ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਕਰਕੇ ਰੂਹ ਨੂੰ ਮਿਲਿਆ ਸੁਕੂਨ

ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਕਰਕੇ ਰੂਹ ਨੂੰ ਮਿਲਿਆ ਸੁਕੂਨ

ਸਾਧ-ਸੰਗਤ ਨੇ ‘ਇਲਾਹੀ’ ਨਾਅਰੇ ਨਾਲ ਗੁਰੂ ਜੀ ਦਾ ਸਵਾਗਤ ਅਤੇ ਧੰਨਵਾਦ ਕੀਤਾ

(ਸੱਚ ਕਹੂੰ ਨਿਊਜ਼)
ਉਢਾਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੱਕ ਵਾਰ ਫੇਰ ਬਰਨਾਵਾ ਤੋਂ ਲਾਈਵ ਆ ਕੇ ਸਮੂਹ ਸਾਧ-ਸੰਗਤ ਨੂੰ ਆਪਣੀਆਂ ਪਾਵਨ ਅਸ਼ੀਰਵਾਦ ਬਖਸ਼ਿਸ਼ਾਂ ਨਾਲ ਨਿਹਾਲ ਕੀਤਾ। ਆਪਣੇ ਮੁਰਸ਼ਿਦ ਦੇ ਦਰਸ਼ਨਾਂ ਨੂੰ ਦੇਖ ਕੇ ਸੰਗਤਾਂ ਖੁਸ਼ੀ ਨਾਲ ਝੂਮ ਉਠੀਆਂ। ਜਿਵੇਂ ਹੀ ਸਾਧ-ਸੰਗਤ ਨੂੰ ਪੂਜਨੀਕ ਗੁਰੂ ਜੀ ਦੇ ਲਾਈਵ ਆਉਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਸਾਧ-ਸੰਗਤ ਨੇ ਮੁਰਸ਼ਿਦ ਦੇ ਦਰਸ਼ਨ ਕਰਦੇ ਹੋਏ ਉਨ੍ਹਾਂ ਦੇ ਇੱਕ-ਇੱਕ ਬਚਨ ਨੂੰ ਧਿਆਨ ਨਾਲ ਸੁਣਿਆ। ਸਾਧ-ਸੰਗਤ ਨੇ ‘ਇਲਾਹੀ’ ਨਾਅਰੇ ਨਾਲ ਪੂਜਨੀਕ ਗੁਰੂ ਜੀ ਦਾ ਸਵਾਗਤ ਅਤੇ ਧੰਨਵਾਦ ਕੀਤਾ। ਸਾਧ-ਸੰਗਤ ਦਾ ਕਹਿਣਾ ਹੈ ਕਿ 5 ਸਾਲਾਂ ਦੇ ਲੰਬੇ ਇੰਤਜ਼ਾਰਾ ਤੋਂ ਬਾਅਦ ਪੰਜ ਦਿਨਾਂ ’ਚ ਤੀਜੀ ਵਾਰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਜੋ ਖੁਸ਼ੀ ਮਹਿਸੂਸ ਹੋਈ ਹੈ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਵਾਰੇ ਸਾਧ-ਸੰਗਤ ਨੇ ਅਪਣੀ ਖੁਸ਼ੀ ਦਾ ਇਜ਼ਹਾਰ ਇਸ ਤਰ੍ਹਾਂ ਕੀਤਾ।

‘‘ ਮੇਰੇ ਸਤਿਗੁਰੂ ਵਰਗਾ ਕੋਈ ਨਹੀਂ। ਪੂਜਨੀਕ ਗੁਰੂ ਜੀ ਨੇ ਬਰਨਾਵਾ ਤੋਂ ਤੀਜੀ ਵਾਰ ਆਪਣੀ ਪਵਿੱਤਰ ਬਖਸ਼ਿਸ਼ ਨਾਲ ਲਾਈਵ ਸਾਧ-ਸੰਗਤ ਨੂੰ ਨਹਾਲ ਕੀਤਾ। ਪੂਜਨੀਕ ਗੁਰੂ ਜੀ ਨੇ ਇੱਕ ਛੋਟੀ ਜਿਹੀ ਕਲਿੱਪ ’ਚ ਸਾਧ-ਸੰਗਤ ਨੂੰ ਕਈ ਵਾਰ ਅਸ਼ੀਰਵਾਦ ਦੇ ਕੇ ਬੇਅੰਤ ਖੁਸ਼ੀਆਂ ਬਖਸ਼ੀਆਂ। ਮੈਂ ਪੂੁਜਨੀਕ ਗੁਰੂ ਜੀ ਦਾ ਇੱਕ-ਇੱਕ ਸ਼ਬਦ ਧਿਆਨ ਨਾਲ ਸੁਣਿਆ ਹੈ ਅਤੇ ਉਸ ’ਤੇ ਅਮਲ ਵੀ ਕਰਾਂਗਾ। ਦਰਸ਼ਨ ਕਰਕੇ ਮੈਨੂੰ ਜੋ ਖੁਸ਼ੀ ਹੋਈ ਹੈ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਉਂ ਮਹਿਸੂਸ ਹੋਇਆ ਜਿਵੇਂ ਜਨਮਾਂ ਤੋਂ ਦੁਖੀ ਹੋਈ ਆਤਮਾਂ ਸ਼ਾਂਤ ਹੋ ਗਈ ਹੋਵੇੇ
-ਮਾ.। ਵੀਰ ਸਿੰਘ (ਕਾਲਾਂਵਾਲੀ) ।

‘‘ ਅੱਜ ਚਿੱਠੀਆਂ ਲਿਖਣ ਵਾਲੇ ਖੁਦ ਸਾਡੇ ਵਿਚਕਾਰ ਆਏ ਹਨ ਅਤੇ ਸਾਡੇ ਲਈ ਖੁਸ਼ੀਆਂ ਦਾ ਭੰਡਾਰ ਲੈ ਕੇ ਆਏ ਹਨ। ਲੰਬੇ ਸਮੇਂ ਤੋਂ ਇਹ ਇੱਛਾ ਸੀ ਕਿ ਪੂਜਨੀਕ ਗੁਰੂ ਜੀ ਦੇਹ ਰੂਪ ’ਚ ਸਾਡੇ ਵਿਚਕਾਰ ਆਉਣ ਅਤੇ ਸਾਡਾ ਹਾਲ-ਚਾਲ ਪੁੱਛਣ। ਸਤਿਗੁਰੂ ਨੇ ਆਖਰ ਸਾਡੀ ਤਾਂਘ ਸੁਣੀ। ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰ ਕੇ ਇਉਂ ਲੱਗਿਆ ਜਿਵੇਂ ਕਈ ਸਾਲ ਦਰਸ਼ਨਾਂ ਤੋਂ ਬਿਨਾਂ ਹੀ ਬੀਤ ਗਏ ਹੋਣ। ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਜਦੋਂ ਮੇਰੇ ਪੂਜਨੀਕ ਪਿਤਾ ਜੀ ਬਰਨਾਵਾ ਪਹੁੰਚੇ ਅਤੇ ਲਾਈਵ ਦਰਸ਼ਨ ਕੀਤੇ।
ਬਾਬੂ ਸਿੰਘ ਇੰਸਾਂ (ਭੀਵਾਂ)।

‘‘ ਗੁਰੂ ਜੀ ਸਾਧ-ਸੰਗਤ ਦੀ ਕਿੰਨੀ ਸੰਭਾਲ ਕਰਦੇ ਹਨ। ਉਨ੍ਹਾਂ ਨੇ ਚਿੱਠੀਆਂ ’ਚ ਵੀ ਇਹ ਦੱਸਿਆ ਅਤੇ ਹੁਣ ਲਾਈਵ ਆ ਕੇ ਦੱਸਿਆ । ਮੇਰੇ ਮੁਰਸ਼ਿਦ ਜੀਣ ਦੇ ਬਹਾਨੇ, ਖੁਸ਼ੀਆਂ ਦੇ ਸਮੁੰਦਰ ਬਤੀਤ ਹੋ ਰਹੇ ਹਨ। ਤੀਜੀ ਵਾਰ ਗੁਰੂ ਜੀ ਦੇ ਦਰਸ਼ਨ ਕਰਕੇ ਆਤਮਾਂ ਸ਼ਾਂਤ ਹੋ ਗਈ। ਮੈਂ ਸਿਰਫ ਇਹੀ ਮੰਗ ਕਰਦਾ ਹੈ ਕਿ ਪੂਜਨੀਕ ਗੁੁਰੂ ਜੀ ਸਰਸਾ ਆਉਣ ਅਤੇ ਦਰਸ਼ਨਾਂ ਨਾਲ ਸਭ ਨੂੰ ਖੁਸ਼ ਕਰਨ। ਮੈਂ ਬਿਆਨ ਨਹੀਂ ਕਰ ਸਕਦਾ ਕਿ ਮੈਂ ਇਸ ਸਮੇਂ ਕਿੰਨੀ ਖੁਸ਼ ਹਾਂ।
ਸੁਭਾਸ਼ ਇੰਸਾਂ (ਨੇਜਾਡੇਲਾ ਖੁਰਦ) ।

‘‘ ਮੁਰਸ਼ਿਦ ਨੇ ਹਰ ਚਿੱਠੀ ’ਚ ਅਸੀਸਾ ਭੇਜੀਆਂ। ਹੁਣ ਜਦੋਂ ਤੁਸੀਂ ਖੁਦ ਆਏ ਹੋ, ਤੁਹਾਨੂੰ ਇੰਨੀਂ ਖੁਸ਼ੀ ਮਿਲ ਰਹੀ ਹੈ ਕਿ ਤੁਸੀਂ ਦੱਸ ਨਹੀਂ ਸਕਦੇ। ਹਰ ਪਾਸੇ ਪੂਜਨੀਕ ਗੁਰੂ ਜੀ ਦੇ ਆਗਮਨ ਪੁਰਬ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇੰਝ ਜਾਪਦਾ ਹੈ ਜਿਵੇਂ ਕੁਦਰਤ ਵੀ ਪੂਜਨੀਕ ਗੁਰੂ ਜੀ ਦੇ ਸਵਾਗਤ ਲਈ ਝੂਮ ਪਈ ਹੋਵੇ। ਸਾਡੇ ਲਈ ਗੁਰੂ ਤੋਂ ਵੱਡਾ ਹੋਰ ਕੋਈ ਨਹੀਂ ਹੈ। ਕਈ ਵਾਰ ਪੂਜਨੀਕ ਗੁਰੂ ਜੀ ਦੀ ਵੀਡੀਓ ਕਲਿੱਪ ਦੇਖਣ ਤੋਂ ਬਾਅਦ ਵੀ ਮੇਰੀ ਤਸੱਲੀ ਨਹੀਂ ਹੋ ਰਹੀ।
ਸੰਤੋਸ਼ ਇੰਸਾਂ (ਕਾਲਾਂਵਾਲੀ) ।

‘‘ਬਹੁਤ ਸਮੇਂ ਬਾਅਦ ਮੈਂ ਪੂਜਨੀਕ ਗੁਰੂ ਜੀ ਨੂੰ ਦੇਖਿਆ, ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ। ਇੰਜ ਮਹਿਸੂਸ ਹੋਇਆ ਜਿਵੇਂ ਰਾਹੀ ਨੂੰ ਭਟਕਦਿਆਂ ਆਪਣੀ ਮੰਜ਼ਿਲ ਲੱਭ ਗਈ ਹੋਵੇ। ਅਸੀਂ ਆਪਣੇ ਗੁਰੂ ਨੂੰ ਕਦੇ ਨਹੀਂ ਭੁੱਲ ਸਕਦੇ। ਆਪਣੇ ਸਾਹਾਂ ਨੂੰ ਵੇਖ ਕੇ ਵੀ ਜੇ ਉਸ ਦਾ ਸ਼ੁਕਰਾਨਾ ਕਰਦੇ ਰਹੀਏ ਤਾਂ ਵੀ ਘੱਟ ਹੈ। ਮੇਰੇ ਗੁਰੂ ਵਰਗਾ ਕੋਈ ਨਹੀਂ।
ਪਰਮਜੀਤ ਇੰਸਾਂ (ਗਦਰਾਣਾ) ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here