Blood Donation: ਅਬੋਹਰ,(ਮੇਵਾ ਸਿੰਘ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਡੇਰਾ ਸ਼ਰਧਾਲੂ ਪ੍ਰੇਮੀ ਸੇਵਕ ਰਾਜ ਕੁਮਾਰ ਕਟਾਰੀਆਂ ਇੰਸਾਂ, ਜੋਨ ਨੰ: 5 ਅਬੋਹਰ ਨੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਸਦਕਾ ਸ਼ਾਹ ਸਤਿਨਾਮ ਜੀ ਸਪੈਸ਼ਲਿਸਟੀ ਹਸਪਤਾਲ, ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਲਨ ਬਲੱਡ ਬੈਂਕ ਸਰਸਾ ਵਿਖੇ 50ਵੀਂ ਵਾਰ ਖੂਨਦਾਨ ਕੀਤਾ।
ਇਹ ਵੀ ਪੜ੍ਹੋ: Tribute Event: ਅੱਖਾਂਦਾਨੀ ਅਜੈੇ ਕੁਮਾਰ ਚਲਾਣਾ ਨਮਿੱਤ ਹੋਈ ਨਾਮ ਚਰਚਾ, ਅੱਠ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ
ਇਸ ਮੌਕੇ ਰਾਜ ਕੁਮਾਰ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਦਿੱਤੀ ਗਈ ਪ੍ਰੇਰਨਾ ਸਦਕਾ ਹੀ ਉਹ ਅੱਜ ਇਸ ਮੁਕਾਮ ‘ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਖੂਨਦਾਨ ਕਰਕੇ ਕਿਸੇ ਦੀ ਜਾਨ ਬਚਾਉਣ ਤੋਂ ਵੱਡਾ ਕੋਈ ਪੁੰਨ ਨਹੀਂ ਹੈ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਮੇਸ਼ਾ ਹੀ ਮਾਨਵਤਾ ਦੀ ਸੇਵਾ ਵਿੱਚ ਮੋਹਰੀ ਰਹਿੰਦੇ ਹਨ। ਇਸ ਮੌਕੇ ਹਸਪਤਾਲ ਦੇ ਸਟਾਫ਼ ਵੱਲੋਂ ਵੀ ਉਨ੍ਹਾਂ ਦੇ ਇਸ ਜਜ਼ਬੇ ਦੀ ਸ਼ਲਾਘਾ ਕੀਤੀ ਗਈ।














