15 ਅਕਤੂਬਰ ਲੈ ਕੇ ਆਈ ਖੁਸ਼ੀਆਂ ਦਾ ਤੋਹਫਾ
ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਰਨਾਵਾ ਆਸ਼ਰਮ ਵਿਖੇ ਪਧਾਰਨ ‘ਤੇ ਸਾਧ ਸੰਗਤ ‘ਚ ਖੁਸ਼ੀ ਦਾ ਮਾਹੌਲ ਹੈ। ਇਸ ਖੁਸ਼ੀ ਦਾ ਪ੍ਰਗਟਾਵਾ ਸਾਧ-ਸੰਗਤ ਦੁਆਰਾ ਦੀਵੇ ਜਗਾ ਕੇ, ਮਠਿਆਈਆਂ ਵੰਡ ਕੇ ਕੀਤਾ ਜਾ ਰਿਹਾ ਹੈ। ਤੜਫਦੀਆਂ ਰੂਹਾਂ ਦੀ ਪਿਆਸ ਬੁਝਾਉਂਦੇ ਹੋਏ ਪੂਜਨੀਕ ਗੁਰੂ ਜੀ ਨੇ ਯੂ-ਟਿਊਬ ‘ਤੇ ਲਾਈਵ ਹੋ ਕੇ ਸਾਧ-ਸੰਗਤ ਨੂੰ ਆਪਣੇ ਦਰਸ਼ਨਾਂ ਨਾਲ ਨਿਹਾਲ ਕੀਤਾ। ਜਦੋਂ ਦੇ ਗੁਰੂ ਜੀ ਨੇ ਲਾਈਵ ਹੋ ਕੇ ਦਰਸ਼ਨ ਦਿੱਤੇ ਹਨ ਉਸ ਸਮੇਂ ਦਾ ਸਮੂਹ ਸਾਧ-ਸੰਗਤ ਵਿੱਚ ਭਾਰੀ ਉਤਸ਼ਾਹ ਹੈ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਲਾਈਵ ਹੋ ਕੇ ਸਭ ਨੂੰ ਮਨੁੱਖਤਾ ਦੇ ਭਲੇ ਦੇ ਕੰਮ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਘਰ ਵਿੱਚ ਰਹਿ ਕੇ ਸਿਮਰਨ ਕਰਨ ਦੇ ਬਚਨ ਕੀਤੇ।
ਇਸ ਮੌਕੇ ਸੱਚ ਕਹੂੰ ਨਾਲ ਗੱਲਬਾਤ ਕਰਦਿਆਂ ਡੇਰਾ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਕਰਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਇਸ ਪ੍ਰਕਾਰ ਕੀਤਾ-
ਸਾਡੀ ਤੜਫ ਨੂੰ ਦੇਖ ਕੇ ਪੂਜਨੀਕ ਪਿਤਾ ਜੀ ਨੇ ਸਾਨੂੰ ਲਾਈਵ ਹੋ ਕੇ ਜੋ ਖੁਸ਼ੀ ਦਿੱਤੀ ਹੈ, ਉਸ ਨੂੰ ਅਸੀਂ ਨਾ ਤਾਂ ਲੁਕਾ ਸਕਦੇ ਹਾਂ ਅਤੇ ਨਾ ਹੀ ਦੱਸ ਸਕਦੇ ਹਾਂ। ਇੰਝ ਲੱਗਦਾ ਹੈ ਜਿਵੇਂ ਕਈ ਸਾਲਾਂ ਬਾਅਦ ਸਾਡੀ ਆਤਮਾ ਨੂੰ ਸ਼ਾਂਤੀ ਮਿਲੀ ਹੈ। ਸਾਨੂੰ ਦਰਸ਼ਨ ਦੇਣ ਲਈ ਪੂਜਨੀਕ ਪਿਤਾ ਜੀ ਦਾ ਬਹੁਤ ਬਹੁਤ ਧੰਨਵਾਦ। ਮੈਂ ਪਿਤਾ ਜੀ ਨੂੰ ਜਲਦੀ ਨਿਊਜ਼ੀਲੈਂਡ ਵਿਚ ਵੀ ਆਉਣ ਦੀ ਬੇਨਤੀ ਕਰਦਾ ਹਾਂ।
ਗੁਰਵਿੰਦਰ ਇੰਸਾਂ, ਟਰਾਂਸਪੋਰਟ ਕਾਰੋਬਾਰੀ
ਆਕਲੈਂਡ, ਨਿਊਜ਼ੀਲੈਂਡ
ਮੇਰਾ ਸਿਰ ਬਹੁਤ ਤੇਜ਼ ਦਰਦ ਸੀ, ਮੈਂ ਦਵਾਈ ਲੈ ਕੇ ਸੁੱਤੀ ਪਈ ਸੀ ਕਿ ਅਚਾਨਕ ਮੇਰੀ ਘਰੋਂ ਡੈਡੀ ਦਾ ਫੋਨ ਆਇਆ, ਉਨ੍ਹਾਂ ਦੱਸਿਆ ਕਿ ਗੁਰੂ ਜੀ ਲਾਈਵ ਹੋ ਗਏ ਹਨ। ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਹੁੰਦੇ ਹੀ ਮੇਰਾ ਸਿਰ ਦਰਦ ਦੂਰ ਹੋ ਗਿਆ। ਮੇਰੇ ਨਾਲ ਕੈਨੇਡਾ ਰਹਿੰਦੀਆਂ ਮੇਰੀਆਂ ਸਹੇਲੀਆਂ ਨੇ ਵੀ ਪੂਜਨੀਕ ਗੁਰੂ ਜੀ ਦੇ ਦਰਸ਼ਨ ਕੀਤੇ। ਜਦੋਂ ਪੂਜਨੀਕ ਗੁਰੂ ਜੀ ਨੇ ਕਿਹਾ ਕਿ ਸਾਰੀ ਔਲਾਦ ਸਾਡੇ ਬੱਚੇ ਹਨ ਤਾਂ ਮੇਰੀਆਂ ਸਹੇਲੀਆਂ ਨੂੰ ਬਹੁਤ ਖੁਸ਼ੀ ਹੋਈ ਕਿ ਅਸੀਂ ਗੁਰੂ ਜੀ ਤੋਂ ਨਾਮ ਦਾਨ ਵੀ ਨਹੀਂ ਲਿਆ, ਪਰ ਗੁਰੂ ਜੀ ਸਾਨੂੰ ਵੀ ਆਪਣੇ ਬੱਚੇ ਸਮਝ ਰਹੇ ਹਨ। ਪੂਜਨੀਕ ਗੁਰੂ ਜੀ ਦਾ ਨਿਮਰ ਸੁਭਾਅ ਸਾਰਿਆਂ ਨੂੰ ਆਪਣੇ ਵੱਲ ਖਿੱਚਦਾ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਪੂਜਨੀਕ ਗੁਰੂ ਜੀ ਦੀ ਸ਼ਰਧਾਲੂ ਹਾਂ। ਮੈਂ ਪਿਤਾ ਜੀ ਦੇ ਚਰਨਾਂ ਵਿਚ ਅਰਜ਼ ਕਰਦੀ ਹਾਂ ਕਿ ਕਿਰਪਾ ਕਰਕੇ ਜਲਦੀ ਕੈਨੇਡਾ ਵੀ ਆਓ ਅਤੇ ਇੱਥੇ ਵੀ ਸਾਰਿਆਂ ਨੂੰ ਨਾਮ ਦਾਨ ਦੀ ਦਾਤ ਬਖਸ਼ੋ।
ਸੋਨਾਲੀ ਇੰਸਾਂ, ਰਿਟੇਲ ਸੁਪਰਵਾਈਜ਼ਰ
ਸਰੀ, ਬੀ.ਸੀ., ਕੈਨੇਡਾ
ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰ ਇੰਝ ਲੱਗਿਆ ਜਿਵੇਂ ਕਿਸੇ ਗੂੰਗੇ ਨੇ ਗੁੜ ਖਾ ਲਿਆ ਹੋਵੇ, ਪਰ ਉਹ ਗੁੜ ਕਿੰਨਾ ਮਿੱਠਾ ਹੈ, ਇਹ ਦੱਸਣ ਤੋਂ ਅਸਮਰੱਥ ਹੈ। ਡੇਰਾ ਪ੍ਰੇਮੀਆਂ ਦਾ ਵੀ ਅੱਜ ਕੁਝ ਇਸ ਤਰਾਂ ਦਾ ਹੀ ਹਾਲ ਹੈ। ਹਰ ਰੂਹ ਆਪਣੇ ਪਿਆਰੇ ਮੁਰਸ਼ਿਦ ਦੇ ਦਰਸ਼ਨ ਕਰ ਕੇ ਖੁਸ਼ੀ ਨਾਲ ਨੱਚਦੀ ਟੱਪਦੀ ਨਜ਼ਰ ਆ ਰਹੀ ਹੈ। ਪੂਜਨੀਕ ਗੁਰੂ ਜੀ ਨੂੰ ਬੇਨਤੀ ਹੈ ਕਿ ਉਹ ਜਲਦੀ ਤੋਂ ਜਲਦੀ ਨਵੀਆਂ ਫਿਲਮਾਂ ਬਣਾ ਕੇ ਨਸ਼ਿਆਂ ਅਤੇ ਅਸ਼ਲੀਲਤਾ ਦੀ ਦਲਦਲ ਵਿੱਚ ਭਟਕ ਰਹੀ ਨੌਜਵਾਨੀ ਨੂੰ ਬੁਰਾਈਆਂ ਤੋਂ ਬਚਾਉਣ।
ਰਣਧੀਰ ਸਿੰਘ, ਫਿਲਮ ਅਦਾਕਾਰ
ਸੰਗਰੂਰ
ਅਕਸਰ ਮਨ ਵਿੱਚ ਆਉਂਦਾ ਹੈ ਕਿ ਅਸੀਂ ਇੱਥੇ ਦੂਰ ਬੈਠੇ ਹਾਂ। ਮੈਂ ਵਾਰ-ਵਾਰ ਇੰਡੀਆ ਫੋਨ ਕਰ ਰਹੀ ਸੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਪੂਜਨੀਕ ਪਿਤਾ ਜੀ ਬਾਰੇ ਪੁੱਛ ਰਹੀ ਸੀ। ਪਿਤਾ ਜੀ ਨੇ ਲਾਈਵ ਹੋ ਕੇ ਜੋ ਵਿਦੇਸ਼ੀ ਸੰਗਤ ਉੱਤੇ ਰਹਿਮਤ ਕੀਤੀ ਹੈ ਅਸੀਂ ਉਸ ਦਾ ਕਦੇ ਵੀ ਦੇਣ ਨਹੀਂ ਦੇ ਸਕਦੇ। ਕਰੋੜਾਂ ਦੀ ਸਾਧ ਸੰਗਤ ਦੇ ਦਿਲ ਦੇ ਟੁਕੜੇ ਪਿਆਰੇ ਪਿਆਰੇ ਪੂਜਨੀਕ ਗੁਰੂ ਜੀ ਨੂੰ ਲਾਈਵ ਦੇਖ ਕੇ ਮੇਰੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ। ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਦਰਸ਼ਨ ਦੇਣ ਲਈ ਪੂਜਨੀਕ ਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ।
ਨਵਜੋਤ ਇੰਸਾਂ, ਅਧਿਆਪਕ
ਆਕਲੈਂਡ, ਨਿਊਜ਼ੀਲੈਂਡ
ਮੈਂ ਬੈਂਕ ਵਿੱਚ ਆਪਣੀ ਨੌਕਰੀ ‘ਤੇ ਸੀ ਜਦੋਂ ਮੈਨੂੰ ਪਤਾ ਲੱਗਾ ਕਿ ਪੂਜਨੀਕ ਗੁਰੂ ਜੀ ਲਾਈਵ ਹੋ ਗਏ ਹਨ। ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਕੇ ਮਨ ਵੈਰਾਗ ਨਾਲ ਭਰ ਗਿਆ। ਧੰਨ ਹਨ ਮੁਰਸ਼ਿਦ ਜੀ ਜੋ ਲੋਕਾਂ ਨੂੰ ਵਿਕਾਰਾਂ ਤੋਂ ਛੁਟਕਾਰਾ ਦਵਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਸਾਨੂੰ ਲਾਈਵ ਦਰਸ਼ਨ ਦੇਣ ਲਈ ਪੂਜਨੀਕ ਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ।
ਪ੍ਰੀਤੀ ਇੰਸਾਂ, ਐਸੋਸੀਏਟ ਬੈਂਕਰ
ਸਮਾਣਾ ਪੰਜਾਬ
ਜਿਸ ਤਰ੍ਹਾਂ ਮੇਲੇ ਵਿੱਚ ਰੋਂਦੇ ਹੋਏ ਇੱਕ ਬੱਚੇ ਨੂੰ ਮਾਂ ਮਿਲ ਜਾਏ ਉਸੇ ਤਰ੍ਹਾਂ ਹੀ ਸਤਿਗੁਰ ਦੇ ਕਰੋੜਾਂ ਬੱਚਿਆਂ ਨੇ ਸਤਿਗੁਰ ਜੀ ਦੇ ਦਰਸ਼ਨ ਕਰਕੇ ਮਹਿਸੂਸ ਕੀਤਾ ਹੈ। ਪੂਜਨੀਕ ਪਿਤਾ ਜੀ ਦੇ ਲਾਈਵ ਦਰਸ਼ਨ ਕਰਕੇ ਹਰ ਜੀਵ ਦੀ ਰੂਹ ਨੱਚ ਰਹੀ ਹੈ। ਪਿਤਾ ਜੀ ਹਮੇਸ਼ਾ ਮੁਸਕਰਾਉਂਦੇ ਰਹੋ। ਤੁਹਾਡੇ ਹਾਸਿਆਂ ਵਿੱਚ ਤੁਹਾਡੇ ਕਰੋੜਾਂ ਬੱਚਿਆਂ ਦੀ ਜਾਨ ਵੱਸਦੀ ਹੈ।
ਕੁਲਵੰਤ ਇੰਸਾਂ, ਸੀਐਨਸੀ ਮਸ਼ੀਨਿਸਟ
ਆਕਲੈਂਡ, ਨਿਊਜ਼ੀਲੈਂਡ
ਪੂਜਨੀਕ ਪਿਤਾ ਜੀ ਦਾ ਨੂਰਾਨੀ ਚਿਹਰਾ ਦੇਖ ਕੇ ਬਹੁਤ ਸਕੂਨ ਮਿਲਿਆ ਹੈ। ਮੈਂ ਵੀਡੀਓ ਨੂੰ 100 ਵਾਰ ਦੇਖਿਆ ਹੈ। ਪੂਜਨੀਕ ਗੁਰੂ ਜੀ ਦਾ ਉਹ ਹੱਸਦਾ ਨੂਰਾਨੀ ਚਿਹਰਾ ਮੇਰੀਆਂ ਅੱਖਾਂ ਵਿੱਚ ਵਸ ਗਿਆ ਹੈ। ਪਿਤਾ ਜੀ ਦਾ ਨੂਰਾਨੀ ਸਵਰੂਪ ਦੇਖ ਕੇ ਇੰਝ ਮਹਿਸੂਸ ਹੋਇਆ ਜਿਵੇਂ ਗੁਰੂ ਜੀ ਨੇ ਸਾਨੂੰ ਕਰੋੜਾਂ ਬੱਚਿਆਂ ਨੂੰ ਗੋਦ ਵਿਚ ਚੁੱਕ ਲਿਆ ਹੋਵੇ। ਸਾਨੂੰ ਦਰਸ਼ਨ ਦੇਣ ਲਈ ਪਿਤਾ ਜੀ ਦਾ ਬਹੁਤ ਬਹੁਤ ਧੰਨਵਾਦ।
ਸਮੀਸ਼ਾ ਇੰਸਾਂ,
ਚੰਡੀਗੜ੍ਹ
ਇੰਜ ਜਾਪਦਾ ਹੈ ਜਿਵੇਂ ਹੀ 15 ਅਕਤੂਬਰ ਦਾ ਦਿਨ ਆਇਆ ਤਾਂ ਸਾਰੀ ਧਰਤੀ ਖੁਸ਼ ਹੋ ਗਈ ਅਤੇ ਅੰਬਰ ਨੱਚਣ ਲੱਗਾ ਹੋਵੇ । ਇਹ ਦਿਨ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਲਈ ਇਤਿਹਾਸਕ ਦਿਨ ਬਣ ਗਿਆ। ਕਿਉਂਕਿ ਅੱਜ ਦੇ ਦਿਨ ਪੂਜਨੀਕ ਗੁਰੂ ਜੀ ਬਾਗਪਤ ਆਸ਼ਰਮ ਵਿੱਚ ਆਏ ਅਤੇ ਦਰਸ਼ਨਾਂ ਲਈ ਤਰਸ ਰਹੀ ਸਾਧ-ਸੰਗਤ ਨੂੰ ਦਰਸ਼ਨ ਦੇ ਕੇ ਉਨ੍ਹਾਂ ਦੀ ਪਿਆਸ ਬੁਝਾਈ ਹੈ। ਸਾਡੇ ਲਈ ਅੱਜ ਦੀਵਾਲੀ ਹੈ, ਅੱਜ ਹੋਲੀ ਹੈ ਅਤੇ ਅੱਜ ਈਦ ਹੈ। ਇਸ ਲਈ ਅਸੀਂ ਸਾਰੇ ਇਸ ਖੁਸ਼ੀ ਵਿੱਚ ਆਪਣੇ ਘਰਾਂ ਵਿੱਚ ਦੀਪਮਾਲਾ ਕਰ ਰਹੇ ਹਾਂ।
ਅੰਸ਼ਪ੍ਰੀਤ ਸਿੰਘ
ਅੰਬਾਲਾ
ਪੂਜਨੀਕ ਪਿਤਾ ਜੀ ਨੇ ਵੀਡੀਉ ਰਾਹੀਂ ਸਮੂਹ ਸਾਧ-ਸੰਗਤ ਦਾ ਹਾਲ-ਚਾਲ ਪੁੱਛ ਕੇ ਸਾਡੇ ਸੀਨੇ ਵਿੱਚ ਠੰਢ ਪਾ ਦਿੱਤੀ ਹੈ। ਉਹ ਪਲ ਜਦੋਂ ਗੁਰੂ ਜੀ ਦੇ ਦਰਸ਼ਨ ਹੋਏ ਉਨ੍ਹਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਉਂ ਜਾਪਦਾ ਸੀ ਜਿਵੇਂ ਸਤਿਗੁਰਾਂ ਦੇ ਦਰਸ਼ਨ ਕੀਤੇ ਸਦੀਆਂ ਗੁਜ਼ਰ ਗਈਆਂ ਸਨ ਅਤੇ ਅੱਜ ਨੂਰੀ ਦੀਦਾਰ ਸਾਡੇ ਸਾਹਮਣੇ ਆ ਗਿਆ। ਜਦੋਂ ਮੈਨੂੰ ਮੇਰੇ ਪਿਤਾ ਜੀ ਦੇ ਬਰਨਾਵਾ ਆਉਣ ਅਤੇ ਲਾਈਵ ਹੋਣ ਦੀ ਸੂਚਨਾ ਮਿਲੀ ਤਾਂ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਪੂਜਨੀਕ ਗੁਰੂ ਜੀ ਦੇ ਆਗਮਨ ਪੂਰਬ ਨਾਲ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ ਮਾਨਵਤਾ ਦੀ ਭਲਾਈ ਦੇ 142 ਕਾਰਜਾਂ ਨੂੰ ਹੋਰ ਗਤੀ ਤੇ ਨਵਾਂ ਬਲ ਮਿਲੇਗਾ। ਪੂਜਨੀਕ ਗੁਰੂ ਜੀ ਦੇ ਦਰਸ਼ਨਾਂ ਲਈ ਬਹੁਤ ਬਹੁਤ ਧੰਨਵਾਦ ਜੀ।
ਤੇਜ ਕੌਰ ਇੰਸਾਂ
ਸਵੀਡਨ
ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਕੇ ਜੋ ਖੁਸ਼ੀ ਮਿਲੀ ਹੈ ਅਸੀਂ ਇਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਗੁਰੂ ਜੀ ਨੇ ਸਾਧ ਸੰਗਤ ਦੀ ਜਾਇਜ਼ ਮੰਗ ਪੂਰੀ ਕਰਕੇ ਦਰਸ਼ਨ ਦੀਦਾਰੇ ਬਖਸ਼ੇ ਹਨ ਇਸ ਲਈ ਅਸੀਂ ਗੁਰੂ ਜੀ ਦਾ ਵਾਰ ਵਾਰ ਧੰਨਵਾਦ ਕਰਦੇ ਹਾਂ। ਸਾਧ-ਸੰਗਤ ਆਪੋ-ਆਪਣੇ ਘਰਾਂ ਵਿੱਚ ਦੇਸੀ ਘਿਓ ਦੇ ਦੀਵੇ ਜਗਾ ਕੇ ਖੁਸ਼ੀਆਂ ਮਨਾ ਰਹੀ ਹੈ।
ਸੁਨੀਤਾ ਇੰਸਾਂ
45 ਮੈਂਬਰ ਚੰਡੀਗੜ੍ਹ
ਪੂਜਨੀਕ ਗੁਰੂ ਜੀ ਨੇ ਲਾਈਵ ਆ ਕੇ ਲੰਮੇ ਸਮੇਂ ਤੋਂ ਦਰਸ਼ਨਾਂ ਦੀ ਤਾਂਘ ਰੱਖਣ ਵਾਲੀ ਸਾਧ-ਸੰਗਤ ਦੀ ਜਾਇਜ਼ ਮੰਗ ਪੂਰੀ ਕਰ ਦਿੱਤੀ ਹੈ ਅਤੇ ਸਾਧ-ਸੰਗਤ ਵੀ ਪੂਜਨੀਕ ਗੁਰੂ ਜੀ ਦੇ ਵੱਡਮੁੱਲੇ ਬਚਨਾਂ ਨੂੰ ਸੁਣ ਕੇ ਆਸ਼ੀਰਵਾਦ ਪ੍ਰਾਪਤ ਕਰ ਰਹੀ ਹੈ। ਅਸੀਂ ਪਹਿਲਾਂ ਵੀ ਪੂਜਨੀਕ ਗੁਰੂ ਜੀ ਅਤੇ ਡੇਰਾ ਸੱਚਾ ਸੌਦਾ ਮੈਨੇਜਮੈਂਟ ਦੇ ਹਰ ਵਾਅਦੇ ‘ਤੇ ਫੁੱਲ ਚੜ੍ਹਾਉਂਦੇ ਆ ਰਹੇ ਹਾਂ ਅਤੇ ਭਵਿੱਖ ‘ਚ ਵੀ ਇਸੇ ਵਾਅਦਿਆਂ ‘ਤੇ ਅਮਲ ਕਰਦੇ ਰਹਾਂਗੇ। ਅੱਜ ਸੰਗਤਾਂ ਨੇ ਘਰਾਂ ਅਤੇ ਮੁਹੱਲਿਆਂ ਵਿੱਚ ਮਠਿਆਈਆਂ ਵੰਡ ਕੇ ਇੱਕ ਦੂਜੇ ਨੂੰ ਵਧਾਈ ਦਿੱਤੀ। ਮੈਂ ਪੂਜਨੀਕ ਗੁਰੂ ਜੀ ਨੂੰ ਅਰਦਾਸ ਕਰਦੀ ਹਾਂ ਕਿ ਜਲਦੀ ਹੀ ਪੰਜਾਬ ਵਿੱਚ ਸਤਿਸੰਗ ਦਾ ਆਯੋਜਨ ਕਰੋ, ਪੰਜਾਬ ਦਾ ਨਸ਼ਾ ਕਰਕੇ ਬੁਰਾ ਹਾਲ ਹੈ।
ਬਬਲੀ ਇੰਸਾਂ
ਜਲੰਧਰ ਪੰਜਾਬ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ