ਰੋਜ਼ਾਨਾ 30 ਹਜ਼ਾਰ ਸ਼ਰਧਾਲੂਆਂ ਦੇ ਸਵਾਗਤ ਲਈ ਪਲਕਾਂ ਵਿਛਾਈ ਬੈਠਾ ਹੈ ਡੇਰਾ ਬਾਬਾ ਨਾਨਕ

. | ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ

3500 ਸ਼ਰਧਾਲੂਆਂ ਦੇ ਠਹਿਰਨ ਲਈ ਸਹੂਲਤਾਂ ਨਾਲ ਲੈੱਸ ਟੈਂਟ ਸਿਟੀ ਦਾ ਸ਼ਾਨਦਾਰ ਬੰਦੋਬਸਤ

ਰਾਜਨ ਮਾਨ/ਡੇਰਾ ਬਾਬਾ ਨਾਨਕ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਨੂੰ ਸਮਰਪਿਤ ਇਤਿਹਾਸਕ ਨਗਰ ਡੇਰਾ ਬਾਬਾ ਨਾਨਕ ਵਿਖੇ 8 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਚਾਰ ਰੋਜ਼ਾ ਡੇਰਾ ਬਾਬਾ ਨਾਨਕ ਉਤਸਵ ਸਮਾਗਮਾਂ ‘ਚ ਲਗਭਗ 30 ਹਜ਼ਾਰ ਸ਼ਰਧਾਲੂ ਰੋਜ਼ਾਨਾ ਇਕੱਤਰ ਹੋਇਆ ਕਰਨਗੇ ਇਨ੍ਹਾਂ ਸ਼ਰਧਾਲੂਆਂ ਦੇ ਠਹਿਰਾਅ ਦੇ ਬੰਦੋਬਸਤ 30 ਏਕੜ ਜਗ੍ਹਾ ‘ਚ ਫੈਲੀ ਸਹੂਲਤਾਂ ਨਾਲ ਲੈਸ ਟੈਂਟ ਸਿਟੀ ‘ਚ ਕੀਤੇ ਗਏ ਹਨ, ਜਿੱਥੇ ਕੁੱਲ 3500 ਸ਼ਰਧਾਲੂ ਠਹਿਰਨ ਦਾ ਪ੍ਰਬੰਧ ਹੈ ।

ਇਸ ਇਤਿਹਾਸਕ ਮੌਕੇ ‘ਤੇ ਇਸ ਸ਼ਹਿਰ ‘ਚ ਬਣਾਈ ਗਈ ਇਹ ਟੈਂਟ ਸਿਟੀ ਸੰਗਤ ਦੇ ਸਵਾਗਤ ਲਈ ਤਿਆਰ ਹੈ, ਜਿੱਥੇ 544 ਟੈਂਟ ਯੂਰਪੀਅਨ ਸਟਾਈਲ, 100 ਸਵਿਸ ਕੌਟੇਜ ਤੇ 20 ਦਰਬਾਰ ਸਟਾਈਲ ਦੀਆਂ ਰਿਹਾਇਸ਼ਾਂ ਹਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁੱਖ ਸਮਾਗਮ ਲਈ ਬਣਾਏ ਗਏ ਮੁੱਖ ਪੰਡਾਲ ਦੇ ਨਾਲ-ਨਾਲ ਟੈਂਟ ਸਿਟੀ ਦਾ ਜਾਇਜ਼ਾ ਲਿਆ ਤੇ ਪ੍ਰਬੰਧਾਂ ‘ਤੇ ਤਸੱਲੀ ਜ਼ਾਹਰ ਕੀਤੀ ਇਸ ਮੁੱਖ ਪੰਡਾਲ ‘ਚ 30 ਹਜ਼ਾਰ ਦੀ ਗਿਣਤੀ ‘ਚ ਸੰਗਤ ਇਕੱਤਰ ਹੋਣ ਦੀ ਸਮਰੱਥਾ ਹੈ 8 ਤੋਂ 11 ਨਵੰਬਰ, 2019 ਤੋਂ ਚੱਲਣ ਵਾਲੇ ਚਾਰ-ਰੋਜ਼ਾ ਡੇਰਾ ਬਾਬਾ ਨਾਨਕ ਉਤਸਵ ਦੇ ਹਰੇਕ ਦਿਨ ਐਨੀ ਗਿਣਤੀ ‘ਚ ਸੰਗਤ ਦੇ ਜੁੜਨ ਦੀ ਸੰਭਾਵਨਾ ਹੈ ਟੈਂਟ ਸਿਟੀ ਦਾ ਪ੍ਰੋਜੈਕਟ 4.2 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ।

ਜਿਸ ਵਿੱਚ ਯੂਰਪੀਅਨ ਤਰੀਕੇ ਦੀ ਰਿਹਾਇਸ਼ ਵੀ ਬਣਾਈ ਗਈ ਹੈ ਜਿੱਥੇ 6-6 ਵਿਅਕਤੀ ਠਹਿਰ ਸਕਦੇ ਹਨ ਇਸ ਤਰੀਕੇ ਦੀ ਰਿਹਾਇਸ਼ ਨਾਲ 140 ਵੱਖਰੇ ਬਾਥਰੂਮ ਤੇ 140 ਵਾਸ਼ਰੂਮ ਵੀ ਬਣਾਏ ਗਏ ਹਨ ਤਾਂ ਕਿ ਸ਼ਰਧਾਲੂਆਂ ਦੀਆਂ ਮੁੱਢਲੀਆਂ ਲੋੜਾਂ ਵੀ ਪੂਰੀਆਂ ਹੋ ਸਕਣ ਹਰੇਕ ਸਵਿੱਸ ਕੌਟੇਜ ‘ਚ ਦੋ ਵਿਅਕਤੀ ਠਹਿਰ ਸਕਦੇ ਹਨ, ਜਿਸ ਨਾਲ ਬਾਥਰੂਮ ਵੀ ਅਟੈਚ ਹੋਵੇਗਾ ਇਸੇ ਤਰ੍ਹਾਂ ਦਰਬਾਰ ਟੈਂਟ ਨਾਲ ਵੀ ਬਾਥਰੂਮ ਹੋਵੇਗਾ ਜਿੱਥੇ ਚਾਰ-ਚਾਰ ਵਿਅਕਤੀ ਠਹਿਰ ਸਕਣਗੇ ਇਸ ਟੈਂਟ ਸਿਟੀ ਵਿੱਚ ਕੁਲ 3544 ਵਿਅਕਤੀ ਠਹਿਰ ਸਕਦੇ ਹਨ, ਜਿਨ੍ਹਾਂ ‘ਚੋਂ 26 ਯੂਰਪੀਅਨ ਸਟਾਈਲ, 10 ਸਵਿੱਸ ਕੌਟੇਜ ਤੇ 2 ਦਰਬਾਰ ਟੈਂਟ ਸਿਵਲ ਅਫਸਰਾਂ ਤੇ ਕਰਮਚਾਰੀਆਂ ਲਈ ਹੋਣਗੇ ਤੇ ਯੂਰਪੀਅਨ ਤਰੀਕੇ ਵਾਲੀ ਟੈਂਟ ਸਿਟੀ ‘ਚ ਹਰੇਕ ਲਈ ਪੱਛਮੀ ਪਖਾਨੇ/ਵਾਸ਼ਰੂਮ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਪੁਲਿਸ ਅਫਸਰਾਂ/ਮੁਲਾਜ਼ਮਾਂ ਲਈ ਹੋਰ 56 ਯੂਰਪੀਅਨ ਸਟਾਈਲ ਟੈਂਟ, 8 ਸਵਿਸ ਕੌਟੇਜ ਤੇ ਦੋ ਦਰਬਾਰ ਟੈਂਟ ਰੱਖੇ ਗਏ ਹਨ ।

ਹਰੇਕ ਯੂਰਪੀਅਨ ਟੈਂਟ ਲਈ 17 ਪਖਾਨੇ/ਵਾਸ਼ਰੂਮ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 1000 ਲੀਟਰ ਪ੍ਰਤੀ ਘੰਟੇ ਦੀ ਸਮਰੱਥਾ ਨਾਲ ਪਾਣੀ ਸੋਧਣ ਵਾਲਾ ਇੱਕ ਆਰਓ ਅਤੇ ਪਾਣੀ ਮੁਹੱਈਆ ਕਰਵਾਉਣ ਲਈ 18 ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ ਤਾਂ ਕਿ ਸੰਗਤਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਸਕੇ ਇਸੇ ਤਰ੍ਹਾਂ ਬਿਜਲੀ ਦੀ ਨਿਰਵਿਘਨ ਸਪਲਾਈ ਲਈ 125 ਕਿਲੋਵਾਟ ਦੀ ਸਮਰੱਥਾ ਵਾਲੇ ਚਾਰ ਜਨਰੇਟਰ ਵੀ ਹੋਣਗੇ ਇਸ ਟੈਂਟ ਸਿਟੀ ਵਿੱਚ ਰਜਿਸਟ੍ਰੇਸ਼ਨ ਰੂਮ, ਜੋੜਾ ਘਰ, ਗਠੜੀ ਘਰ, ਵੀਆਈਪੀ ਲੌਜ ਤੇ ਫਾਇਰ ਸਟੇਸ਼ਨ ਸਮੇਤ ਹੋਰ ਵੀ ਸਹੂਲਤਾਂ ਉਪਲੱਬਧ ਹੋਣਗੀਆਂ ਬੁਕਿੰਗ ਜਾਂ ਰਜਿਸਟ੍ਰੇਸ਼ਨ ਦੀ ਸਹੂਲਤ ਮੁਫਤ ਹੋਵੇਗੀ, ਜਿਸ ਨੂੰ ਆਨਲਾਈਨ ਜਾਂ ਆਫ ਲਾਈਨ ਕੀਤਾ ਜਾ ਸਕਦਾ ਹੈ ਆਨਲਾਈਨ ਬੁਕਿੰਗ 2 ਨਵੰਬਰ ਤੋਂ ਸ਼ੁਰੂ ਹੋਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

LEAVE A REPLY

Please enter your comment!
Please enter your name here