ਸਾਡੇ ਨਾਲ ਸ਼ਾਮਲ

Follow us

18.3 C
Chandigarh
Sunday, February 1, 2026
More
    Home Breaking News ਮਹਾਂ ਪਰਉਪਕਾਰ ...

    ਮਹਾਂ ਪਰਉਪਕਾਰ ਮਹੀਨੇ ਦੀ ਖੁਸ਼ੀ ’ਚ ਮੁਹਾਲੀ ’ਚ ਵੱਜਿਆ ਰਾਮ-ਨਾਮ ਦਾ ਡੰਕਾ

    Welfare Work Mohali

    5 ਲੋੜਵੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ (Welfare Work Mohali)

    ਮੁਹਾਲੀ/ਚੰਡੀਗੜ੍ਹ (ਐਮਕੇ ਸਾਇਨਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਮੁਹਾਲੀ ਦੇ ਪਿੰਡ ਰਾਏਪੁਰ ਖੁਰਦ ’ਚ ਬਲਾਕ ਪੱਧਰੀ ਨਾਮ ਚਰਚਾ ਧੂਮ-ਧਾਮ ਨਾਲ ਕੀਤੀ ਗਈ। (Welfare Work Mohali) ਨਾਮ ਚਰਚਾ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ ਤੇ ਗੁਰੂ ਜੱਸ ਗਾਇਆ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਭੰਗੀਦਾਸ ਰਾਜਿੰਦਰ ਇੰਸਾਂ ਨੇ ਪਵਿੱਤਰ ਨਾਅਰਾ ਲਾ ਕਾ ਕੀਤੀ। ਨਾਮ ਚਰਚਾ ਦੌਰਾਨ ਕਵੀਰਾਜ ਵੀਰਾਂ ਨੇ ਭਜਨ ਗਾ ਕੇ ਗੁਰੂ ਮਹਿਮਾ ਦਾ ਗੁਣਗਾਨ ਕੀਤਾ।

    ਨਾਮ ਚਰਚਾ ’ਚ 142 ਮਾਨਵਤਾ ਭਲਾਈ ਕਾਰਜਾਂ ’ਤੇ ਵੀ ਚਾਨਣਾ ਪਾਇਆ ਗਿਆ ਤੇ ਇਨ੍ਹਾਂ ਕਾਰਜਾਂ ’ਚ ਵਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਕਵੀਰਾਜਾਂ ਨੇ ਸ਼ਬਦਬਾਣੀ ਤੋਂ ਬਾਅਦ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ’ਚੋਂ ਅਨਮੋਲ ਬਚਨ ਪੜ੍ਹ ਕੇ ਸੁਣਾਏ। ਨਾਮ ਚਰਚਾ ਉਪਰੰਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਫੂਡ ਬੈਂਕ ਮੁਹਿੰਮ ਤਹਿਤ ਪੰਜ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ।

    ਇਹ ਵੀ ਪੜ੍ਹੋ : ‘‘ਸਾਡੇ ਪਿਆਰੇ-ਪਿਆਰੇ , ਮਿੱਠੇ-ਮਿੱਠੇ ‘ਮੀਤ ਜੀਓ’ ਅਸੀਂ ਬਿਲਕੁੱਲ ਠੀਕ ਹਾਂ’’

    ਇਸ ਮੌਕੇ ਬਲਾਕ ਕਮੇਟੀ ਦੇ ਸਮੂਹ 25 ਮੈਂਬਰ ਤੇ 15 ਮੈਂਬਰ ਦਵਿੰਦਰ ਇੰਸਾਂ, ਪਿਆਰਾ ਇੰਸਾਂ, ਅਵਤਾਰ ਇੰਸਾਂ, ਸੰਦੀਪ ਇੰਸਾਂ ਤੇ ਨਰੇਸ਼ ਇੰਸਾਂ, ਯੂਥ ਵੈਲਫੇਅਰ ਫੈਡਰੇਸ਼ਨ ਦੇ ਮੈਂਬਰ, ਸੁਜਾਨ ਭੈਣਾਂ ’ਚ ਕਮਲ ਇੰਸਾਂ,ਅਨੀਤਾ ਇੰਸਾਂ, ਸਰੋਜ ਇਂੰਸਾਂ, ਸੰਤੇਸ਼ ਇੰਸਾਂ, ਬਲਵਿੰਦਰ ਇੰਸਾਂ ਅਤੇ ਮੁਹਾਲੀ ਸਿਟੀ, ਪਿੰਡਾਂ ਦੇ ਭੰਗੀਦਾਸ ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here