Welfare: (ਵਿੱਕੀ ਕੁਮਾਰ) ਮੋਗਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਡੇਰਾ ਸ਼ਰਧਾਲੂ ਲਗਾਤਾਰ ਖੂਨਦਾਨ ਕਰਦੇ ਆ ਰਹੇ ਹਨ। ਇਸੇ ਤਰ੍ਹਾਂ ਮੋਗਾ ਵਾਸੀ 85 ਮੈਂਬਰ ਰਾਮ ਇੰਸਾਂ ਤੇ ਉਨ੍ਹਾਂ ਦੀ ਧਰਮਪਤਨੀ ਨਿਸ਼ਾ ਇੰਸਾਂ ਨੇ ਸਿਵਲ ਹਸਪਤਾਲ ਦੇ ਬਲੱਡ ਬੈਂਕ ’ਚ ਖੂਨਦਾਨ ਕਰਕੇ ਇਨਸਾਨੀਅਤ ਦਾ ਸੱਚਾ ਫਰਜ ਅਦਾ ਕੀਤਾ ਹੈ।
ਇਹ ਵੀ ਪੜ੍ਹੋ: Welfare Work: ਪਤੀ-ਪਤਨੀ ਤੇ ਪੁੱਤਰ ਨੇ ਕੀਤਾ ਇੱਕੋ ਮਰੀਜ਼ ਲਈ ਇੱਕੋ ਟਾਈਮ ਖੂਨਦਾਨ
ਇਸ ਮੌਕੇ ਜਾਣਕਾਰੀ ਦਿੰਦਿਆਂ 85 ਮੈਂਬਰ ਰਾਮ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀਆਂ ਪਾਵਨ ਸਿੱਖਿਆਵਾਂ ’ਤੇ ਚਲਦਿਆਂ ਸਾਡਾ ਸਾਰਾ ਪਰਿਵਾਰ ਹੀ ਨਿਯਮਤ ਤੌਰ ’ਤੇ ਹਰ 3 ਮਹੀਨੇ ਬਾਅਦ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕਰਦਾ ਹੀ ਰਹਿੰਦਾ ਹੈ ਉਨ੍ਹਾਂ ਦੱਸਿਆ ਕਿ ਖੂਨਦਾਨ ਕਰਨ ਨਾਲ ਸਿਹਤ ਤੰੰਦਰੁਸਤ ਰਹਿੰਦੀ ਹੈ ਉੱਥੇ ਹੀ ਖੂਨਦਾਨ ਕਰਨ ਤੇ ਮੋਗਾ ਦੇ ਸਿਵਲ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਵੱਲੋਂ ਖੂਨਦਾਨੀਆਂ ਦਾ ਦਿਲ ਤੋਂ ਧੰਨਵਾਦ ਕੀਤਾ ਹੈ ਤੇ ਖੂਨਦਾਨੀਆਂ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ ਗਏ। Welfare