ਡੇਰਾ ਸ਼ਰਧਾਲੂ ਜ਼ਖਮੀ ਗਾਂ ਲਈ ਬਣੇ ਮਸੀਹਾ

Dera Sacha Sauda

ਸੱਚੀ ਸੇਵਾ ਉਹ ਜਿਹੜਾ ਦੂਜਿਆਂ ਦੇ ਦਰਦ ਨੂੰ ਦਰਦ ਸਮਝੇ : ਮੁਹੱਲਾ ਵਾਸੀ | Dera Devotees

ਸਮਾਣਾ (ਸੁਨੀਲ ਚਾਵਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਂ ’ਤੇ ਚੱਲਦਿਆਂ ਬਲਾਕ ਸਮਾਣਾ (Dera Sacha Sauda) ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ (Dera Devotees) ਸੇਵਾਦਾਰਾਂ ਵੱਲੋਂ ਜ਼ਖ਼ਮੀ ਗਊ ਨੂੰ ਗਊਸ਼ਾਲਾ ਵਿਖੇ ਪਹੁੰਚਾ ਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ ਗਿਆ। ਇਸ ਮੌਕੇ ਜ਼ੋਨ ਨੰਬਰ 3 ਦੇ ਪ੍ਰੇਮੀ ਸੇਵਕ ਅਮਿਤ ਇੰਸਾਂ ਨੇ ਦੱਸਿਆ ਕਿ ਧੋਬੀਆ ਕਲੋਨੀ ਵਾਸੀਆਂ ਦਾ ਫੋਨ ਆਇਆ ਕਿ ਇੱਕ ਗਊ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹੈ, ਇਸ ਦਾ ਇਲਾਜ ਕੀਤਾ ਜਾਵੇ। ਇਸ ਦੀ ਜਾਣਕਾਰੀ ਮਿਲਦਿਆਂ ਹੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਮੌਕੇ ’ਤੇ ਪੁੱਜ ਕੇ ਜ਼ਖਮੀ ਗਊ ਨੂੰ ਅਨਾਥ ਗਊ ਸ਼ਾਲਾ ਵੜੈਚਾਂ ਰੋਡ ਵਿਖੇ ਪਹੁੰਚਾਇਆ।

ਇਹ ਵੀ ਪੜ੍ਹੋ : Live ! ਮਈ ਮਹੀਨੇ ਦੇ ਪਵਿੱਤਰ ‘ਸਤਿਸੰਗ ਭੰਡਾਰੇ’ ਦਾ ਸਿੱਧਾ ਪ੍ਰਸਾਰਣ, ਭਾਰੀ ਗਿਣਤੀ ‘ਚ ਪਹੁੰਚ ਰਹ…

ਉਨ੍ਹਾਂ ਦੱਸਿਆ ਕਿ ਗਊ ਦੀ ਪਿਛਲੀ ਲੱਤ ਟੁੱਟ ਗਈ (Dera Devotees) ਸੀ ਤੇ ਇਸ ਦਾ ਇਲਾਜ ਅਨਾਥ ਗਊਸ਼ਾਲਾ ਵਿਖੇ ਕੀਤਾ ਜਾ ਰਿਹਾ ਹੈ ਤੇ ਜਲਦ ਹੀ ਇਹ ਤੰਦਰੁਸਤ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਮਾਨਵਤਾ ਭਲਾਈ ਦੇ 157 ਕਾਰਜ ਕਰ ਰਹੀ ਹੈ ਤੇ ਇਹਨਾਂ ਮਾਨਵਤਾ ਭਲਾਈ ਕਾਰਜਾਂ ਵਿੱਚੋਂ ਬੇਜੁਬਾਨ ਜਾਨਵਰਾਂ ਦੀ ਦੇਖ-ਭਾਲ ਦੀ ਸੇਵਾ ਵੀ ਹੈ, ਜੋ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਲਗਾਤਾਰ ਕਰ ਰਹੀ ਹੈ।

ਇਸ ਮੌਕੇ ਕੁਸਮ ਰਾਣੀ ਤੇ ਦਲੀਪ ਕੁਮਾਰ (Dera Devotees) ਵਾਸੀ ਧੋਬੀਆ ਕਲੋਨੀ ਨੇ ਦੱਸਿਆ ਕਿ ਇਹ ਗਊ ਕਰੀਬ ਦੁਪਹਿਰ ਦੇ 12 ਵਜੇ ਦੇ ਨਜਦੀਕ ਗਲੀ ਵਿੱਚ ਤਿਲਕ ਗਈ ਸੀ, ਜਿਸ ਨਾਲ ਗਊ ਦੀ ਲੱਤ ਟੁੱਟ ਗਈ ਇਸ ਦੀ ਜਾਣਕਾਰੀ ਸਮਾਣਾ ਸ਼ਹਿਰ ਵਿੱਚ ਦੋਵੇਂ ਗਊਸ਼ਾਲਾ ਵਿੱਚ ਦਿੱਤੀ ਗਈ ਸੀ ਪਰ ਇੱਕ ਡਾਕਟਰ ਆਇਆ, ਜਿਸ ਨੇ ਗਊ ਨੂੰ ਟੀਕਾ ਲਗਾਇਆ ਤੇ ਕਹਿ ਗਿਆ ਕਿ ਕੁਝ ਘੰਟਿਆਂ ਵਿੱਚ ਹੀ ਇਸ ਨੂੰ ਗਊਸ਼ਾਲਾ ਵਿੱਚ ਲੈ ਜਾਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਸ਼ਾਮ ਤੱਕ ਗਊਸ਼ਾਲਾ ਦੇ ਸੇਵਾਦਾਰਾਂ ਦੀ ਉਡੀਕ ਕਰਦੇ ਰਹੇ ਪਰ ਕੋਈ ਨਹੀਂ ਆਇਆ ਤੇ ਜਦੋਂ ਗਊਸ਼ਾਲਾ ਵਿੱਚ ਫੋਨ ਕੀਤਾ।

ਤਾਂ ਉਨ੍ਹਾਂ ਕਿਹਾ ਕਿ ਉਹਨਾਂ ਕੋਲ ਸਾਧਨ ਨਹੀਂ (Dera Devotees) ਹੈ ਤੁਸੀਂ ਆਪ ਗਊ ਨੂੰ ਗਊਸ਼ਾਲਾ ਛੱਡ ਜਾਓ ਉਨ੍ਹਾਂ ਦੱਸਿਆ ਕਿ ਜਦੋਂ ਕੋਈ ਵੀ ਇਸ ਜ਼ਖਮੀ (Dera Sacha Sauda) ਗਊ ਦੀ ਮਦਦ ਲਈ ਨਾ ਆਇਆ ਤਾਂ ਮੁਹੱਲਾ ਵਾਸੀਆਂ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਅਮਿਤ ਇੰਸਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਤੇ ਕੁਝ ਹੀ ਮਿੰਟਾਂ ਵਿੱਚ ਉਹ ਆਪਣੀ ਪੂਰੀ ਟੀਮ ਨਾਲ ਪੁੱਜ ਗਏ ਤੇ ਆਉਂਦੇ ਸਾਰ ਹੀ ਜ਼ਖਮੀ ਗਊ ਦਾ ਇਲਾਜ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਗਊ ਦਰਦ ਨਾਲ ਬਹੁਤ ਤੜਫ ਰਹੀ ਸੀ।

ਇਹ ਵੀ ਪੜ੍ਹੋ : New Parliament Inauguration : ਸਿਲਕ ਦੀ ਧੋਤੀ, ਕੁੜਤਾ ਤੇ ਗੁਲਾਬੀ ਜੈਕੇਟ ’ਚ ਮੁਸਕਰਾਉਂਦੇ ਦਿਸੇ ਪ੍ਰਧਾਨ ਮੰਤਰੀ ਮੋ…

ਉਨ੍ਹਾਂ ਕਿਹਾ ਕਿ ਸੱਚੀ ਸੇਵਾ ਤਾਂ ਉਹ ਹੈ (Dera Devotees) ਜੋ ਦੂਜਿਆਂ ਦੇ ਦਰਦ ਨੂੰ ਦਰਦ ਸਮਝੇ ਤੇ ਅਸਲ ਵਿੱਚ ਸੇਵਾਦਾਰ ਤਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਹਨ ਜਿਹੜੇ ਸੇਵਾ ਲਈ ਕੁਝ ਹੀ ਮਿੰਟਾਂ ਵਿੱਚ ਪੁੱਜ ਗਏ, ਅਸੀਂ ਸਮੂਹ ਮੁਹੱਲਾਵਾਸੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਜਿੰਨਾ ਧੰਨਵਾਦ ਕਰੀਏ ਓਨਾ ਘੱਟ ਹੈ। ਇਸ ਮੌਕੇ ਸੇਵਾਦਾਰ ਜੋਗਿੰਦਰ ਇੰਸਾਂ, ਕ੍ਰਿਸ਼ਨ ਇੰਸਾਂ, ਗੁਰਮੇਲ ਇੰਸਾਂ, ਸ਼ਾਮ ਲਾਲ ਇੰਸਾਂ, ਅਵਤਾਰ ਇੰਸਾਂ, ਧੋਬੀਆ ਮੁਹੱਲਾ ਵਾਸੀ ਲੱਕੀ ਸ਼ਰਮਾ, ਅਨਿਲ ਸਿੰਗਲਾ, ਵਿਜੇ ਪਾਹਵਾ, ਸ਼ਸ਼ੀ ਸੱਚਦੇਵਾ, ਨਿਧੀ ਸ਼ਰਮਾ ਆਦਿ ਹਾਜ਼ਰ ਸਨ।