰ ਆਪਣੇ-ਆਪਣੇ ਧਰਮ ’ਚ ਰਹਿੰਦੇ ਹੋਏ ਜੀਵਨ ਜਿਉਣ ਦੀ ਪ੍ਰੇਰਣਾ ਦਿੱਤੀ ਹੈ। ਫ਼ਿਰ ਉਹ ਕਿਵੇਂ ਅਜਿਹੀ ਘਿਨੌਣੀ ਤੇ ਅਤਿ ਮੰਦਭਾਗੀ ਘਟਨਾਂ ’ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦਾ ਬੇਅਦਬੀ ਮਾਮਲਿਆਂ ’ਚ ਰੱਤੀ ਭਰ ਵੀ ਹੱਥ ਨਹੀਂ ਹੈ। ਲਗਾਏ ਜਾ ਰਹੇ ਦੋਸ਼ ਝੂਠੇ ਤੇ ਬੇਬੁਨਿਆਦ ਹਨ, ਜਿੰਨ੍ਹਾ ਦੀ ਸੱਚਾਈ ਸਮਾਂ ਆਉਣ ’ਤੇ ਸਭ ਦੇ ਸਾਹਮਣੇ ਆ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਭ ਕੁੱਝ ਸਿਆਸੀ ਲਾਹਾ ਲੈਣ ਲਈ ਹੋ ਰਿਹਾ ਹੈ ਜੋ ਬੇਹੱਦ ਦੁੱਖਦਾਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ