ਕੋਰੋਨਾ ਵਾਇਰਸ ਨੂੰ ਲੈ ਕੇ ਗੰਭੀਰ ਨਹੀਂ ਸਿੱਖਿਆ ਵਿਭਾਗ

Corona India

ਅਜੇ ਵੀ ਲੱਗ ਰਹੀ ਐ ਬਾਇਓਮੈਟ੍ਰਿਕ ਹਾਜਰੀ

ਪ੍ਰੀਖਿਆਵਾਂ ਸਬੰਧੀ ਨਹੀਂ ਜਾਰੀ ਕੀਤੀ ਗਈ ਐਡਵਾਈਜਰੀ

ਮੋਹਾਲੀ, (ਕੁਲਵੰਤ ਕੋਟਲੀ) ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ (Corona virus) ਨੂੰ ਲੈ ਦਹਿਸ਼ਤ ਪਾਈ ਜਾ ਰਹੀ ਹ ਦੇਸ਼ ਦੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਹਿਮ ਕਦਮ ਚੁੱਕੇ ਜਾ ਰਹੇ ਹਨ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਕਈ ਆਪਣੇ ਸਮਾਗਮ ਮੁਅੱਤਲ ਕਰ ਦਿੱਤੇ ਅਤੇ ਬਾਈਓਮੈਟਿਕ ਹਾਜ਼ਰੀ ਲਗਾਉਣੀ ਵੀ ਬੰਦ ਕਰ ਦਿੱਤੀ ਹੈ ਪ੍ਰੰਤੂ ਸਿੱਖਿਆ ਵਿਭਾਗ ਨੇ ਅਜੇ ਤੱਕ ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਥੋੜ੍ਹਾ ਚਿਰ ਪਹਿਲਾਂ ਲਗਾਈਆਂ ਗਈਆਂ ਬਾਈਓਮੈਟ੍ਰਿਕ ਹਾਜ਼ਰੀ ਮਸ਼ੀਨਾਂ ‘ਤੇ ਕੁਝ ਸਕੂਲਾਂ ਵਿੱਚ ਅਧਿਆਪਕ ਹਾਜ਼ਰੀ ਲਗਾ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਿਆ ਸਕੱਤਰ ਵੱਲੋਂ ਇਸ ਸਬੰਧੀ ਕੋਈ ਹੁਕਮ ਨਹੀਂ ਹੋਏ, ਜਦੋਂ ਸਿੱਖਿਆ ਸਕੱਤਰ ਇਸ ਸਬੰਧੀ ਹੁਕਮ ਕਰਨਗੇ ਤਾਂ ਹਾਜ਼ਰੀ ਬੰਦ ਕਰ ਦਿੱਤੀ ਜਾਵੇਗੀ

ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਚੱਲ ਰਹੀਆਂ ਪ੍ਰੀਖਿਆਵਾਂ ਦੌਰਾਨ ਵੀ ਸਿੱਖਿਆ ਵਿਭਾਗ ਵੱਲੋਂ ਅਜੇ ਤੱਕ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਗਈ ਕਿ ਪ੍ਰੀਖਿਆਵਾਂ ਵਿੱਚ ਕਿਸ ਤਰ੍ਹਾਂ ਦੀ ਸਾਵਧਾਨੀ ਵਰਤੀ ਜਾਵੇ ਜਦੋਂ ਕਿ ਸੀਬੀਐਸਈ ਬੋਰਡ ਵੱਲੋਂ ਪ੍ਰੀਖਿਆਵਾਂ ਨੂੰ ਲੈ ਕੇ ਐਡਵਾਈਜਰੀ ਜਾਰੀ ਕੀਤੀ ਜਾ ਚੁੱਕੀ ਹੈ ਇਸ ਸਬੰਧੀ ਡੀ.ਟੀ. ਐਫ ਆਗੂਆਂ ਨੇ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਚੱਲਦਿਆਂ ਸਕੱਤਰ ਸਕੂਲ ਸਿੱਖਿਆ ਤੇ ਜਿਲ੍ਹਾਂ ਸਿੱਖਿਆ ਅਫਸਰਾਂ ਵੱਲੋਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀਆਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਅਤੇ ਲਗਾਏ ਜਾ ਰਹੇ ਸੈਮੀਨਾਰ ਆਦਿ ਨੂੰ ਅੱਗੇ ਪਾਉਣ ਦੀ ਮੰਗ ਕੀਤੀ ਹੈ

ਇਸਤੋਂ ਇਲਾਵਾ ਉਨ੍ਹਾਂ  ਇਸ ਵਾਇਰਸ ਤੋਂ ਬਚਣ ਲਈ ਵਿਦਿਆਰਥੀਆਂ ਦੀ ਸੁਰੱਖਿਆ ਲਈ 1 ਫੀਸਦੀ ਮਾਤਰਾ ਵਾਲਾ ਸੋਡੀਅਮ ਕਲੋਰਾਈਡ ਜਾਂ ਲਾਈਜ਼ੋਲ ਅਤੇ ਹੈਂਡ ਸੈਨੇਟਾਈਜਰ ਸਕੂਲਾਂ ਵਿੱਚ ਜਲਦ ਭੇਜਣ ਦੀ ਵੀ ਮੰਗ ਕੀਤੀ ਹੈ

ਆਗੂਆਂ ਨੇ ਪੰਜਾਬ ਸਕੂਲ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਤੋਂ ਕੋਰੋਨਾ ਵਾਇਰਸ ਤੋਂ ਬਚਣ ਲਈ ਪ੍ਰੀਖਿਆ ਕੇਂਦਰਾਂ ਵਿੱਚ ਫੇਸ ਮਾਸਕ ਤੇ ਸੈਨੇਟਾਈਜ਼ਰ ਵਰਤਣ ਦੀ ਇਜਾਜਤ ਦੇਣ ਵੀ ਮੰਗ ਕੀਤੀ ਹੈ ਆਗੂਆਂ ਨੇ ਕਿਹਾ ਕਿ ਸੀ.ਬੀ.ਐਸ.ਈ. ਦੇ ਸਕੱਤਰ ਵੱਲੋਂ 5 ਮਾਰਚ ਨੂੰ ਪ੍ਰੀਖਿਆਵਾਂ ਦੌਰਾਨ ਫੇਸ ਮਾਸਕ ਤੇ ਸੈਨੇਟਾਈਜ਼ਰ ਵਰਤਣ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ ਪਰ ਪੰਜਾਬ ਬੋਰਡ ਵਲੋਂ ਹਾਲੇ ਵੀ ਚੁੱਪੀ ਧਾਰੀ ਹੋਈ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।