ਡੇਰਾ ਸ਼ਰਧਾਲੂਆਂ ਲੋੜਵੰਦਾਂ ਨੂੰ ਲੰਗਰ ਵੰਡਿਆ

Humanity | ਡੇਰਾ ਸ਼ਰਧਾਲੂਆਂ ਲੋੜਵੰਦਾਂ ਨੂੰ ਲੰਗਰ ਵੰਡਿਆ

ਫਰੀਦਕੋਟ (ਸੱਚ ਕਹੂੰ ਨਿਊਜ਼) ਡਿਪਟੀ ਕਮਿਸ਼ਨਰ ਫਰੀਦਕੋਟ ਦੀਆਂ ਹਦਾਇਤਾਂ ਤੇ ਡੇਰਾ ਸੱਚਾ ਸੌਦਾ ਦੇ ਬਲਾਕ ਫਰੀਦਕੋਟ ਵੱਲੋਂ ਕਾਰੋਨਾ ਵਾਇਰਸ ਵਿਰੁੱਧ ਲੜੀ ਜਾ ਰਹੀ ਜੰਗ ਵਿੱਚ ਜਨਤਾ ਕਰਫਿਊ ਦੌਰਾਨ ਬਾਜੀਗਰ ਬਸਤੀ ਫਰੀਦਕੋਟ ਵਿਖੇ 1000 ਪਰਿਵਾਰਾਂ ਨੂੰ ਲੰਗਰ ਵੰਡਿਆ ਜਾ ਰਿਹਾ ਹੈ। ਬਲਾਕ ਫਰੀਦਕੋਟ ਦੇ ਜਿੰਮੇਵਾਰ ਕਰਮ ਸਿੰਘ ਠੇਕੇਦਾਰ, ਦਰਸ਼ਨ ਸਿੰਘ, ਨਰਿੰਦਰ ਸਿੰਘ , ਕਰਮ ਸਿੰਘ ਐਸ ਡੀ ਓ , ਨਛੱਤਰ ਸਿੰਘ ਬਲਾਕ ਭੰਗੀਦਾਸ ਨੇ ਦੱਸਿਆ ਕਿ ਹਜੂਰ ਪਿਤਾ ਡਾ ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀ ਪਾਵਨ ਪ੍ਰੇਰਣਾ ਤੇ ਚੱਲਦਿਆਂ ਕਾਰੋਨਾਂ ਵਾਇਰਸ ਦੀ ਫੈਲ ਰਹੀ ਮਹਾਮਾਰੀ ਵਿੱਚ ਜਿਥੇ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਲੋਕਾਂ ਨੂੰ ਬਚਾਉਣ ਲਈ ਹਰ ਤਰ੍ਹਾਂ ਦੇ ਯਤਨ ਕਰ ਰਿਹਾ ਹੈ।

ਉਥੇ ਡਿਪਟੀ ਕਮਿਸ਼ਨਰ ਫਰੀਦਕੋਟ ਦੀਆਂ ਹਦਾਇਤਾਂ ਤੇ ਜਿੰਨੀ ਦੇਰ ਜਨਤਾ ਕਰਫਿਊ ਰਹੇਗਾ ਹਰ ਰੋਜ ਬਾਜੀਗਰ ਬਸਤੀ ਦੇ 1000 ਦੇ ਕਰੀਬ ਲੋੜਵੰਦ ਪਰਿਵਾਰਾਂ ਲÂਂ ਸਵੇਰੇ ਸ਼ਾਮ ਰੋਜਾਨਾ ਲੰਗਰ ਵੰਡਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਹਰ ਰੋਜ ਲੰਗਰ ਤਾਜਾ ਨਾਮ ਚਰਚਾ ਘਰ ਵਿਖੇ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਲੋੜਵੰਦ ਪਰਿਵਾਰਾਂ ਦੇ ਬੱਚੇ ਭੁੱਖੇ ਨਾ ਰਹਿਣ। ਇਸ ਮੌਕੇ ਤੇ ਜੈ ਸਿੰਘ ਇੰਸਾਂ , ਨੇਤਰਪਾਲ ਇੰਸਾਂ , ਸ਼ਮਿੰਦਰ ਸਿੰਘ ਇੰਸਾਂ , ਲਾਭ ਸਿੰਘ ਇੰਸਾਂ , ਜੋਗਿੰਦਰ ਸਿੰਘ ਭੰਗੀਦਾਸ , ਨੀਲਾ ਇੰਸਾਂ , ਨਰਿੰਦਰ ਸ਼ਰਮਾ , ਵਿਨੋਦ ਇੰਸਾਂ ਭੰਗੀਦਾਸ , ਸੌਜਾਣ ਭੈਣਾਂ, ਸਹਿਯੋਗੀ ਭੈਣਾਂ , ਸ਼ਾਹ ਸਤਿਨਾਮ ਸਿੰਘ ਜੀ ਗਰੀਨ ਐਸ ਵੈਲਫੇਅਰ ਫੌਰਸ ਵਿੰਗ ਦੇ ਮੈਂਬਰ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।