ਬਲਾਕ ਬਲਾਚੌਰ ਦੇ ਡੇਰਾ ਸ਼ਰਧਾਲੂਆਂ ਵੱਲੋਂ ਕੋਵਿਡ ਯੋਧਿਆਂ ਦਾ ਸਨਮਾਨ

ਫਰੂਟ ਦੀਆਂ ਟੋਕਰੀਆਂ, ਮਾਸਕ, ਸੈਨੇਟਾਈਜ਼ਰ ਤੇ ਕਿੱਟਾਂ ਦੇ ਕੇ ਕੀਤਾ  ਮਾਣ ਸਨਮਾਨ 

ਮਨੀਸ਼ ਕੁਮਾਰ ਆਸ਼ੂ, ਅੱਪਰਾ। ਬਲਾਕ ਬਲਾਚੌਰ ਦੇ ਡੇਰਾ ਸ਼ਰਧਾਲੂਆਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸਮੂਹ ਮੈਂਬਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਅਨੁਸਾਰ ਕੋਰੋਨਾ ਯੋਧਿਆਂ ਨੂੰ ਸਲੂਟ ਕਰਨ ਦੇ ਨਾਲ-ਨਾਲ ਫਰੂਟ ਕਿੱਟਾਂ ਦਿੱਤੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਬਲਾਚੌਰ ਦੇ ਜਿੰਮੇਵਾਰ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਨੇ ਦੱਸਿਆ ਕਿ ਬਲਾਕ ਬਲਾਚੌਰ ਦੀ ਸਾਧ-ਸੰਗਤ ਵੱਲੋਂ ਕੋਰੋਨਾ ਮਹਾਂਮਾਰੀ ਨਾਲ ਲੜ ਰਹੇ ਯੋਧਿਆਂ ਨੂੰ ਵਿਟਾਮਿਨ ਸੀ ਫਰੂਟ ਦੀਆਂ 100 ਤੋਂ ਵੱਧ ਟੋਕਰੀਆਂ, ਮਾਸਕ, ਸੈਨੇਟਾਈਜ਼ਰ ਤੇ ਈਮੋਬੂਸਟ ਕਿੱਟਾਂ ਦੇ ਕੇ ਉਨ੍ਹਾਂ ਦਾ ਮਾਣ ਸਨਮਾਨ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸਿਵਲ ਹਸਪਤਾਲ ਬਲਾਚੌਰ, ਨਵਨੂਰ ਹਸਪਤਾਲ ਬਲਾਚੌਰ ਅਤੇ ਸਿਵਲ ਹਸਪਤਾਲ ਸੜੋਆ ’ਚ ਦਿਨ ਰਾਤ ਡਿਊਟੀ ਨਿਭਾ ਰਹੇ ਡਾਕਟਰਾਂ ਦਾ ਹਸਪਤਾਲਾਂ ’ਚ ਜਾ ਕੇ ਉਨ੍ਹਾਂ ਨੂੰ ਸਲੂਟ ਕਰਕੇ ਤੇ ਉਨ੍ਹਾਂ ਨੂੰ ਵੀ ਵਿਟਾਮਿਨ ਸੀ ਦੇ ਫਰੂਟ ਦੀਆਂ ਟੋਕਰੀਆਂ, ਮਾਸਕ ਸੈਨੇਟਾਈਜ਼ਰ ਤੇ ਈਮੋਬੂਸਟ ਦੀਆਂ ਕਿੱਟਾਂ ਦੇ ਕੇ ਸਨਮਾਨ ਕੀਤਾ ਅਤੇ ਚੌਂਕਾਂ, ਨਾਕਿਆਂ ’ਤੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦਿਨ-ਰਾਤ ਡਿਊਟੀਆਂ ਨਿਭਾ ਰਹੇ ਪੁਲਿਸ ਪ੍ਰਸ਼ਾਸਨ ਦਾ ਵੀ ਥਾਣਾ ਬਲਾਚੌਰ ਵਿਖੇ ਜਾ ਕੇ ਫਰੂਟ ਦੀ ਟੋਕਰੀਆਂ ਆਦਿ ਦੇ ਕੇ ਤੇ ਸਲੂਟ ਕਰਕੇ ਸਨਮਾਨ ਤੇ ਧੰਨਵਾਦ ਕੀਤਾ ਗਿਆ।

ਇਸ ਤੋਂ ਇਲਾਵਾ ਸਿਵਲ ਹਸਪਤਾਲਾਂ ਅਤੇ ਪ੍ਰਾਈਵੇਟ ਹਸਪਤਾਲਾਂ ’ਚ ਕੰਮ ਕਰ ਰਹੀਆਂ ਨਰਸਾਂ, ਆਸ਼ਾ ਵਰਕਰ ਔਰਤਾਂ, ਐਂਬੂਲੈਂਸ ਦੇ ਡਰਾਇਵਰਾਂ ਆਦਿ ’ਤੇ ਕੋਰੋਨਾ ਮਹਾਂਮਾਰੀ ਦੇ ਚੱਲ ਰਹੇ ਦੌਰ ’ਚ ਫਰੰਟ ਲਾਈਨ ’ਤੇ ਕੰਮ ਕਰ ਰਹੇ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਾਹ ਸਤਿਨਾਮ ਸਿੰਘ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਭਾਈ ਤੇ ਭੈਣਾਂ ਆਦਿ ਹਾਜ਼ਰ ਸਨ।

ਡੇਰਾ ਸ਼ਰਧਾਲੂਆਂ ਦੀ ਕੀਤੀ ਸ਼ਲਾਘਾ

ਸਿਵਲ ਹਸਪਤਾਲ ਬਲਾਚੌਰ ਦੇ ਐੱਸ. ਐੱਮ. ਓ. ਡਾਕਟਰ ਕੁਲਵਿੰਦਰ ਮਾਨ ਤੇ ਸਿਵਲ ਹਸਪਤਾਲ ਸੜੋਆ ਦੇ ਸਮੂਹ ਸਟਾਫ ਮੈਂਬਰਾਂ ਤੇ ਨਵਨੂਰ ਹਸਪਤਾਲ ਬਲਾਚੌਰ ਦੇ ਸਮੂਹ ਸਟਾਫ ਮੈਂਬਰਾਂ ਵੱਲੋਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਮਾਜ ’ਚ ਉੱਚ ਪੱਧਰ ’ਤੇ ਮਾਨਵਤਾ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨੇ ਇਸ ਨੇਕ ਉਪਰਾਲੇ ’ਤੇ ਗੁਰੂ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਕੋਰੋਨਾ ਦੇ ਦੌਰ ’ਚ ਇਹ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹੋ ਜਿਹਾ ਮਾਣ ਸਨਮਾਨ ਅੱਜ ਤੱਕ ਕਦੇ ਸਾਨੂੰ ਮਿਲਿਆ ਹੀ ਨਹੀਂ ਅਤੇ ਡੇਰਾ ਸ਼ਰਧਾਲੂਆਂ ਨੇ ਇਸ ਮਾਣ ਸਨਮਾਨ ਦੀ ਬਹੁਤ ਵੱਡੀ ਪਹਿਲ ਕੀਤੀ ਹੈ।