ਯੂਪੀ ਦਰਬਾਰ ਤੋਂ ਖਾਸ ਅਪਡੇਟ, ਪੂਜਨੀਕ ਗੁਰੂ ਜੀ ਦੇ ਰੂਹਾਨੀ ਬਚਨ
- ਕੋਈ ਨਹੀਂ ਗਿਆ ਬਰਨਾਵਾ ਦਰਬਾਰ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਕੀਤਾ ਅਮਲ
(ਸੱਚ ਕਹੂੰ ਨਿਊਜ਼) ਬਰਨਾਵਾ। ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ ਇੱਕ ਮੌਕਾ ਅਜਿਹਾ ਆਇਆ ਜਦੋਂ ਗਰਮੀ ਦੇ ਇਸ ਮੌਸਮ ’ਚ ਸਤਿਗੂਰੂ ਜੀ ਨੇ ਆਪਣੇ ਪਵਿੱਤਰ ਚਰਨ ਉੱਤਰ ਪ੍ਰਦੇਸ਼ ਦੀ ਧਰਤੀ ’ਤੇ ਰੱਖੇ ਤਾਂ ਮੌਸਮ ਨੇ ਵੀ ਠੰਢੀ ਅਗੜਾਈ ਲੈ ਕੇ ਠੰਢ ਦਾ ਅਹਿਸਾਸ ਕਰਵਾਇਆ। ਜਿਵੇਂ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ 30 ਦਿਨਾਂ ਦੀ ਪੈਰੋਲ ’ਤੇ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹਾ ਦੇ ਬਰਨਾਵਾ ’ਚ ਸ਼ੁੱਕਰਵਾਰ ਨੂੰ ਪਹੁੰਚੇ ਤਾਂ ਸਾਰੀ ਸਾਧ-ਸੰਗਤ ਨੇ ਖੁਸ਼ੀ ਮਨਾਉਣੀ ਸ਼ੁਰੂ ਕਰ ਦਿੱਤੀ।
ਕੋਈ ਗਾਜਿਆਬਾਦ ਤੋਂ ਕੋਈ ਬੜੌਤ, ਕੋਈ ਮੁਜੱਫਰਨਗਰ ਤੋਂ ਦੂਰ-ਦੂਰ ਰਹਿ ਕੇ ਆਪਣੇ ਗੁਰੂ ਦੇ ਪ੍ਰਤੀ ਸੱਚੀ ਲਗਨ ਨਾਲ ਸਿਮਰਨ ਕਰਦਾ ਹੋਇਆ ਆਇਆ ਤਾਂ ਕੋਈ ਮਿਠਿਆਈ ਵੰਡ ਰਿਹਾ ਸੀ, ਕੋਈ ਫੋਨ ’ਤੇ ਵਧਾਈ ਦੇ ਰਿਹਾ ਸੀ। ਮੰਨੋ ਸਾਲਾਂ ਬਾਅਦ ਕੋਈ ਅਪਣਾ ਅੱਜ ਆ ਕੇ ਅਪਣੇ ਦਰਸ਼ਨ ਦੇ ਕੇ ਨਿਹਾਲ ਕਰ ਗਿਆ। ਇਸ ਮੌਕੇ ਮੁਜੱਫਰਨਗਰ ਨਿਵਾਸੀ ਓਮ ਨੇ ਦੱਸਿਆ ਕਿ ਉਨ੍ਹਾਂ ਨੇ ਪੂਜਨੀਕ ਗੁਰੂ ਜੀ ਦੇ ਆਉਣ ਨਾਲ ਜੋ ਖੁਸੀ ਮਿਲ ਰਹੀ ਹੈ ਉਹ ਮਹਿਸੂਸ ਕੀਤੀ ਜਾ ਸਕਦੀ ਹੈ ਬਿਆਨ ਨਹੀਂ ਕੀਤੀ ਜਾ ਸਕਦੀ। ਪਿਆਸਾ ਪਾਣੀ ਦੀ ਪਿਆਸ ਜਾਣਦਾ ਹੈ ਉਸੇ ਤਰ੍ਹਾਂ ਸਾਨੂੰ ਸਾਡੇ ਸਤਿਗੁਰੂ ਨੇ ਵੀਡੀਓ ਰਾਹੀਂ ਜੋ ਬਚਨ ਕੀਤੇ ਉਹ ਹੀ ਕਾਫੀ ਹਨ ਆਤਮਾ ਦੇ ਸਕੂਨ ਲਈ।

ਪੰਜ ਸਾਲ ਦਰਸ਼ਨਾਂ ਨੂੰ ਤਰਸਦੇ ਰਹੇ
ਅਮਿਤ ਇੰਸਾਂ ਨੇ ਦੱਸਿਆ ਕੀ ਜਦੋਂ ਹੁਣ ਇਸ ਗੱਲ ਪਤਾ ਅਚਾਨਕ ਲੱਗਿਆ ਕਿ ਪੂਜਨੀਕ ਗੁਰੂ ਜੀ ਬਰਨਾਵਾ ਦਰਬਾਰ ਪਹੁੰਚੇ ਤਾਂ ਮੰਨੋ ਯਕੀਨ ਹੀ ਨਹੀਂ ਹੋਇਆ। ਜਦੋਂ ਪੂਜਨੀਕ ਗੁਰੂ ਜੀ ਦੀ ਵੀਡਿਓ ਵਾਇਰਲ ਹੋਈ ਉਦੋਂ ਜਾ ਕੇ ਦਿਲ ਦਿਮਾਗ ਆਤਮਾ ਨੂੰ ਠੰਢਕ ਮਹਿਸੂਸ ਹੋਈ ਕਿ ਹੁਣ ਤਾਂ ਆ ਹੀ ਸਾਡੇ ਮੁਰਸ਼ਿਦ। ਪੰਜ ਸਾਲ ਬਾਅਦ ਅਜਿਹੀ ਤੜਫ਼ ਬਣਾ ਕੇ ਰੱਖੀ ਹਰ ਪਲ ਦਰਸ਼ਨਾਂ ਨੂੰ ਤਰਸਦੇ ਰਹਿੰਦੇ ਸੀ, ਅੱਜ ਪੂਜਨੀਕ ਗੁਰੂ ਜੀ ਨੇ ਇੱਛਾ ਪੂਰੀ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 30 ਦਿਨਾਂ ਦੀ ਪੈਰੋਲ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਵਿਖੇ ਪਹੁੰਚੇ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਐਮਐਸਜੀ ਦੀ ਧੂਮ ਮਚ ਗਈ। ਪੂਜਨੀਕ ਗੁਰੂ ਜੀ ਦਾ ਪਾਵਨ ਸਰੂਪ ਹਰ ਫੋਨ ਦੇ ਸਟੇਟਸ ’ਤੇ ਨਜ਼ਰ ਆ ਰਿਹਾ ਹੈ। ਦੁਪਹਿਰ 12 ਵਜੇ, ਪੂਜਨੀਕ ਗੁਰੂ ਜੀ ਨੇ ਡੇਰਾ ਸੱਚਾ ਸੌਦਾ ਦੇ ਅਧਿਕਾਰਤ ਯੂਟਿਊਬ ਚੈਨਲ ’ਤੇ ਸਾਧ-ਸੰਗਤ ਨਾਲ ਰੂਬਰੂ ਹੋਏ।
ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਕਿਹਾ ਕਿ ਪਿਆਰੀ ਸਾਧ ਸੰਗਤ ਜੀਓ, ਅਸੀਂ ਯੂਪੀ ਤੋਂ ਬੋਲ ਰਹੇ ਹਾਂ। ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਸਾਰੀਆਂ ਮੁਬਾਰਕਾਂ, ਪਰਮਾਤਮਾ ਤੁਹਾਨੂੰ ਖੁਸ਼ ਰੱਖੇ। ਤੁਸੀਂ ਬਹੁਤ ਸਮਾਂ ਕਿਹਾ ਸੀ ਕਿ ਗੁਰੂ ਜੀ ਕਦੋਂ ਆਓਗੇ, ਲੋ ਜੀ ਰਾਮ ਜੀ ਨੇ ਸੁਣ ਲਈ। ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨ ਜੀ ਨੇ ਸੁਣਿਆ ਹੈ। ਅਸੀਂ ਤੁਹਾਡੀ ਸੇਵਾ ਵਿੱਚ ਤੁਹਾਡੇ ਅੱਗੇ ਖੜੇ ਹਾਂ। ਅਸੀਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਹਮੇਸ਼ਾ ਸਾਡੀ ਗੱਲ ਸੁਣੀ ਹੈ, ਅਸੀਂ ਤੁਹਾਨੂੰ ਦਸ ਪੱਤਰ ਭੇਜੇ ਹਨ ਅਤੇ ਤੁਸੀਂ ਬਹੁਤ ਪਿਆਰ ਨਾਲ ਸੁਣੀ, ਪੜ੍ਹੀ, ਮੰਨੀ ਵੈਰਾਗ ਵੀ ਆਇਆ ਹੋਵੇਗਾ। ਇਹ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਹਰ ਇੱਕ ਸ਼ਬਦ ਨੂੰ ਮੰਨ ਲਿਆ ਹੈ, ਇਸ ਲਈ ਤੁਹਾਨੂੰ ਬੇਨਤੀ ਹੈ ਕਿ ਹੁਣੇ ਵੀ ਸਾਡੀ ਗੱਲ ਮੰਨੋ। ਤੁਸੀਂ ਆਪਣੇ ਘਰਾਂ ਵਿੱਚ ਰਹੋਗੇ। ਸਿਮਰਨ ਕਰਦੇ ਰਹੋ। ਕੰਮ ਕਰਦੇ ਰਹੋ। ਐਡਮ ਬਲਾਕ ਦੇ ਸੇਵਾਦਾਰ ਜਾਂ ਫਿਰ ਜਿਸ ਵੀ ਸੇਵਾਦਾਰ ਨੂੰ ਭੇਜਣਗੇ, ਉਨ੍ਹਾਂ ਅਨੁਸਾਰ ਹੀ ਚੱਲਣਾ ਹੈ। ।
ਆਪਣੀ ਮਰਜ਼ੀ ਨਾਲ ਭਗਦੜ ਨਹੀਂ ਮਚਾਉਣੀ, ਇਹ ਤੁਹਾਡੇ ਅੱਗੇ ਬੇਨਤੀ ਹੈ ਤੇ ਅਸ਼ੀਰਵਾਦ ਹੈ ਅਤੇ ਸਾਈਂ ਜੀ ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨ ਜੀ ਤੋਂ ਤੁਹਾਡੀਆਂ ਖੁਸ਼ੀਆਂ ਮੰਗਦੇ ਹਾਂ। ਆਪ ਸਭ ਖੁਸ਼ ਰਹੋ, ਪ੍ਰਮਾਤਮਾ ਤੁਹਾਨੂੰ ਖੁਸ਼ੀਆਂ ਦੇਣ। ਬਚਨ ਮੰਨਣਾ ਅਤੇ ਪ੍ਰਸ਼ਾਸਨ ਦਾ ਸਾਥ ਦੇਣਾ, ਜਿਵੇਂ ਉਹ ਕਹਿਣ ਓਦਾ ਹੀ ਕਰਨਾ, ਪਹਿਲਾਂ ਵੀ ਤੁਸੀਂ ਕਰਕੇ ਵਿਖਾਇਆ ਹੈ ਜਦੋਂ ਅਸੀਂ ਗੁਰੂਗ੍ਰਾਮ ਆਏ ਸੀ, ਗਜਬ ਕਰ ਦਿੱਤਾ ਸੀ। ਇੱਕ ਵੀ ਬੰਦਾ ਨਹੀਂ ਆਇਆ ਸੀ, ਇਸੇ ਤਰ੍ਹਾਂ ਤੁਸੀਂ ਹੁਣ ਵੀ ਮੰਨਣਾ ਹੈ, ਹਾਂ ਤੁਹਾਡੇ ਕੋਲ ਐਡਮ ਬਲਾਕ ਦੇ ਸੇਵਾਦਾਰ ਵੀ ਆਉਣਗੇ, ਜਾਂ ਉਹ ਤੁਹਾਡੇ ਕੋਲ ਸੇਵਾਦਾਰਾਂ ਨੂੰ ਭੇਜਣਗੇ ਤਾਂ ਉਨ੍ਹਾਂ ਦੀ ਗੱਲ ਮੰਨਕੇ ਪੂਰਾ ਅਮਲ ਕਰਨਾ ਹੈ। ਬਹੁਤ ਬਹੁਤ ਆਸ਼ੀਰਵਾਦ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














