Diwali: ਡੇਰਾ ਸ਼ਰਧਾਲੂਆਂ ਨੇ ਇੱਟਾਂ ਦੇ ਭੱਠੇ ’ਤੇ ਕੰਮ ਕਰਦੇ ਮਜ਼ਦੂਰਾਂ ਤੇ ਬੱਚਿਆਂ ਨੂੰ ਮਠਿਆਈ ਵੰਡ ਕੇ ਮਨਾਈ ਦੀਵਾਲੀ

Diwali
ਸਮਾਣਾ: ਭੱਠੇ ’ਤੇ ਕੰਮ ਕਰਦੇ ਮਜ਼ਦੂਰ ਤੇ ਬੱਚਿਆਂ ਨੂੰ ਮਿਠਾਈ ਤੇ ਹੋਰ ਸਮਾਨ ਦਿੰਦੇ ਹੋਏ ਸੇਵਾਦਾਰ। ਫੋਟੋ : ਸੁਨੀਲ ਚਾਵਲਾ

ਦੀਵਾਲੀ ਦੇ ਸ਼ੁੱਭ ਅਵਸਰ ’ਤੇ ਇਨ੍ਹਾਂ ਨੂੰ ਮਿਠਾਈ ਵੰਡ ਕੇ ਜੋ ਖੁਸ਼ੀ ਮਿਲੀ ਹੈ ਉਸ ਨੂੰ ਬੋਲ ਕੇ ਨਹੀਂ ਕੀਤਾ ਜਾ ਸਕਦਾ ਬਿਆਨ : ਕੋਮਲ ਇੰਸਾਂ

(ਸੁਨੀਲ ਚਾਵਲਾ) ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਸਮਾਣਾ ਦੇ ਜੋਨ 4 ਦੇ ਸੇਵਾਦਾਰਾਂ ਵੱਲੋਂ ਇੱਟ ਦੇ ਭੱਠੇ ’ਤੇ ਕੰਮ ਕਰਦੇ ਮਜ਼ਦੂਰਾਂ ਨੂੰ ਦੀਵਾਲੀ ਦੇ ਇਸ ਸ਼ੁੱਭ ਅਵਸਰ ਮੌਕੇ ਮਠਿਆਈ, ਬਿਸਕੁਟ, ਕੱਪੜੇ ਤੇ ਹੋਰ ਸਮਾਨ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ। Diwali

ਇਸ ਮੌਕੇ ਕੋਮਲ ਇੰਸਾਂ ਤੇ ਬਬਲੀ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਦੀਵਾਲੀ ਦਾ ਪਵਿੱਤਰ ਤਿਉਹਾਰ ਜੋ ਕਿ ਭਾਰਤ ਤੋਂ ਇਲਾਵਾ ਪੂਰੇ ਵਿਸ਼ਵ ਵਿੱਚ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤੇ ਇਸ ਮੌਕੇ ਇੱਕ-ਦੂਜੇ ਨੂੰ ਮਠਿਆਈ ਤੇ ਹੋਰ ਸਮਾਨ ਦੇ ਕੇ ਖੁਸ਼ੀ ਸਾਂਝੀ ਕੀਤੀ ਜਾਂਦੀ ਹੈ, ਅੱਜ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਇੱਟਾਂ ਦੇ ਭੱਠੇ ’ਤੇ ਕੰਮ ਕਰਦੇ ਮਜ਼ਦੂਰਾਂ ਨੂੰ ਮਠਿਆਈ, ਬਿਸਕੁਟ, ਕੱਪੜੇ ਤੇ ਹੋਰ ਸਮਾਨ ਦੇ ਕੇ ਖੁਸ਼ੀ ਸਾਂਝੀ ਕੀਤੀ ਗਈ।

ਇਹ ਵੀ ਪੜ੍ਹੋ: Punjab Weather Alert: ਪੰਜਾਬ ਦੇ ਮੌਸਮ ਦਾ ਤਾਜ਼ਾ ਅਲਰਟ, ਆਉਣ ਵਾਲੇ ਦਿਨ ’ਚ ਕਿਸ ਤਰ੍ਹਾਂ ਦਾ ਰਹੇਗਾ ਮੌਸਮ

ਉਨ੍ਹਾਂ ਦੱਸਿਆ ਕਿ ਇੱਟਾ ਦੇ ਭੱਠੇ ’ਤੇ ਕੰਮ ਕਰਦੇ ਮਜ਼ਦੂਰਾਂ ਦੇ ਪਰਿਵਾਰ ਬੱਚੇ ਇਸ ਸ਼ੁੱਭ ਅਫਸਰ ਨੂੰ ਮਨਾਉਣ ਤੋਂ ਖੁੰਝ ਜਾਂਦੇ ਹਨ ਜਿਸ ਨੂੰ ਵੇਖਦੇ ਹੋਏ ਅੱਜ ਡੇਰਾ ਸੱਚਾ ਸੌਦਾ ਬਲਾਕ ਸਮਾਣਾ ਦੀ ਸਾਧ-ਸੰਗਤ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਉਪਰਾਲਾ ਪੂਜਨੀਕ ਗੁਰੂ ਜੀ ਦੇ ਹੁਕਮਾਂ ਅਨੁਸਾਰ ਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਦੇ ਇਸ ਸ਼ੁੱਭ ਮੌਕੇ ਇਨ੍ਹਾਂ ਮਜ਼ਦੂਰਾਂ ਨੂੰ ਮਠਿਆਈ ਵੰਡ ਕੇ ਜੋ ਖੁਸ਼ੀ ਮਿਲੀ ਹੈ ਉਸ ਨੂੰ ਬੋਲ ਕੇ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਭੱਠੇ ’ਤੇ ਕੰਮ ਕਰਦੇ ਮਜ਼ਦੂਰਾਂ ਤੇ ਉਨ੍ਹਾਂ ਦੇ ਬੱਚਿਆਂ ਵਿੱਚ ਮਠਿਆਈ ਵੇਖ ਕੇ ਖੁਸ਼ੀ ਨਾਲ ਝੂਮ ਉਠੇ। ਇਸ ਮੌਕੇ ਕਵਿਤਾ ਇੰਸਾਂ, ਰਾਜ ਇੰਸਾਂ, ਰੰਗੀਲੀ ਇੰਸਾਂ, ਸ਼ੁਸ਼ਮਾ ਇੰਸਾਂ, ਰਾਜ ਰਾਣੀ ਇੰਸਾਂ, ਸੋਨੀਆ ਇੰਸਾਂ, ਬਲਵਿੰਦਰ ਧਮੂ ਇੰਸਾਂ, ਰਾਧੇ ਸ਼ਿਆਮ ਇੰਸਾਂ ਆਦੀ ਹਾਜ਼ਰ ਸਨ। Diwali