ਇੱਕ ਸਾਲ ਤੋਂ ਘਰੋਂ ਲਾਪਤਾ ਸੀ ਨੌਜਵਾਨ | Dera Sacha Sauda
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ਹੇਠ ਸਾਧ-ਸੰਗਤ ਲਗਾਤਾਰ ਮਾਨਵਤਾ ਭਲਾਈ ਦੇ ਕਾਰਜਾਂ ’ਚ ਵਧ-ਚੜ੍ਹ ਕੇ ਹਿੱਸਾ ਲੈ ਰਹੀ ਹੈ। ਇਸ ਲੜੀ ਤਹਿਤ ਬਲਾਕ ਸੰਗਰੂਰ ਦੇ ਡੇਰਾ ਸ਼ਰਧਾਲੂ ਨੇ ਕਰੀਬ ਇੱਕ ਸਾਲ ਤੋਂ ਗੁੰਮ ਹੋਏ ਮੰਦਬੁੱਧੀ ਨੌਜਵਾਨ ਨੂੰ ਪਰਿਵਾਰ ਨਾਲ ਮਿਲਾਇਆ। ਜਾਣਕਾਰੀ ਦਿੰਦਿਆਂ ਡੇਰਾ ਪ੍ਰੇਮੀ ਰਿਟਾ. ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਮੰਦਬੁੱਧੀ ਨੌਜਵਾਨ 30 ਮਈ 2023 ਨੂੰ ਸੰਗਰੂਰ ਵਿਖੇ ਲਾਵਾਰਿਸ ਹਾਲਤ ਵਿੱਚ ਸਾਡੀ ਟੀਮ ਨੂੰ ਮਿਲਿਆ ਸੀ ਜੋ ਕਿ ਆਪਣਾ ਨਾਂਅ ਲਿਖਣ ਤੋਂ ਸਿਵਾਏ ਹੋਰ ਕੁੱਝ ਵੀ ਨਹੀਂ ਸਮਝਦਾ ਸੀ।
ਇਹ ਵੀ ਪੜ੍ਹੋ : Hair Care : ਜੇਕਰ ਤੁਸੀਂ ਵੀ ਆਪਣੇ ਗੋਡਿਆਂ ਤੱਕ ਵਾਲ ਵਧਾਉਣਾ ਚਾਹੁੰਦੇ ਹੋ ਤਾਂ ਪਿਆਜ਼ ਦੇ ਰਸ ‘ਚ ਇਨ੍ਹਾਂ ਚੀਜ਼…
ਜਿਸ ਤੋਂ ਬਾਅਦ ਮੰਦਬੁੱਧੀ ਨੌਜਵਾਨ ਨੂੰ ਸਾਂਭ-ਸੰਭਾਲ ਲਈ ਪਿੰਗਲਵਾੜਾ ਆਸ਼ਰਮ ਵਿਖੇ ਦਾਖ਼ਲ ਕਰਵਾ ਦਿੱਤਾ ਸੀ। ਇਸ ਤੋਂ ਬਾਅਦ ਸਾਡੀ ਟੀਮ ਵੱਲੋਂ ਲਗਾਤਾਰ ਮੰਦਬੁੱਧੀ ਨੌਜਵਾਨ ਦੀ ਕੌਂਸਲਿੰਗ ਕੀਤੀ ਜਾਂਦੀ ਰਹੀ। ਜਿਸ ਨੇ ਨੇ ਕੁਝ ਸਮੇਂ ਬਾਅਦ ਆਪਣੇ ਮਾਮੇ ਦਾ ਨੰਬਰ ਲਿਖ ਦਿੱਤਾ। ਜਿਸ ਤੋਂ ਬਾਅਦ ਸਾਡੀ ਟੀਮ ਨੇ ਉਸ ਨੰਬਰ ’ਤੇ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਇਹ ਮੰਦਬੁੱਧੀ ਨੌਜਵਾਨ ਇੰਨ੍ਹਾਂ ਦਾ ਭਾਣਜਾ ਹੈ ਜੋ ਕਿ ਤਾਮਿਲਨਾਡੂ ਦਾ ਰਹਿਣ ਵਾਲਾ ਹੈ। ਜਗਰਾਜ ਸਿੰਘ ਨੇ ਦੱਸਿਆ ਕਿ ਜਦੋਂ ਮੰਦਬੁੱਧੀ ਨੌਜਵਾਨ ਦੇ ਮਾਮੇ ਅਨਾਨਲੀ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਸਾਡਾ ਬੱਚਾ ਕਰੀਬ ਇੱਕ ਸਾਲ ਤੋਂ ਲਾਪਤਾ ਸੀ ਜੋ ਸ਼ਾਦੀਸ਼ੁਦਾ ਹੈ। ਜਿਸ ਦੇ ਤਿੰਨ ਬੇਟੀਆਂ ਤੇ ਇੱਕ ਬੇਟਾ ਵੀ ਹੈ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਭਾਲ ਕੀਤੀ ਸੀ ਪਰ ਸਾਨੂੰ ਨਹੀਂ ਮਿਲਿਆ। (Dera Sacha Sauda)
ਇਸ ਤੋਂ ਬਾਅਦ ਮੰਦਬੁੱਧੀ ਨੌਜਵਾਨ ਦੇ ਮਾਮੇ ਅਨਾਨਲੀ ਤੇ ਉਸ ਦਾ ਰਿਸ਼ਤੇਦਾਰ ਕਿ੍ਰਸ਼ਨ ਆਸ਼ਰਮ ਸੰਗਰੂਰ ਵਿਖੇ ਆ ਗਏ। ਜਦੋਂ ਉਹ ਆਪਣੇ ਭਾਣਜੇ ਸੁਰੇਸ਼ ਨੂੰ ਮਿਲੇ ਤਾਂ ਬਹੁਤ ਖੁਸ਼ ਹੋਏ। ਮੰਦਬੁੱਧੀ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਇਸ ਮਹਾਨ ਪਰਉਪਕਾਰ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਡੇਰਾ ਸ਼ਰਧਾਲੂਆਂ ਦਾ ਤਹਿਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਧੰਨ ਹਨ ਡੇਰਾ ਪ੍ਰੇਮੀ ਜੋ ਆਪਣੇ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਚੱਲਦਿਆਂ ਮਾਨਵਤਾ ਭਲਾਈ ਦੇ ਕਾਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਉਹ ਆਪਣੇ ਭਾਣਜੇ ਨੂੰ ਲੈਣ ਲਈ ਹਜ਼ਾਰਾਂ ਕਿਲੋਮੀਟਰ ਤੋਂ ਚੱਲ ਕੇ ਆਏ ਹਨ ਇਸ ਤੋਂ ਬਾਅਦ ਉਹ ਆਪਣੇ ਭਾਣਜੇ ਨੂੰ ਲੈ ਕੇ ਖੁਸ਼ੀ-ਖੁਸ਼ੀ ਰੇਲ ਰਾਹੀਂ ਰਵਾਨਾ ਹੋ ਗਏ ਉਨ੍ਹਾਂ ਨੂੰ ਆਉਣ-ਜਾਣ ਦਾ ਕਿਰਾਇਆ ਵੀ ਆਸ਼ਰਮ ਵੱਲੋਂ ਦਿੱਤਾ ਗਿਆ ਹੈ ਇਸ ਮੌਕੇ ਪ੍ਰੇਮੀ ਨਾਹਰ ਸਿੰਘ ਕਾਲਾ, ਸੱਤਪਾਲ, ਵਿਵੇਕ ਸੰਟੀ, ਸਨੀ ਦਿਕਸ਼ਾਂਤ, ਕਾਕੀ, ਅਮਰ ਨੂਰ ਇੰਸਾਂ, ਜਸਪਾਲ ਇੰਸਾਂ ਆਦਿ ਮੌਜ਼ੂਦ ਸਨ। (Dera Sacha Sauda)