ਕੋਟਕਪੂਰਾ (ਅਜੈ ਮਨਚੰਦਾ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸ਼ਰਧਾਲੂ ਡੇਵਿਡ ਇੰਸਾਂ ਤੇ ਸ਼ਿੰਦਰ ਕੁਮਾਰ ਇੰਸਾਂ ਵੱਲੋਂ ਦੁਕਾਨ ਅੰਦਰ ਡਿੱਗਿਆ ਹੋਇਆ ਮਿਲਿਆ ਪਰਸ ਉਸ ਦੇ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਜਿਸ ’ਚ ਬਹੁਤ ਸਾਰੇ ਦਸਤਾਵੇਜ਼ ਤੇ ਲਗਭਗ 6 ਹਜ਼ਾਰ ਰੁਪਏ ਕੈਸ਼ ਸੀ। ਜੋ ਹਰਮਨ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਸਮਾਲਸਰ ਦੇ ਨਾਂਅ ’ਤੇ ਸਨ। ਹਰਮਨ ਸਿੰਘ ਨਾਲ ਸੰਪਰਕ ਕਰਕੇ ਉਸ ਦਾ ਪਰਸ ਸਮੇਤ ਦਸਤਾਵੇਜ਼ ਤੇ ਕੈਸ਼ ਸਹੀ ਸਲਾਮਤ ਵਾਪਸ ਕਰ ਦਿੱਤਾ। ਹਰਮਨ ਸਿੰਘ ਬਹੁਤ ਹੀ ਜ਼ਿਆਦਾ ਖੁਸ਼ ਤੇ ਹੈਰਾਨ ਹੋਏ। (Welfare Work)
ਉੱਤਰ ਪ੍ਰਦੇਸ਼ ’ਚ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਦਾ ਪਵਿੱਤਰ ਭੰਡਾਰਾ ਭਲਕੇ
ਕਿ ਅੱਜ ਦੇ ਮਹਿੰਗਾਈ ਤੇ ਮਾਰੋ-ਮਾਰੀ ਦੇ ਸਮੇਂ ’ਚ ਵੀ ਅਜਿਹਾ ਵੀ ਕੋਈ ਇਮਾਨਦਾਰ ਇਨਸਾਨ ਹੈ ਜੋ ਕਿਸੇ ਦੇ ਗੁੰਮ ਹੋਏ ਦਸਤਾਵੇਜਾਂ ਸਮੇਤ ਕੈਸ਼ ਵੀ ਵਾਪਸ ਕੀਤਾ। ਦੂਜੇ ਪਾਸੇ ਡੇਵਿਡ ਇੰਸਾਂ ਤੇ ਸ਼ਿੰਦਰ ਕੁਮਾਰ ਇੰਸਾਂ ਨੇ ਕਿਹਾ ਕਿ ਇਹ ਸਭ ਸਾਡੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਹਮੇਸ਼ਾ ਚੰਗੀ, ਮਿਹਨਤ ਦੀ ਕਮਾਈ ਖਾਓ ਤੇ ਜ਼ਿਆਦਾ ਤੋਂ ਜ਼ਿਆਦਾ ਮਾਨਵਤਾ ਦਾ ਭਲਾ ਕਰੋ। ਇਸ ’ਤੇ ਹਰਮਨ ਸਿੰਘ ਪਿੰਡ ਸਮਾਲਸਰ ਨੇ ਕਿਹਾ ਕਿ ਧੰਨ ਹਨ ਤੁਹਾਡੇ ਪੂਜਨੀਕ ਗੁਰੂ ਜੀ, ਜੋ ਤੁਹਾਨੂੰ ਅਜਿਹੀਆਂ ਮਹਾਨ ਸਿੱਖਿਆਵਾਂ ਦੇ ਰਹੇ ਹਨ। (Welfare Work)