ਡੇਰਾ ਸ਼ਰਧਾਲੂਆਂ ਲੋੜਵੰਦ ਮਰੀਜਾਂ ਨੂੰ ਖੂਨਦਾਨ ਕੀਤਾ

ਹਰਪ੍ਰੀਤ ਇੰਸਾਂ ਵੱਲੋਂ 63ਵੀਂ ਅਤੇ ਗੁਰਦੀਪ ਇੰਸਾਂ ਵੱਲੋਂ 16ਵੀਂ ਵਾਰ ਖੂਨਦਾਨ

ਨਾਭਾ, (ਤਰੁਣ ਕੁਮਾਰ ਸ਼ਰਮਾ)। ਬਲਾਕ ਨਾਭਾ ਤੇ ਮੱਲੇਵਾਲ ਦੇ ਦੋ ਡੇਰਾ ਸ਼ਰਧਾਲੂਆਂ ਵੱਲੋਂ ਲੋੜਵੰਦ ਮਰੀਜ ਨੂੰ ਲਗਾਤਾਰ ਦੋ ਯੂਨਿਟ ਖੂਨਦਾਨ ਕਰਕੇ ਮਨੁੱਖਤਾ ਦਾ ਫਰਜ ਨਿਭਾਇਆ ਗਿਆ। ਜਾਣਕਾਰੀ ਅਨੁਸਾਰ ਸਥਾਨਕ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਚੋਧਰੀਮਾਜਰਾ ਨਜਦੀਕ ਸਥਿਤ ਵਾਸੀ ਮੇਵਾ ਰਾਮ ਨਾਮੀ ਮਰੀਜ ਨੂੰ ਬੀਤੇ ਦਿਨੀ ਅਚਾਨਕ ਮੌਕੇ ‘ਤੇ ਖੂਨ ਦੀ ਲੋੜ ਪੈ ਗਈ। ਮਰੀਜ ਦੇ ਰਿਸ਼ਤੇ ‘ਚ ਲੱਗਦੇ ਬੱਬੂ ਨਾਮੀ ਪੋਤਰੇ ਨੇ ਜਦੋਂ ਬਲਾਕ ਦੇ ਜ਼ਿੰਮੇਵਾਰਾਂ ਨਾਲ ਸੰਪਰਕ ਕਰਕੇ ਆਪਣੀ ਲੋੜ ਸਬੰਧੀ ਜਾਣੂੰ ਕਰਵਾਇਆ ਗਿਆ ਤਾਂ ਜ਼ਿੰਮੇਵਾਰਾਂ ਨੇ ਤੁਰੰਤ ਮਰੀਜ ਨੂੰ ਪਈ ਖੂਨ ਦੀ ਲੋੜ ਸਬੰਧੀ ਉਸੇ ਗਰੁੱਪ ਨਾਲ ਮੇਲ ਖਾਂਦੇ ਮੱਲੇਵਾਲ ਦੇ 15 ਮੈਂਬਰ ਗੁਰਦੀਪ ਇੰਸਾਂ ਦੀ ਜਾਣਕਾਰੀ ਵਿੱਚ ਲਿਆਂਦਾ।

ਪਹਿਲੇ ਦਿਨ ਗੁਰਦੀਪ ਇੰਸਾਂ ਤੁਰੰਤ ਸਿਵਲ ਹਸਪਤਾਲ ਨਾਭਾ ਪੁੱਜੇ ਅਤੇ ਲੋੜਵੰਦ ਮਰੀਜ ਨੂੰ ਖੂਨਦਾਨ ਕੀਤਾ। ਇਸ ਤੋਂ ਬਾਅਦ ਉਸੇ ਮਰੀਜ ਨੂੰ ਦੂਜੇ ਦਿਨ ਵੀ ਖੂਨਦਾਨ ਦੀ ਲੋੜ ਪੈ ਗਈ ਤਾਂ ਬਲਾਕ ਦੇ ਜ਼ਿੰਮੇਵਾਰਾਂ ਦੇ ਬਲਾਕ ਨਾਭਾ ਦੇ ਪਿੰਡ ਰਾਮਗੜ੍ਹ ਦੇ ਵਾਸੀ ਹਰਪ੍ਰੀਤ ਉਰਫ ਬਿੱਲਾ ਇੰਸਾਂ ਨਾਲ ਸੰਪਰਕ ਕਰਨ ‘ਤੇ ਹਰਪ੍ਰੀਤ ਇੰਸਾਂ ਤੁਰੰਤ ਸਿਵਲ ਹਸਪਤਾਲ ਪੁੱਜੇ ਅਤੇ ਲੋੜਵੰਦ ਮਰੀਜ ਲਈ ਖੂਨਦਾਨ ਕੀਤਾ। ਜਿਕਰਯੋਗ ਹੈ ਕਿ ਹਰਪ੍ਰੀਤ ਇੰਸਾਂ ਨੇ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿਖਿਆਵਾਂ ‘ਤੇ ਅਮਲ ਕਰਦਿਆਂ ਅੱਜ ਵਰਤ ਵੀ ਰੱਖਿਆ ਹੋਇਆ ਸੀ।

ਹਰਪ੍ਰੀਤ ਇੰਸਾਂ ਨੇ ਮਰੀਜ ਦੀ ਨਿਘਰਦੀ ਹਾਲਤ ਕਾਰਨ ਪਈ ਲੋੜ ਕਾਰਨ ਖੂਨਦਾਨ ਦੇਣ ਲਈ ਆਪਣਾ ਵਰਤ ਵੀ ਖੋਲ ਦਿੱਤਾ। ਦੱਸਣਯੋਗ ਹੈ ਕਿ ਹਰਪ੍ਰੀਤ ਇੰਸਾਂ ਨੇ ਰਿਕਾਰਡ 63ਵੀਂ ਵਾਰ ਖੂਨਦਾਨ ਕੀਤਾ ਹੈ ਜਦਕਿ ਗੁਰਦੀਪ ਇੰਸਾਂ ਨੇ 16ਵੀਂ ਵਾਰ ਖੂਨਦਾਨ ਕੀਤਾ। ਹਰਪ੍ਰੀਤ ਇੰਸਾਂ ਅਤੇ ਗੁਰਦੀਪ ਇੰਸਾਂ ਨੇ ਨਿਭਾਏ ਇਨਸਾਨਿਅਤ ਦੇ ਫਰਜ ਦੀ ਸ਼ਲਾਘਾ ਕਰਦੇ ਹੋਏ ਮਰੀਜ ਦੇ ਹਾਜਰ ਰਿਸ਼ਤੇਦਾਰਾਂ ਨੇ ਕਿਹਾ ਕਿ ਅਜੋਕੇ ਸਵਾਰਥੀ ਯੁੱਗ ਵਿੱਚ ਜਦੋਂ ਕੋਈ ਕਿਸੇ ਦੇ ਕੰਮ ਨਹੀ ਆਉਂਦਾ, ਡੇਰਾ ਪ੍ਰੇਮੀ ਤੁਰੰਤ ਮੌਕੇ ‘ਤੇ ਅੱਪੜ ਕੇ ਜਿਸ ਪ੍ਰਕਾਰ ਮਨੁੱਖਤਾ ਦੀ ਸੇਵਾ ਦੀ ਹਾਜ਼ਰ ਹੋ ਜਾਂਦੇ ਹਨ, ਇਹ ਕਾਬਿਲੇ ਤਾਰੀਫ ਹੈ।

ਮਨੁੱਖਤਾ ਦੀ ਸੇਵਾ ਵਿੱਚ ਜੁਟੇ ਡੇਰਾ ਸ਼ਰਧਾਲੂਆਂ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਡੇਰਾ ਸੱਚਾ ਸੌਦਾ ਸਰਸਾ ਦੀ ਸਾਧ ਸੰਗਤ ਵੱਲੋਂ ਮਨੁੱਖਤਾ ਦੀ ਸੇਵਾ ਲਈ 134 ਸਮਾਜਿਕ ਕਾਰਜ ਚਲਾਏ ਜਾ ਰਹੇ ਹਨ ਅਤੇ ਖੂਨਦਾਨ ਕਰਨਾ ਉਨ੍ਹਾਂ ਵਿੱਚੋਂ ਇੱਕ ਸਮਾਜਿਕ ਕਾਰਜ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਮੌਜੂਦਾ ਗੱਦੀਨਸ਼ੀਨ ਸੰਤ ਡਾ ਗੁਰਮੀਤ ਸਿੰਘ ਰਾਮ ਰਹੀਮ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਉਹ ਮਨੁੱਖਤਾ ਦੀ ਸੇਵਾ ਦੇ ਕਾਰਜ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.