ਸਾਧ-ਸੰਗਤ ਬੋਲੀ, ਪੂਜਨੀਕ ਗੁਰੂ ਜੀ ਦੇ ਦਰਸ਼ਾਏ ਰਾਹ ’ਤੇ ਚੱਲਦੇ ਰਹਾਂਗੇ…
(ਸੱਚ ਕਹੂੰ ਨਿਊਜ਼)
ਉਢਾਂ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦੇਹਧਾਰੀ ਸਰੂਪ ਬਾਰੇ ਮਨਘੜਤ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸਾਧ-ਸੰਗਤ ਨੇ ਕਰਾਰਾ ਜਵਾਬ ਦਿੱਤਾ ਹੈ। ਸਾਧ-ਸੰਗਤ ਨੇ ਕਿਹਾ ਕਿ ਅਸੀਂ ਇਨ੍ਹਾਂ ਝੂਠੀਆਂ ਅਫਵਾਹਾਂ ਤੋਂ ਪ੍ਰਵਾਹ ਨਹੀਂ ਕਰਦੇ।ਸਾਡਾ ਸਤਿਗੁਰੂ ਵਿੱਚ ਪੱਕਾ ਵਿਸ਼ਵਾਸ ਹੈ। ਅਖੌਤੀ ਲੋਕ ਭਾਵੇਂ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲੈਣ, ਸਾਧ-ਸੰਗਤ ਦੀ ਏਕਤਾ ਵਿੱਚ ਦਰਾਰ ਪਾਉਣਾ ਤਾਂ ਦੂਰ ਹਿਲਾ ਵੀ ਨਹੀਂ ਸਕਣਗੇ। ਝੂਠੇ ਲੋਕ ਅਪਣੇ ਝੂਠ ’ਚ ਖੁਦ ਹੀ ਫਸ ਜਾਣਗੇ।
ਮਾਣਯੋਗ ਅਦਾਲਤ ਨੇ ਝੂਠੀ ਪਟੀਸ਼ਨ ‘ਤੇ ਝੂਠ ਬੋਲਣ ਵਾਲਿਆਂ ਨੂੰ ਸਖ਼ਤ ਫਟਕਾਰ ਲਗਾਈ। ਹੁਣ ਇਹ ਲੋਕ ਸਮਾਜ ਵਿੱਚ ਹਾਸੇ ਦਾ ਪਾਤਰ ਬਣ ਰਹੇ ਹਨ। ਸਾਧ-ਸੰਗਤ ਨੇ ਕਿਹਾ ਕਿ ਸਾਡੇ ਗੁਰੂ ਨੇ ਸਾਨੂੰ ਇਹੀ ਉਪਦੇਸ਼ ਦਿੱਤਾ ਹੈ ਕਿ ਮਨਮਤੇ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਾ ਦੇ ਕੇ ਅਪਣੇ ਗੁਰੂ ’ਤੇ ਦ੍ਰਿੜ੍ਹ ਵਿਸ਼ਵਾਸ਼ ਰੱਖਣ। ਅਸੀਂ ਆਪਣੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ‘ਤੇ ਚੱਲਦਿਆਂ ਮਨੁੱਖਤਾ ਦੀ ਭਲਾਈ ਲਈ ਕਾਰਜਾਂ ਨੂੰ ਹੋਰ ਤੇਜ਼ ਕਰ ਰਹੇ ਹਾਂ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੋਰ ਤੇਜ਼ ਕਰਦੇ ਰਹਾਂਗੇ।
ਸਾਡਾ ਪਰਿਵਾਰ ਲੰਬੇ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ। ਅਸੀਂ ਆਪਣੇ ਗੁਰੂ ਦੀ ਆਵਾਜ਼ ਨੂੰ ਵੀ ਪਛਾਣਦੇ ਹਾਂ। ਕੁਝ ਲੋਕ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਝੂਠੀਆਂ ਸੁਰਖੀਆਂ ਵਿੱਚ ਬਣੇ ਰਹਿਣਾ ਚਾਹੁੰਦੇ ਹਨ। ਇਹ ਮਾਮੂਲੀ ਅਫਵਾਹਾਂ ਹਨ। ਜੇਕਰ ਕੋਈ ਤੂਫਾਨ ਆਇਆ ਤਾਂ ਵੀ ਅਸੀਂ ਡੇਰਾ ਸੱਚਾ ਸੌਦਾ ਦੇ ਨਾਲ ਉਸੇ ਤਰ੍ਹਾਂ ਖੜ੍ਹੇ ਰਹਾਂਗੇ। ਸਾਡੇ ਗੁਰੂ ਨੇ ਸਾਨੂੰ ਮਨੁੱਖ ਸੇਵਾ ਦਾ ਮਾਰਗ ਦਿਖਾਇਆ ਹੈ। ਅਸੀਂ ਹਮੇਸ਼ਾ ਇਸ ਰਾਹ ‘ਤੇ ਚੱਲਦੇ ਰਹਾਂਗੇ।
-ਬਲਵੀਰ ਇੰਸਾਨ (ਨਾਗੋਕੀ)।
ਪ੍ਰਚਾਰਕ ਆਪ ਹੀ ਹਾਸੇ ਦਾ ਪਾਤਰ ਬਣ ਗਏ। ਮਾਣਯੋਗ ਅਦਾਲਤ ਨੇ ਅਜਿਹੇ ਲੋਕਾਂ ਨੂੰ ਸਖ਼ਤ ਤਾੜਨਾ ਕੀਤੀ, ਜਿਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਆਪਣਾ ਮੂੰਹ ਛੁਪਾ ਲਿਆ ਹੈ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਵਿਸ਼ਵਾਸ ਲੋਹੇ ‘ਤੇ ਲਕੀਰ ਵਾਂਗ ਹੈ। ਇਸ ਤੋਂ ਪਹਿਲਾਂ ਵੀ ਕਈ ਅਜਿਹੇ ਝੂਠੇ ਲੋਕ ਝੂਠ ਦਾ ਜਾਲ ਵਿਛਾ ਕੇ ਸਾਧ-ਸੰਗਤ ਵਿਚ ਫੁੱਟ ਪੈਦਾ ਕਰਨ ਦੀ ਕੋਸ਼ਿਸ਼ ਕਰ ਚੁੱਕੇ ਹਨ। ਪਰ ਉਹ ਇਹ ਨਹੀਂ ਜਾਣਦੇ ਕਿ ਅਸੀਂ ਡਾ: ਐਮ.ਐਸ.ਜੀ. ਦੇ ਬੇਦਾਗ ਸ਼ਿਸ਼ ਹਾਂ। ਅਸੀਂ ਪੂਜਨੀਕ ਗੁਰੂ ਜੀ ਨੂੰ ਆਪਣਾ ਸਭ ਕੁਝ ਮੰਨਿਆ ਹੈ ਅਤੇ ਹਮੇਸ਼ਾ ਮੰਨਦੇ ਰਹਾਂਗੇ।
-ਮੁਕੇਸ਼ ਇੰਸਾਨ, 15 ਮੈਂਬਰ (ਕਾਲਾਂਵਾਲੀ)।
ਇਹ ਕੋਈ ਨਵੀਂ ਗੱਲ ਨਹੀਂ ਹੈ।ਇਸ ਤੋਂ ਪਹਿਲਾਂ ਵੀ ਕਈ ਅਜਿਹੇ ਝੂਠੇ ਲੋਕ ਆਏ ਅਤੇ ਚੱਲੇ ਗਏ। ਸਾਧ-ਸੰਗਤ ਹੁਣ ਅਜਿਹੇ ਲੋਕਾਂ ਨੂੰ ਚੰਗੀ ਤਰ੍ਹਾਂ ਪਛਾਣਨ ਲੱਗ ਪਈ ਹੈ। ਪੂਜਨੀਕ ਗੁਰੂ ਜੀ ਨੇ ਸਾਡੀ ਹਰ ਤਰ੍ਹਾਂ ਸੰਭਾਲ ਕੀਤੀ ਅਤੇ ਕਰ ਰਹੇ ਹਨ। । ਅਸੀਂ ਆਪਣੇ ਮੁਰਸ਼ਿਦ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ, ਇਸ ਲਈ ਸਾਨੂੰ ਕਿਸੇ ਦੇ ਸਬੂਤ ਦੀ ਲੋੜ ਨਹੀਂ ਹੈ। ਸਾਡਾ ਸਬੂਤ ਸਾਡਾ ਵਿਸ਼ਵਾਸ ਹੈ, ਸਾਨੂੰ ਹੋਰ ਕੁਝ ਨਹੀਂ ਚਾਹੀਦਾ।
ਓਮ ਪ੍ਰਕਾਸ਼ ਇੰਸਾਨ (ਕਾਲਾਂਵਾਲੀ)।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ