ਸੁਨਾਰੀਆ ਵਧਾਈ ਸਦੇਸ਼ ਭੇਜਣ ਲਈ ਡੇਰਾ ਸ਼ਰਧਾਲੂਆਂ ਦੀਆਂ ਡਾਕਘਰਾਂ ‘ਚ ਲੱਗੀਆਂ ਲਾਈਨਾਂ

Sunareaa, Congratulations Message, Send For Dera Sardhlu, Offices Taken Lines

ਗਰੀਡਿੰਗ ਕਾਰਡਾਂ ਦੇ ਨਾਲ ਰੱਖੜੀਆਂ ਵੀ ਭੇਜ ਰਹੇ ਹਨ ਡੇਰਾ ਸ਼ਰਧਾਲੂ

ਅਹਿਮਦਗੜ੍ਹ (ਰੇਨੂੰਕਾ ਇੰਸਾਂ)। ਬਲਾਕ ਅਹਿਮਦਗੜ੍ਹ ਤੇ ਪਿੰਡਾਂ ਦੀ ਸਾਧ-ਸੰਗਤ ਵੱਲੋਂ ਪਵਿੱਤਰ ਅਵਤਾਰ ਮਹੀਨੇ ‘ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਵਧਾਈ ਸਦੇਸ਼ ਭੇਜਣ ਵਾਲਿਆਂ ਦੀਆਂ ਡਾਕਘਰ ਅਹਿਮਦਗੜ੍ਹ ਵਿਖੇ ਲਾਈਨਾਂ ਲੱਗ ਰਹੀਆਂ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਭੰਗੀਦਾਸ ਪਵਨ ਇੰਸਾਂ, ਰਾਹੁਲ ਇੰਸਾਂ, ਕੇਸ਼ਵ ਇੰਸਾਂ, ਸੁਧੀਨ ਇੰਸਾਂ, ਮਨਜੀਤ ਇੰਸਾਂ, ਰੋਹਿਤ ਇੰਸਾਂ, ਜ਼ਿਲ੍ਹਾ ਸੁਜਾਨ ਭੈਣ ਰੀਨਾ ਇੰਸਾਂ, ਮੈਡਮ ਮੰਜੂ ਇੰਸਾਂ, ਅਮਰਜੀਤ ਇੰਸਾਂ ਨੇ ਦੱਸਿਆ ਕਿ 15 ਅਗਸਤ ਨੂੰ ਪੂਜਨੀਕ ਗੁਰੂ ਦਾ ਪਵਿੱਤਰ ਅਵਤਾਰ ਦਿਹਾੜਾ ਹੈ।

ਇਸ ਲਈ ਉਹ ਉਨ੍ਹਾਂ ਨੂੰ ਵਧਾਈ ਸੰਦੇਸ਼ ਭੇਜਦੇ ਹਨ। ਉਨ੍ਹਾਂ ਨੇ ਦੱਸਿਆ ਕਿ ਡੇਰਾ ਸ਼ਰਧਾਲੂਆਂ ‘ਚ ਸੰਦੇਸ਼ ਭੇਜਣ ਦਾ ਕਾਫ਼ੀ ਚਾਅ ਹੈ।  ਇਸ ਤਰ੍ਹਾਂ ਦੇ ਸਦੇਸ਼ ਭੇਜਣੇ ਸਾਧ-ਸੰਗਤ ਵੱਲੋਂ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਜਾਂਦੇ ਹਨ ਅਗਸਤ ਤੇ ਨਵੰਬਰ ਮਹੀਨੇ ਸਾਧ-ਸੰਗਤ ਲਈ ਇੱਕ ਤਿਉਹਾਰ ਦੀ ਤਰ੍ਹਾਂ ਹੋ ਜਾਂਦੇ ਹਨ। ਅਗਸਤ ਮਹੀਨੇ ਦੌਰਾਨ ਸਾਧ-ਸੰਗਤ ਆਪਣੇ ਪਿਆਰੇ ਮੁਰਸ਼ਿਦ ਨੂੰ ਉਨ੍ਹਾਂ ਦੇ ਪਵਿੱਤਰ ਅਵਤਾਰ ਮਹੀਨੇ ਦੌਰਾਨ ਤੋਹਫੇ ਦੇ ਤੌਰ ‘ਤੇ ਵਧਾਈ ਸਦੇਸ਼ ਤੇ ਮਾਤਾ-ਭੈਣਾਂ ਵੱਲੋਂ ਵਧਾਈ ਸਦੇਸ਼ ਦੇ ਨਾਲ ਨਾਲ ਰੱਖੜੀ ਵੀ ਭੇਜ ਕੇ ਅਵਤਾਰ ਮਹੀਨਾ ਮਨਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here