ਗੁਰੂਹਰਸਹਾਏ (ਸੱਤਪਾਲ ਥਿੰਦ)। ਡਾਇਰੈਕਟਰ ਫ਼ਿਰੋਜ਼ਪੁਰ ਕੁਲਵੰਤ ਸਿੰਘ ਬਰਾੜ (Deputy Director Ferozepur) ਨੇ ਵੀਰਵਾਰ ਦੇਰ ਸ਼ਾਮ ਸ਼ਹਿਰ ਵਿੱਚ ਸਫ਼ਾਈ ਅਤੇ ਲਾਈਟਾਂ ਦੀ ਅਚਨਚੇਤ ਚੈਕਿੰਗ ਕੀਤੀ । ਜਿਸ ਵਿੱਚ ਕੁਝ ਲਾਈਟਾਂ ਬੰਦ ਸਨ । ਜਿਨ੍ਹਾਂ ਨੇ ਮੌਕੇ ‘ਤੇ ਜਾ ਕੇ ਜਾਂਚ ਕੀਤੀ ਅਤੇ ਜਲਦੀ ਹੀ ਲਾਈਟਾਂ ਠੀਕ ਕਰਨ ਦੇ ਆਦੇਸ਼ ਦਿੱਤੇ । ਇਸ ਮੌਕੇ ਉਨ੍ਹਾਂ ਦੇ ਨਾਲ ਜੂਨੀਅਰ ਇੰਜਨੀਅਰ ਜਗਜੀਤ ਸਿੰਘ, ਸੈਂਟੀ ਇੰਸਪੈਕਟਰ ਜੰਗੀਰ ਸਿੰਘ, ਕਲਰਕ ਗੁਰਵਿੰਦਰ ਸਿੰਘ, ਸੀਐਫ ਗੁਰਮੀਤ ਸਿੰਘ ਅਤੇ ਹੋਰ ਸਟਾਫ਼ ਹਾਜ਼ਰ ਸੀ ।
ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਫਾਈ ਅਤੇ ਲਾਈਟਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ । ਸਫ਼ਾਈ ਦੇ ਪ੍ਰਬੰਧ ਮੁਕੰਮਲ ਹਨ ਅਤੇ ਸੁਚਾਰੂ ਢੰਗ ਨਾਲ ਚੱਲ ਰਹੇ ਹਨ । ਸਫ਼ਾਈ ਕਰਮਚਾਰੀ ਦੇਰ ਸ਼ਾਮ ਤੱਕ ਸਫ਼ਾਈ ਕਰ ਰਹੇ ਸਨ । ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕੁਝ ਹਿੱਸਿਆਂ ਦੀਆਂ ਲਾਈਟਾਂ ਬੰਦ ਹਨ । ਜਿਸ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਜਿਸ ਕੰਪਨੀ ਕੋਲ ਲਾਈਟਾਂ ਲਗਾਉਣ ਦਾ ਠੇਕਾ ਸੀ, ਉਸ ਨੇ ਹੀ ਲਾਈਟਾਂ ਠੀਕ ਕਰਵਾਉਣੀਆਂ ਹਨ । ਜਿਨ੍ਹਾਂ ਨੂੰ ਪੱਤਰ ਭੇਜ ਕੇ ਲਾਈਟਾਂ ਠੀਕ ਕਰਵਾਉਣ ਦੀ ਮੰਗ ਕੀਤੀ ਜਾਵੇਗੀ । ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਦਫ਼ਤਰ ਦੇ ਕਰਮਚਾਰੀ ਮੌਜ਼ੂਦ ਹਨ ।