Patiala News: ਬਠੋਈ ਕਲਾਂ ਦੇ ਡੇਰਾ ਸ਼ਰਧਾਲੂਆਂ ਨੇ ਪਿੰਡ ਨਨਹੇੜਾ ਦੇ ਜੋਨੀ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ
- ਸਿਆਮ ਰਾਮ ਨੇ ਪੂਜਨੀਕ ਗੁਰੂ ਅਤੇ ਡੇਰਾ ਸ਼ਰਧਾਲੂਆਂ ਦਾ ਕੀਤਾ ਧੰਨਵਾਦ | Patiala News
Patiala News: ਪਟਿਆਲਾ (ਨਰਿੰਦਰ ਸਿੰਘ ਬਠੋਈ)। ਡੇਰਾ ਸ਼ਰਧਾਲੂਆਂ ਵੱਲੋਂ ਆਪਣੇ ਪਰਿਵਾਰਾਂ ਨਾਲੋਂ ਵਿਛੜੇ ਲੋਕਾਂ ਨੂੰ ਮਿਲਾਉਣ ਦਾ ਸ਼ਿਲਸ਼ਿਲਾ ਲਗਾਤਾਰ ਜਾਰੀ ਹੈ, ਹੁਣ ਤੱਕ ਡੇਰਾ ਸ਼ਰਧਾਲੂਆਂ ਵੱਲੋਂ ਸੈਕੜੇ ਹੀ ਭੁੱਲੇ ਭਟਕੇ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਜਾ ਚੁੱਕਿਆ ਹੈ। ਇਸੇ ਕੜੀ ਤਹਿਤ ਪਿੰਡ ਬਠੋਈ ਕਲਾਂ ਬਲਾਕ ਬਠੋਈ-ਡਕਾਲਾ ਦੇ ਡੇਰਾ ਸ਼ਰਧਾਲੂਆਂ ਵੱਲੋਂ ਜੋਨੀ ਪੁੱਤਰ ਸਿਆਮ ਰਾਮ ਪਿੰਡ ਨਨਹੇੜਾ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਾਇਆ ਗਿਆ।
Read Also : Punjab Rain: ਮੌਸਮ ਵਿਭਾਗ ਵੱਲੋਂ ਅਲਰਟ ਜਾਰੀ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ’ਚ ਭਾਰੀ ਮੀਂਹ ਦੀ ਸੰਭਾਵਨਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਸ਼ਰਧਾਲੂ ਲਖਵੀਰ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜੋਨੀ ਨਾਂਅ ਦਾ ਲੜਕਾ ਪਿੰਡ ਬਠੋਈ ਕਲਾਂ ਦੀ ਸੜਕਾਂ ’ਤੇ ਘੁੰਮਦਾ ਮਿਲਿਆ, ਜਿਸ ਨੂੰ ਦੇਖਣ ਤੋਂ ਪ੍ਰਤੀਤ ਹੋ ਰਿਹਾ ਸੀ ਕਿ ਇਸ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਕੁੱਝ ਹੋਰ ਡੇਰਾ ਸ਼ਰਧਾਲੂਆਂ ਦੀ ਮਦਦ ਨਾਲ ਇਸ ਨੂੰ ਐਮ ਐਸ ਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਬਠੋਈ ਕਲਾਂ ਵਿਖੇ ਲਿਆਂਦਾ। ਜਿੱਥੇ ਇਸ ਨੂੰ ਚਾਹ-ਪਾਣੀ ਅਤੇ ਰੋਟੀ ਆਦਿ ਖਵਾ ਕੇ ਦਵਾਈ ਬੁੱਟੀ ਆਦਿ ਦਿਵਾਉਣ ਤੋਂ ਬਾਅਦ ਇਸ ਤੋਂ ਇਸ ਦੇ ਪਰਿਵਾਰ ਬਾਰੇ ਜਾਣਕਾਰੀ ਹਾਸਿਲ ਕੀਤੀ ਤਾਂ ਇਸ ਨੇ ਆਪਣਾ ਪਿੰਡ ਨਨਹੇੜਾ ਦੱਸਿਆ।
Patiala News
ਇਸ ਤੋਂ ਬਾਅਦ ਪਿੰਡ ਨਨਹੇੜਾ ਦੇ ਜਿੰਮੇਵਾਰਾਂ ਨਾਲ ਗੱਲ ਕਰਕੇ ਇਸ ਦੇ ਪਰਿਵਾਰ ਦਾ ਪਤਾ ਕੀਤਾ ਅਤੇ ਮਿਲੇ ਇਸ ਲੜਕੇ ਬਾਰੇ ਜਾਣਕਾਰੀ ਦੱਸੀ। ਜਿਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਆਪਣੇ ਲੜਕੇ ਨੂੰ ਪਟਿਆਲਾ ਦਵਾਈ ਦਿਵਾਉਣ ਆਏ ਸੀ, ਪਟਿਆਲਾ ਤੋਂ ਉਹ ਉਨ੍ਹਾਂ ਤੋਂ ਛੁੱਟ ਕੇ ਭੱਜ ਗਿਆ ਸੀ। ਇਸ ਮੌਕੇ ਜੋਨੀ ਨੂੰ ਲੈਣ ਪੁੱਜੇ ਉਸ ਦੇ ਪਿਤਾ ਸਿਆਮ ਰਾਮ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕੀਤਾ। ਜਿੰਨ੍ਹਾਂ ਨੇ ਉਨ੍ਹਾਂ ਦੇ ਵਿਛੜੇ ਲੜਕੇ ਨੂੰ ਉਨ੍ਹਾਂ ਨਾਲ ਮਿਲਿਆ ਹੈ। ਇਸ ਮੌਕੇ ਡੇਰਾ ਸ਼ਰਧਾਲੂ ਹਰਭਜਨ ਇੰਸਾਂ, ਕਾਕਾ ਇੰਸਾਂ, ਰੂਪ ਇੰਸਾਂ ਅਤੇ ਹੋਰ ਵੀ ਸਾਧ-ਸੰਗਤ ਮੌਜ਼ੂਦ ਸੀ।