ਇੱਕ ਹੋਰ ਡੇਰਾ ਸ਼ਰਧਾਲੂ ਮੈਡੀਕਲ ਖੋਜਾਂ ’ਚ ਪਾਵੇਗਾ ਯੋਗਦਾਨ

Welfare Work

ਸੁਭਾਸ਼ ਚੰਦਰ ਇੰਸਾਂ ਨੇ ਵੀ ਖੱਟਿਆ ਸਰੀਰਦਾਨੀ ਹੋਣ ਦਾ ਮਾਣ | Welfare Work

ਗਿੱਦੜਬਾਹਾ/ਕੋਟਭਾਈ (ਰਾਜਵਿੰਦਰ ਬਰਾੜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇ੍ਰਰਨਾ ’ਤੇ ਚੱਲਦੇ ਹੋਏ ਬਲਾਕ ਕੋਟਭਾਈ ਦੇ ਪਿੰਡ ਭੂੰਦੜ ਦੇ ਡੇਰਾ ਸ਼ਰਧਾਲੂ ਸੁਭਾਸ਼ ਚੰਦਰ ਇੰਸਾਂ (66) ਨੇ ਦੇਹਾਂਤ ਉਪਰੰਤ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਪਰਿਵਾਰ ਨੇ ਉਨ੍ਹਾਂ ਦੀ ਇੱਛਾ ਅਨੁਸਾਰ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਸਰੀਰਦਾਨੀ ਸੁਭਾਸ਼ ਚੰਦਰ ਇੰਸਾਂ ਦੀ ਮਿ੍ਰਤਕ ਦੇਹ ਨੂੰ ਇੰਟੈਗਰਲ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਦਸੋਲੀ (ਲਖਨਊ) ਨੂੰ ਖੋਜਾਂ ਲਈ ਦਾਨ ਕਰ ਦਿੱਤਾ। (Welfare Work)

ਇਸ ਮੌਕੇ 85 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਦੱਸਿਆ ਕਿ ਪ੍ਰੇਮੀ ਸੁਭਾਸ਼ ਚੰਦਰ ਇੰਸਾਂ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਤੇ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਮਿ੍ਰਤਕ ਦਾ ਪੂਰਾ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮਿ੍ਰਤਕ ਦਾ ਸਰੀਰਦਾਨ ਕਰਨ ਲਈ ਅੰਤਿਮ ਯਾਤਰਾ ਪਿੰਡ ਭੂੰਦੜ ਦੀਆਂ ਗਲੀਆਂ ਵਿਚੋਂ ਹੰੁਦੇ ਹੋਏ ਤੇ ‘ਪ੍ਰੇਮੀ ਸੁਭਾਸ਼ ਚੰਦਰ ਇੰਸਾਂ ਅਮਰ ਰਹੇ’ ਦੇ ਨਾਅਰੇ ਲਾ ਸਾਧ-ਸੰਗਤ ਨੇ ਪਿੰਡ ਭੂੰਦੜ ਦੇ ਸਰਪੰਚ ਸੁਖਦੇਵ ਸਿੰਘ ਤੇ ਨੰਬਰਦਾਰ ਸ਼ਮਸ਼ੇਰ ਸਿੰਘ ਨੇ ਹਰੀ ਝੰਡੀ ਦੇ ਕੇ ਅੰਤਿਮ ਵਿਦਾਇਗੀ ਦਿੱਤੀ ਤੇ ਐਂਬੂਲੈਂਸ ਰਾਹੀਂ ਰਵਾਨਾ ਕੀਤਾ।

ਇਹ ਵੀ ਪੜ੍ਹੋ : Live ! ਮਈ ਮਹੀਨੇ ਦੇ ਪਵਿੱਤਰ ‘ਸਤਿਸੰਗ ਭੰਡਾਰੇ’ ਦਾ ਸਿੱਧਾ ਪ੍ਰਸਾਰਣ, ਭਾਰੀ ਗਿਣਤੀ ‘ਚ ਪਹੁੰਚ ਰਹੀ ਸਾਧ-ਸੰਗਤ

ਇਸ ਮੌਕੇ ਸਰੀਰਦਾਨੀ ਸੁਭਾਸ਼ ਚੰਦਰ ਇੰਸਾਂ ਦੀਆਂ ਧੀਆਂ ਨੇ ਅਰਥੀ ਨੂੰ ਮੋਢਾ ਵੀ ਦਿੱਤਾ। ਇਸ ਮੌਕੇ ਗੁਰਦਾਸ ਸਿੰਘ ਇੰਸਾਂ, ਸੁਖਜਿੰਦਰ ਸਿੰਘ ਇੰਸਾਂ, ਭਿੰਦਰ ਸਿੰਘ ਇੰਸਾਂ, ਪ੍ਰਕਾਸ਼ ਸਿੰਘ ਇੰਸਾਂ, ਸੁਖਦੇਵ ਇੰਸਾਂ, ਪਿੰਡ ਦੇ ਪ੍ਰੇਮੀ ਸੇਵਕ ਹਰਜਿੰਦਰ ਜਿੰਦੀ ਇੰਸਾਂ, ਹਰਲਜੀਤ ਸਿੰਘ ਇੰਸਾਂ, ਜਗਰੂਪ ਸਿੰਘ ਇੰਸਾਂ, ਜਗਸੀਰ ਸਿੰਘ ਸੀਰਾ ਇੰਸਾਂ, ਘੀਲਾ ਸਿੰਘ ਇੰਸਾਂ, ਸਮੂਹ ਪਿੰਡ ਦੀ ਪ੍ਰੇਮੀ ਸੰਮਤੀ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਭਾਈ ਤੇ ਭੈਣਾਂ, ਰਿਸ਼ਤੇਦਾਰਾਂ ਤੋਂ ਇਲਾਵਾ ਸਾਧ-ਸੰਗਤ ਭਾਰੀ ਗਿਣਤੀ ਹਾਜ਼ਰ ਹੋਈ।