ਪਵਿੱਤਰ ਅਵਤਾਰ ਦਿਹਾੜੇ ਮੌਕੇ ਲੌਂਗੋਵਾਲ ਦੇ ਡੇਰਾ ਸ਼ਰਧਾਲੂਆਂ ਨੇ ਲਾਏ ਬੂਟੇ

ਪਵਿੱਤਰ ਅਵਤਾਰ ਦਿਹਾੜੇ ਮੌਕੇ ਲੌਂਗੋਵਾਲ ਦੇ ਡੇਰਾ ਸ਼ਰਧਾਲੂਆਂ ਨੇ ਲਾਏ ਬੂਟੇ

ਲੌਂਗੋਵਾਲ (ਹਰਪਾਲ)। ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਬਲਾਕ ਲੌਂਗੋਵਾਲ ਦੀ ਸਮੁੱਚੀ ਸਾਧ ਸੰਗਤ ਵੱਲੋਂ ਛਾਂਦਾਰ ਅਤੇ ਫਲਦਾਰ ਬੂਟੇ ਲਗਾਉਣ ਦੀ ਸ਼ੁਰੂਆਤ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਅਰੇ ਨਾਲ ਕੀਤੀ ਅਤੇ ਬੂਟੇ ਲਗਾਏ ਜਿਥੇ ਲੌਂਗੋਵਾਲ, ਚੀਮਾ ਮੰਡੀ ਆਦਿ ਕਸਬੇ ਅੰਦਰ ਬੂਟੇ ਲਗਾਏ ਗਏ ਉਥੇ ਹੀ ਆਸ-ਪਾਸ ਦੇ ਪਿੰਡਾਂ ਦੀ ਸਾਧ-ਸੰਗਤ ਵੱਲੋਂ ਵੀ ਬੜੇ ਉਤਸ਼ਾਹ ਨਾਲ ਜਨਮ ਦਿਹਾੜੇ ਤੇ ਬੂਟੇ ਲਗਾ ਕੇ ਪਵਿੱਤਰ ਅਵਤਾਰ ਮਹੀਨਾ ਮਨਾਇਆ ਗਿਆ। ਬਲਾਕ ਲੌਂਗੋਵਾਲ ਦੀ ਸਮੁੱਚੀ ਸਾਧ ਸੰਗਤ ਵੱਲੋਂ ਛਾਂਦਾਰ ਬੂਟੇ ਪੰਜ ਹਜ਼ਾਰ ਲਗਾਏ।

ਜ਼ਿਲ੍ਹਾ ਪੰਚੀ ਮੈਂਬਰ ਗੁਰਤੇਜ ਸਿੰਘ ਇੰਸਾਂ, ਪੰਦਰਾਂ ਮੈਂਬਰ ਹਰਪ੍ਰੀਤ ਇੰਸਾਂ, ਪਰੇਮ ਕੁਮਾਰ ਇੰਸਾਂ, ਦਰਸ਼ਨ ਸਿੰਘ ਇੰਸਾਂ, ਰਘਵੀਰ ਸਿੰਘ ਕਾਲਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਨੇ ਸਮਾਜ ਵਿਚ ਫੈਲੀਆਂ ਬੁਰਾਈਆਂ ਦੇ ਖਾਤਮੇ ਲਈ ਜਾਗਰੂਕਤਾ ਮੁਹਿੰਮ ਚਲਾਈ ਅਤੇ ਮਨੁੱਖਤਾ ਦੀ ਭਲਾਈ ਲਈ 142 ਕਾਰਜ ਆਰੰਭੇ। ਅੱਜ 79 ਗਿੰਨੀਜ਼ ਵਰਲਡ ਰਿਕਾਰਡ ਅਤੇ ਏਸ਼ੀਆ ਬੁੱਕ ਆਫ਼ ਰਿਕਾਰਡ ਵਿੱਚ ਡੇਰਾ ਸੱਚਾ ਸੌਦਾ ਦੇ ਨਾਮ ਮਨੁੱਖਤਾ ਦੇ ਕੰਮਾਂ ਲਈ ਦਰਜ ਹੈ। ਇਨ੍ਹਾਂ ਵਿਸ਼ਵ ਰਿਕਾਰਡਾਂ ਵਿੱਚੋਂ ਖੂਨਦਾਨ, ਅੱਖਾਂ ਦੀ ਜਾਂਚ, ਸਫ਼ਾਈ ਮੁਹਿੰਮ, ਪੌਦੇ ਲਗਾਉਣ, ਬਲੱਡ ਪ੍ਰੈਸ਼ਰ ਟੈਸਟ, ਕੋਲੈਸਟ੍ਰੋਲ ਟੈਸਟ, ਸ਼ੂਗਰ ਟੈਸਟ ਅਤੇ ਹਾਰਟ ਈਕੋ ਟੈਸਟ ਸਮੇਤ ਵੱਖ ਵੱਖ ਖੇਤਰਾਂ ਵਿੱਚ ਪੂਜਨੀਕ ਗੁਰੂ ਜੀ ਦੇ ਨਾਮ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here