ਸਾਡੇ ਨਾਲ ਸ਼ਾਮਲ

Follow us

18.9 C
Chandigarh
Thursday, February 19, 2026
More
    Home Breaking News ਡੇਰਾ ਸ਼ਰਧਾਲੂਆਂ...

    ਡੇਰਾ ਸ਼ਰਧਾਲੂਆਂ ਨੇ ਬੂਟੇ ਲਾ ਕੇ ਦਿੱਤਾ ਵਾਤਾਵਾਰਨ ਨੂੰ ਹਰਿਆ ਭਰਿਆ ਰੱਖਣ ਦਾ ਸੁਨੇਹਾ

    ਡੇਰਾ ਸ਼ਰਧਾਲੂਆਂ ਨੇ ਬੂਟੇ ਲਾ ਕੇ ਦਿੱਤਾ ਵਾਤਾਵਾਰਨ ਨੂੰ ਹਰਿਆ ਭਰਿਆ ਰੱਖਣ ਦਾ ਸੁਨੇਹਾ

    ਜਹਾਨਾਬਾਦ (ਬਿਹਾਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਮੌਕੇ ਹਰਿਆਣਾ, ਪੰਜਾਬ, ਰਾਜਸਥਾਨ, ਉਤਰਾਖੰਡ, ਰਾਜਸਥਾਨ, ਮੱਧ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਗੁਜਰਾਤ ਅਤੇ ਦੇਸ਼-ਵਿਦੇਸ਼ ਦੀਆਂ ਸਾਧ-ਸੰਗਤਾਂ ਨੇ ਲੱਖਾਂ ਬੂਟੇ ਲਾ ਕੇ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦਾ ਸੰਦੇਸ਼ ਦਿੱਤਾ। ਇਸੇ ਲੜੀ ਤਹਿਤ ਬਿਹਾਰ ਦੇ ਵੱਖ-ਵੱਖ ਬਲਾਕਾਂ ਵਿੱਚ ਬੂਟੇ ਲਗਾਏ ਗਏ। ਜਹਾਨਾਬਾਦ ਵਿੱਚ 100, ਸਹਰਸਾ ਵਿੱਚ 162 ਬੂਟੇ ਲਗਾਏ ਗਏ।

    ਪੂਜਨੀਕ ਗੁਰੂ ਜੀ ਨੇ ਸਮਾਜ ਵਿਚ ਫੈਲੀਆਂ ਬੁਰਾਈਆਂ ਦੇ ਖਾਤਮੇ ਲਈ ਜਾਗਰੂਕਤਾ ਮੁਹਿੰਮ ਚਲਾਈ ਅਤੇ ਮਨੁੱਖਤਾ ਦੀ ਭਲਾਈ ਲਈ 142 ਕਾਰਜ ਆਰੰਭੇ। ਅੱਜ 79 ਗਿੰਨੀਜ਼ ਵਰਲਡ ਰਿਕਾਰਡ ਅਤੇ ਏਸ਼ੀਆ ਬੁੱਕ ਆਫ਼ ਰਿਕਾਰਡ ਵਿੱਚ ਡੇਰਾ ਸੱਚਾ ਸੌਦਾ ਦੇ ਨਾਮ ਮਨੁੱਖਤਾ ਦੇ ਕੰਮਾਂ ਲਈ ਦਰਜ ਹੈ। ਇਨ੍ਹਾਂ ਵਿਸ਼ਵ ਰਿਕਾਰਡਾਂ ਵਿੱਚੋਂ ਖੂਨਦਾਨ, ਅੱਖਾਂ ਦੀ ਜਾਂਚ, ਸਫ਼ਾਈ ਮੁਹਿੰਮ, ਪੌਦੇ ਲਗਾਉਣ, ਬਲੱਡ ਪ੍ਰੈਸ਼ਰ ਟੈਸਟ, ਕੋਲੈਸਟ੍ਰੋਲ ਟੈਸਟ, ਸ਼ੂਗਰ ਟੈਸਟ ਅਤੇ ਹਾਰਟ ਈਕੋ ਟੈਸਟ ਸਮੇਤ ਵੱਖ-ਵੱਖ ਖੇਤਰਾਂ ਵਿੱਚ ਪੂਜਨੀਕ ਗੁਰੂ ਜੀ ਦੇ ਨਾਮ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here