ਡੇਰਾ ਪ੍ਰੇਮੀਆਂ ਨੇ ਮੰਦਬੁੱਧੀ ਵਿਅਕਤੀ ਨੂੰ ਉਸ ਦੇ ਪਰਿਵਾਰ ਨਾਲ ਮਿਲਵਾਇਆ

Walfare Work
ਮੰਦਬੁੱਧੀ ਵਿਅਕਤੀ ਨੂੰ ਉਸ ਦੇ ਪਰਿਵਾਰ ਨਾਲ ਮਿਲਵਾਉਂਦੇ ਹੋਏ।

Walfare Work

ਸੰਗਰੂਰ (ਗੁਰਪ੍ਰੀਤ ਸਿੰਘ)। Walfare Work: ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਸਦਕਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਮੰਦਬੁੱਧੀ ਵਿਅਕਤੀ ਨੂੰ ਪਰਿਵਾਰ ਨਾਲ ਮਿਲਾ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ। ਜਾਣਕਾਰੀ ਅਨੁਸਾਰ 1 ਮਹੀਨੇ ਪਹਿਲਾਂ ਇੱਕ ਮੰਦਬੁੱਧੀ ਵਿਅਕਤੀ ਲਾਵਾਰਿਸ ਹਾਲਤ ’ਚ ਮਿਲਿਆ ਸੀ, ਜਿਸ ਨੂੰ ਸੇਵਾਦਾਰਾਂ ਨੇ ਸਾਂਭ-ਸੰਭਾਲ ਲਈ ਪਿੰਗਲਵਾੜਾ ਆਸ਼ਰਮ ਸੰਗਰੂਰ ਵਿਖੇ ਦਾਖਲ ਕਰਵਾ ਦਿੱਤਾ ਸੀ, ਉਕਤ ਵਿਅਕਤੀ ਨੇ ਕੌਂਸਲਿੰਗ ਦੌਰਾਨ ਆਪਣਾ ਨਾਂਅ ਰਾਜ ਕਿਸ਼ੋਰ ਪੁਤਰ ਸੱਤ ਨਰਾਇਣ ਵਾਸੀ ਮੀਰ ਗਲਾਬੀ ਬਾਗ ਪਟਨਾ (ਬਿਹਾਰ) ਦੱਸਿਆ ਤਾਂ ਉਸ ਦੇ ਪਰਿਵਾਰ ਨਾਲ ਸਥਾਨਕ ਪ੍ਰੇਮੀਆਂ ਦੀ ਕੜੀ ਜੋੜ ਕੇ ਤੇ ਪੁਲਿਸ ਥਾਣੇ ਪਟਨਾ ਨਾਲ ਸੰਪਰਕ ਕੀਤਾ। Walfare Work

ਇਹ ਖਬਰ ਵੀ ਪੜ੍ਹੋ : Body Donation: ਪ੍ਰੇਮੀ ਹਰੀ ਸਿੰਘ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

ਜਿੰਨ੍ਹਾ ਕੋਲ ਮੰਦਬੁੱਧੀ ਦਾ ਵੀਡੀਓ ਕਲਿਪ ਤੇ ਫੋਟੋਆਂ ਭੇਜੀਆਂ। ਜ਼ਿਨ੍ਹਾਂ ਨੇ ਰਾਜ ਕਿਸ਼ੋਰ ਦੀ ਪਹਿਚਾਣ ਕੀਤੀ। ਅੱਜ ਮੰਦਬੁੱਧੀ ਦਾ ਸਕਾ ਭਰਾ ਧਰਮਵੀਰ, ਸੰਜੀਤ ਕੁਮਾਰ ਤੇ ਚਚੇਰਾ ਭਰਾ ਅਜੇ ਕੁਮਾਰ ਆਪਣੇ 10 ਸਾਲ ਤੋਂ ਲਾਪਤਾ ਭਰਾ ਨੂੰ ਲੈਣ ਲਈ ਸੰਗਰੂਰ ਪਹੁੰਚੇ, ਜਿੰਨਾ ਨੇ ਭਾਵੁਕ ਹੋ ਕੇ ਦੱਸਿਆ ਕਿ ਅੱਜ ਅਸੀਂ ਆਪਣੇ ਪਰਿਵਾਰਕ ਮੈਂਬਰ ਨੂੰ ਸਹੀ ਸਲਾਮਤ ਵੇਖ ਕੇ ਬਹੁਤ ਖੁਸ਼ ਹਾਂ ਕਿਉਂਕਿ ਇਸ ਦੇ ਮਿਲਣ ਦੀ ਆਸ ਮੁਕਾ ਬੈਠੇ ਸੀ, ਉਨ੍ਹਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਡੇਰਾ ਸ਼ਰਧਾਲੂਆਂ ਦਾ ਦਿਲੋਂ ਧੰਨਵਾਦ ਕੀਤਾ। ਇਸ ਸੇਵਾ ਕਾਰਜ ’ਚ ਪ੍ਰੇਮੀ ਜੁਗਰਾਜ ਇੰਸਾਂ, ਦਿਕਸ਼ਾਂਤ ਇੰਸਾਂ, ਸੱਤਪਾਲ ਇੰਸਾਂ ਤੇ ਹੋਰ ਸੇਵਾਦਾਰਾਂ ਦਾ ਯੋਗਦਾਨ ਰਿਹਾ। Walfare Work