ਬਲਾਕ ਘੱਗਾ ਦੇ ਡੇਰਾ ਸ਼ਰਧਾਲੂ ਨੇ ਘਰ ’ਤੇ ਲਹਿਰਾਇਆ ਤਿਰੰਗਾ, ਕੀਤਾ ਸਲੂਟ

green s

ਬਲਾਕ ਘੱਗਾ ਦੇ ਡੇਰਾ ਸ਼ਰਧਾਲੂ ਨੇ ਘਰ ’ਤੇ ਲਹਿਰਾਇਆ ਤਿਰੰਗਾ, ਕੀਤਾ ਸਲੂਟ

ਘੱਗਾ (ਮਨੋਜ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ’ਤੇ ਚੱਲਦਿਆਂ ਸਾਧ ਸੰਗਤ ਆਪਣੇ ਘਰਾਂ ’ਤੇ ਦੇਸ਼ ਦੀ ਆਨ ਬਾਨ ਅਤੇ ਸ਼ਾਨ ਤਿਰੰਗੇ ਨੂੰ ਲਹਿਰਾ ਰਹੀ ਹੈ। ਇਸ ਕੜੀ ਤਹਿਤ ਘੱਗਾ, ਪਿੰਡ ਕਕਰਾਲਾ ਭਾਈਕਾ ਦੇ 15 ਮੈਂਬਰ ਜਰਨੈਲ ਸਿੰਘ, ਸੁਖਪਾਲ ਕੌਰ, ਬਰਿੰਦਰ ਪਾਲ, ਅਮਨਪ੍ਰੀਤ ਕੌਰ ਨੇ ਪਰਿਵਾਰ ਸਮੇਤ ਤਿਰੰਗਾ ਲਹਿਰਾ ਕੇ ਸਲੂਟ ਕੀਤਾ ਗਿਆ। ਇਸ ਤੋਂ ਇਲਾਵਾ ਪਰਿਵਾਰ ਵੱਲੋਂ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ’ਚ ਕੇਕ ਕੱਟਿਆ ਗਿਆ।

ਤਿਰੰਗੇ ਨੂੰ ਸਲੂਟ ਕਰਦਿਆਂ ‘ਭਾਰਤ ਮਾਤਾ ਕੀ ਜੈ’ ‘ਵੰਦੇ ਮਾਤਰਮ’ ਦੇ ਨਾਅਰਿਆਂ ਨਾਲ ਦੇਸ਼ ਦੇ ਰਾਸ਼ਟਰੀ ਝੰਡਾ ਨੂੰ ਸਲਾਮ ਕੀਤਾ ਗਿਆ। ਜਿਕਰਯੋਗ ਹੈ ਕਿ ਗੁਰੂ ਪੁੰਨਿਆ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਧ ਸੰਗਤ ਨੂੰ ਆਪਣੇ ਘਰਾਂ ’ਚ ਰਾਸ਼ਟਰੀ ਝੰਡਾ ਲਗਾਉਣ ਦਾ ਸੰਦੇਸ਼ ਦਿੱਤਾ ਸੀ।

ਪੂਜਨੀਕ ਗੁਰੂ ਜੀ ਦੇ ਇਨ੍ਹਾਂ ਬਚਨਾਂ ’ਤੇ ਅਮਲ ਕਰਦਿਆਂ ਡੇਰਾ ਸੱਚਾ ਸੋਦਾ ਦੇ ਸ਼ਰਧਾਲੂ ਆਪਣੇ-ਆਪਣੇ ਘਰਾਂ ’ਤੇ ਤਿਰੰਗਾ ਸਥਾਪਿਤ ਕਰ ਰਹੇ ਹਨ। ਇਸ ਮੌਕੇ ਡੇਰਾ ਸ਼ਰਧਾਲੂ ਜਰਨੈਲ ਇੰਸਾਂ ਦਾ ਕਹਿਣਾ ਹੈ ਕਿ ਤਿਰੰਗਾ ਭਾਰਤ ਦੀ ਆਨ-ਬਾਨ-ਸ਼ਾਨ ਹੈ ਇਸ ਨੂੰ ਕਦੇ ਝੁਕਣ ਨਹੀਂ ਦਿਆਂਗੇ। ਇੱਥੇ ਦੱਸਣਯੋਗ ਹੈ ਕਿ ਦੇਸ਼ ਦੇ ਰਾਸ਼ਟਰੀ ਝੰਡੇ ਤਿਰੰਗੇ ਲਹਿਰਾਉਣ ਦੀ ਇਸ ਮੁਹਿੰਮ ਨਾਲ ਬੱਚਿਆਂ ਵਿੱਚ ਦੇਸ਼ ਪ੍ਰਤੀ ਪ੍ਰੇਮ ਭਾਵਨਾ ਉਜਾਗਰ ਹੋ ਰਹੀ ਅਤੇ ਤਿਰੰਗਾ ਲਹਿਰਾਉਣ ਦੀ ਉਪਰੋਕਤ ਮੁਹਿੰਮ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here