
ਪੂਜਨੀਕ ਗੁਰੂ ਜੀ ਦੇ ਪਵਿੱਤਰ ਅਸ਼ੀਰਵਾਦ ਤੇ ਸਾਂਭ-ਸੰਭਾਲ ਨੇ ਬਦਲੀ ਜ਼ਿੰਦਗੀ | Depth Campaign by Dera Sacha Sauda
- ਮੈਂ ਤਾਂ ਜ਼ਿੰਦਗੀ ਨਾਲ ਧੋਖਾ ਕੀਤਾ ਪਰ ਪੂਜਨੀਕ ਗੁਰੂ ਜੀ ਨੇ ਬਚਾਅ ਲਿਆ : ਜੱਗਾ ਸਿੰਘ
Depth Campaign by Dera Sacha Sauda: ਸਰਸਾ (ਰਵਿੰਦਰ ਸ਼ਰਮਾ)। ਸੁਣ ਕੇ ਦਿਲ ਕੰਬ ਉੱਠਦਾ ਐ ਜਦੋਂ ਕੋਈ ਮਾਂ ਵਿਰਲਾਪ ਕਰਦੀ ਹੈ ਜਿਸ ਦਾ ਪੁੱਤ ਨਸ਼ੇ ਰੂਪੀ ਦੈਂਤ ਨੇ ਨਿਗਲ ਲਿਆ। ਉਸ ਧੀ ਦੀਆਂ ਚੀਕਾਂ ਲੂੰ ਕੰਡੇ ਖੜ੍ਹੇ ਕਰਦੀਆਂ ਨੇ, ਜਿਸ ਦਾ ਪਿਓ ਨਸ਼ੇ ਦੇ ਹੜ੍ਹ ’ਚ ਰੁੜ੍ਹ ਗਿਆ। ਦੇਸ਼ ਭਰ ਵਿੱਚ ਵਗਦੇ ਨਸ਼ੇ ਦੇ ਦਰਿਆ ਨੇ ਪਤਾ ਨਹੀਂ ਕਿੰਨੀਆਂ ਹੀ ਸੁਹਾਗਣਾਂ ਦੇ ਸੁਹਾਗ ਉਜਾੜ ਦਿੱਤੇ। ਭੈਣਾਂ ਦੇ ਭਰਾ ਬੇਵਕਤੇ ਇਸ ਜਹਾਨ ਤੋਂ ਰੁਸਖਤ ਹੋ ਗਏ।
ਨਸ਼ੇ ਦੇ ਦਰਿਆ ਤੋਂ ਸਮਾਜ ਨੂੰ ਬਚਾਉਣ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ‘ਡੈੱਪਥ ਮੁਹਿੰਮ’ ਚਲਾਈ ਹੋਈ ਹੈ। ਡੇਰਾ ਸੱਚਾ ਸੌਦਾ ਸਰਸਾ ਇੱਕ ਅਜਿਹੀ ਸੰਸਥਾ ਹੈ ਜਿੱਥੇ ਨਸ਼ਾ ਛੁਡਾਊ ਕੈਂਪ ਹਮੇਸ਼ਾ ਹੀ ਚੱਲਦਾ ਰਹਿੰਦਾ ਹੈ। ਰੋਜ਼ਾਨਾ ਹੀ ਨਸ਼ੇ ਤੋਂ ਪੀੜਤ ਹਰ ਵਰਗ ਦੇ ਲੋਕ ਆਪਣਾ ਭਿਆਨਕ ਤੋਂ ਭਿਆਨਕ ਨਸ਼ਾ ਛੱਡਣ ਆਉਂਦੇ ਹਨ ਤੇ ਸੱਤ ਦਿਨਾਂ ਮਗਰੋਂ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਜਾਂਦੇ ਹਨ। ਇੱਥੇ ਆ ਕੇ ਲੋਕ ਜ਼ਿਆਦਾਤਰ ਬਿਨਾ ਕਿਸੇ ਦਵਾਈ ਤੋਂ ਹਰ ਤਰ੍ਹਾਂ ਦਾ ਨਸ਼ਾ ਛੱਡ ਰਹੇ ਹਨ। ਅਜਿਹੇ ਹੀ ਨੌਜਵਾਨਾਂ ਵੱਲੋਂ ਬਿਆਨ ਕੀਤੀ ਗਈ ਆਪ-ਬੀਤੀ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ।
ਸੱਤ ਦਿਨਾਂ ਦੇ ਕੈਂਪ ਦੌਰਾਨ ਨਸ਼ਾ ਛੱਡ ਕੇ ਆਪਣੇ ਘਰ ਵਾਪਸ ਜਾਂਦੇ ਪਿੰਡ ਕੌੜਿਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ ਦੇ ਵਸਨੀਕ ਜੱਗਾ ਸਿੰਘ ਨੇ ਕਿਹਾ ਕਿ ਜਿਹੜਾ ਵਿਅਕਤੀ ਨਸ਼ੇ ’ਤੇ ਲੱਗ ਜਾਂਦਾ ਹੈ ਉਹ ਆਪਣੀ ਜ਼ਿੰਦਗੀ ਨਾਲ ਸਭ ਤੋਂ ਵੱਡਾ ਧੋਖਾ ਕਰਦਾ ਹੈ। ਨਸ਼ੇ ਦਾ ਅੰਤ ਮੌਤ ਹੈ ਪਰ ਜੇਕਰ ਇਰਾਦਾ ਪੱਕਾ ਹੋਵੇ ਤਾਂ ਨਸ਼ਾ ਛੱਡਣਾ ਕੋਈ ਔਖਾ ਕੰਮ ਨਹੀਂ। ਨਸ਼ੇ ਦੀ ਗ੍ਰਿਫ਼ਤ ’ਚੋਂ ਖਹਿੜਾ ਛੁਡਾ ਕੇ ਸ਼ਾਨਦਾਰ ਜ਼ਿੰਦਗੀ ’ਚ ਦਾਖਲ ਹੋਏ ਜੱਗਾ ਸਿੰਘ ਨੇ ਦੱਸਿਆ ਕਿ ਉਹ ਕਿਰਾਏ ਦੀ ਗੱਡੀ ਚਲਾਉਂਦਾ ਸੀ ਤੇ ਸ਼ੁਰੂ ਵਿੱਚ ਪੋਸਤ ਦਾ ਨਸ਼ਾ ਕਰਨ ਲੱਗ ਗਿਆ।
Depth Campaign by Dera Sacha Sauda
ਨਸ਼ੇ ਦੀ ਲਤ ਕਾਰਨ ਉਸ ਨੂੰ ਪਤਾ ਹੀ ਨਾ ਲੱਗਿਆ ਕਦੋਂ ਨਸ਼ਾ ਹੱਡਾਂ ਵਿੱਚ ਰਚ ਗਿਆ। ਫਿਰ ਪੋਸਤ ਦਾ ਨਸ਼ਾ ਅਸਰ ਕਰਨਾ ਬੰਦ ਕਰ ਗਿਆ। ਪੋਸਤ ਤੇ ਅਫ਼ੀਮ ਦਾ ਨਸ਼ਾ ਛੱਡਣ ਲਈ ਸਰਕਾਰ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਹੋਣਾ ਪਿਆ, ਜਿੱਥੇ ਉਸ ਨੂੰ ਜੀਭ ਹੇਠਾਂ ਰੱਖਣ ਵਾਲੀ ਗੋਲੀ ਦੀ ਲਤ ਲੱਗ ਗਈ। ਜੀਭ ਵਾਲੀ ਗੋਲੀ ਐਨੀ ਕੁ ਖਤਰਨਾਕ ਹੈ ਕਿ ਉਸ ਨੂੰ ਛੱਡਣਾ ਹੋਰ ਵੀ ਔਖਾ ਹੋ ਗਿਆ। ਪੋਸਤ ਬਿਨਾ ਤਾਂ ਇੱਕ-ਅੱਧਾ ਦਿਨ ਲੰਘ ਵੀ ਜਾਂਦਾ ਸੀ ਪਰ ਜੀਭ ਵਾਲੀ ਗੋਲੀ ਬਿਨਾ ਗੁਜ਼ਾਰਾ ਕਰਨਾ ਹੋਰ ਵੀ ਔਖਾ ਹੋ ਗਿਆ।
ਉਸ ਨੇ ਕਿਹਾ ਕਿ ਜੀਭ ਹੇਠਾਂ ਰੱਖਣ ਵਾਲੀਆਂ 28 ਗੋਲੀਆਂ ਰੋਜ਼ਾਨਾ ਲੈਣੀਆਂ ਪੈਂਦੀਆਂ ਸਨ। ਜੀਭ ਹੇਠਾਂ ਰੱਖਣ ਵਾਲੀ ਗੋਲੀ ਦੀ ਡੋਜ ਪੂਰੀ ਨਾ ਹੋਈ ਤਾਂ ਚਿੱਟੇ ਵੱਲ ਨੂੰ ਹੋ ਤੁਰਿਆ। ਸ਼ੁਰੂਆਤ ’ਚ ਪੰਨੀ ’ਤੇ ਚਿੱਟਾ ਲਾਉਣਾ ਸ਼ੁਰੂ ਕੀਤਾ ਤੇ ਬਾਅਦ ਵਿੱਚ ਚਿੱਟੇ ਦੇ ਟੀਕੇ ਲਾਉਣੇ ਸ਼ੁਰੂ ਕਰ ਦਿੱਤੇ। ਨਸ਼ੇ ਨੇ ਦਿਮਾਗ ਐਨਾ ਫੇਲ੍ਹ ਕਰ ਦਿੱਤਾ ਕਿ ਤਿੰਨ ਤੋਂ ਚਾਰ ਸਾਲਾਂ ਵਿੱਚ 10 ਲੱਖ ਰੁਪਏ ਦਾ ਨਸ਼ਾ ਕਰ ਗਿਆ।
Depth Campaign by Dera Sacha Sauda
ਹਾਲਾਤਾਂ ਤੋਂ ਦੁਖੀ ਹੋਏ ਪਰਿਵਾਰ ਨੂੰ ਜਿਉਂ ਹੀ ਪਤਾ ਲੱਗਾ ਕਿ ਨਸ਼ਾ ਛੁਡਵਾਉਣ ਲਈ ਡੇਰਾ ਸੱਚਾ ਸੌਦਾ ਸਰਸਾ ਵਿਖੇ ਲਗਾਤਾਰ ਨਸ਼ਾ ਛੁਡਾਊ ਕੈਂਪ ਚੱਲ ਰਿਹਾ ਹੈ ਤਾਂ ਉਹ ਝੱਟ ਹੀ ਇੱਥੇ ਲੈ ਆਏ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ਅਨੁਸਾਰ ਉਹ ਹਫ਼ਤਾ ਭਰ ਕੈਂਪ ਵਿੱਚ ਰਿਹਾ। ਖਾਣ-ਪੀਣ ਦਾ ਪ੍ਰਬੰਧ ਡੇਰਾ ਸੱਚਾ ਸੌਦਾ ਵੱਲੋਂ ਹੀ ਕੀਤਾ ਹੋਇਆ ਸੀ ਤੇ ਉਸ ਦੇ ਸਾਰੇ ਨਸ਼ੇ ਛੁੱਟ ਗਏ ਹਨ।
ਹੁਣ ਉਸ ਦਾ ਕਿਸੇ ਵੀ ਨਸ਼ੇ ਨੂੂੰ ਜੀਅ ਨਹੀਂ ਕਰਦਾ ਤੇ ਨਾ ਹੀ ਉਸ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਜਾਂ ਕਮਜ਼ੋਰੀ ਆਈ ਹੈ। ਸਗੋਂ ਹੁਣ ਤਾਂ ਉਹ ਪਹਿਲਾਂ ਨਾਲੋਂ ਤੰਦਰੁਸਤ ਮਹਿਸੂਸ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਕੈਂਪ ਵਿੱਚ ਆਏ ਹੋਏ ਨਸ਼ਾ ਪੀੜਤ ਮਰੀਜ਼ਾਂ ਦੀ ਬਹੁਤ ਸੰਭਾਲ ਕਰਦੇ ਹਨ। ਦੁੱਧ ਤੇ ਹੋਰ ਪੌਸ਼ਟਿਕ ਖੁਰਾਕ ਇਲਾਵਾ ਪ੍ਰੋਟੀਨ ਯੁਕਤ ਖੁਰਾਕ ਵੀ ਦਿੱਤੀ ਜਾਂਦੀ ਹੈ। ਉਸ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਸਾਡੇ ’ਤੇ ਰਹਿਮਤ ਕੀਤੀ ਹੈ ਤੇ ਨਵਾਂ ਜਨਮ ਮਿਲਿਆ ਹੈ।
ਤੰਦਰੁਸਤੀ ਦੀ ਕਹਾਣੀ ਬਿਆਨ ਕਰਦਿਆਂ ਉਸ ਦਾ ਚਿਹਰਾ ਚਮਕ ਰਿਹਾ ਸੀ ਤੇ ਉਹ ਪੂਜਨੀਕ ਗੁਰੂ ਜੀ ਦਾ ਵਾਰ-ਵਾਰ ਸ਼ੁਕਰਾਨਾ ਕਰਦਾ ਰਿਹਾ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜੱਗਾ ਸਿੰਘ ਆਪ ਤਾਂ ਨਸ਼ਾ ਛੱਡ ਕੇ ਤੰਦਰੁਸਤ ਹੋਇਆ ਹੀ ਉਸ ਨੇ ਆਪਣੇ ਨਾਲ ਦੋ ਹੋਰ ਸਾਥੀਆਂ ਨੂੰ ਵੀ ਨਸ਼ਾ ਛੁਡਾਉਣ ਲਈ ਲਿਆਂਦਾ ਤੇ ਉਹ ਵੀ ਨਸ਼ਾ ਛੱਡ ਚੁੱਕੇ ਹਨ। ਡੇਰਾ ਸੱਚਾ ਸੌਦਾ ਤੋਂ ਨਸ਼ਾ ਛੱਡ ਕੇ ਗਏ ਨੌਜਵਾਨ ਲਗਾਤਾਰ ਆਪਣੇ ਸਾਥੀਆਂ ਨੂੰ ਵੀ ਨਸ਼ਾ ਛੁਡਵਾ ਰਹੇ ਹਨ।
ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨ
ਅੱਜ-ਕੱਲ੍ਹ ਨੌਜਵਾਨ ਤੇ ਛੋਟੇ-ਛੋਟੇ ਬੱਚੇ ਨਸ਼ੇ ’ਚ ਡੁੱਬੇ ਪਏ ਹਨ। ਦੁੱਖ ਹੁੰਦਾ ਐ ਜਦੋਂ ਕੋਈ ਮਾਂ ਰੋਂਦੀ ਐ, ਜਿਸ ਦਾ ਪੁੱਤ ਨਸ਼ੇ ਕਾਰਨ ਇਸ ਦੁਨੀਆਂ ਤੋਂ ਤੁਰ ਗਿਆ। ਨਸ਼ੇ ਦੇ ਦੈਂਤ ਤੋਂ ਸਮਾਜ ਨੂੰ ਬਚਾਉਣ ਵੱਲ ਕਿਸੇ ਦਾ ਧਿਆਨ ਨਹੀਂ। ਜੇਕਰ ਸਾਰੇ ਰਲ ਕੇ ਹੰਭਲਾ ਮਾਰਨ ਤਾਂ ਇਕੱਲਾ ਪੰਜਾਬ ਜਾਂ ਹਰਿਆਣਾ ਤਾਂ ਕੀ ਸਾਰਾ ਦੇਸ਼, ਸਾਰਾ ਸੰਸਾਰ ਨਸ਼ੇ ਦੇ ਦੈਂਤ ਤੋਂ ਬਚ ਸਕਦਾ ਐ।
-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਨਸ਼ਾ ਛੱਡਣ ਲਈ ‘ਸੇਫ਼ ਮੁਹਿੰਮ’ ਤਹਿਤ ਦਿੱਤੀ ਜਾਂਦੀ ਹੈ ਪੌਸ਼ਟਿਕ ਖੁਰਾਕ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ‘ਡੈੱਪਥ’ ਮੁਹਿੰਮ ਨੂੰ ਮਜ਼ਬੂਤ ਕਰਦੀ ‘ਸੇਫ’ (ਐੱਸਏਐੱਫ਼ਈ) ਮੁਹਿੰਮ ਚਲਾਈ ਹੋਈ ਹੈ। ਜਿਸ ਦੇ ਤਹਿਤ ਡੈੱਪਥ ਮੁਹਿੰਮ ਰਾਹੀਂ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਪੌਸ਼ਟਿਕ ਖੁਰਾਕ (ਹੈਲਦੀ ਡਾਈਟ) ਦਿੱਤੀ ਜਾਂਦੀ ਹੈ। ਸੇਫ਼ ਮੁਹਿੰਮ ਤਹਿਤ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ 15 ਦਿਨਾਂ ਦੀ ਜਾਂ ਇੱਕ ਮਹੀਨੇ ਦੀ ਪੌਸ਼ਟਿਕ ਖੁਰਾਕ ਦੀ ਕਿੱਟ ਦਿੱਤੀ ਜਾਂਦੀ ਹੈ। ਜਿਸ ’ਚ ਆਰਗੈਨਿਕ ਪ੍ਰੋਟੀਨ ਪ੍ਰੋਡਕਟ, ਛੋਲੇ, ਈਸਬਗੋਲ ਤੇ ਓਆਰਐੱਸ ਘੋਲ ਦੇ ਪੈਕੇਟ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਕਿੱਟ ’ਚ ਡਰਾਈ-ਫਰੂਟ ਵੀ ਦਿੱਤੇ ਜਾਂਦੇ ਹਨ ਤਾਂ ਕਿ ਜੋ ਨੌਜਵਾਨ ਨਸ਼ਾ ਛੱਡਦੇ ਹਨ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਣ।













