
Punjab School Inspection: (ਅਨਿਲ ਲੁਟਾਵਾ) ਫਤਹਿਗੜ੍ਹ ਸਾਹਿਬ। ਜ਼ਿਲ੍ਹਾ ਸਿੱਖਿਆ ਅਫਸਰ ਰਵਿੰਦਰ ਕੌਰ ਵੱਲੋਂ ਬਲਾਕ ਤਰਖਾਣ ਮਾਜਰਾ ਅਧੀਨ ਆਉਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਡੀਈਓ ਵੱਲੋਂ ਮਿਡ ਡੇਅ ਮੀਲ ਦਾ ਖਾਣਾ ਅਤੇ ਕਿਚਨ ਚੈੱਕ ਕੀਤਾ ਗਿਆ। ਇਸ ਤੋਂ ਇਲਾਵਾ ਵਾਸਰੂਮ, ਕਲਾਸ ਰੂਮ ਅਤੇ ਕਮਰਿਆਂ ਦੀਆਂ ਛੱਤਾਂ ਵੀ ਚੈੱਕ ਕੀਤੀਆਂ। ਇੱਥੇ ਹੀ ਬੱਸ ਨਹੀਂ ਵੱਖ-ਵੱਖ ਕਲਾਸਾਂ ਦੇ ਵਿੱਚ ਜਾ ਕੇ ਵਿਦਿਆਰਥੀਆਂ ਦਾ ਮੌਕ ਟੈਸਟ ਲਿਆ ਗਿਆ। ਪਿਛਲੇ ਦਿਨੀ ਹੋਏ ਪੇਪਰਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਉਨ੍ਹਾਂ ਦੇ ਵਿੱਚੋਂ ਚੰਗੀਆਂ ਪੁਜੀਸਨਾਂ ਲੈਣ ਵਾਲੇ ਅਤੇ ਘੱਟ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਵੱਖ-ਵੱਖ ਤਰੀਕੇ ਦੇ ਨਾਲ ਉਤਸ਼ਾਹਿਤ ਕੀਤਾ ਗਿਆ।
ਇਹ ਵੀ ਪੜ੍ਹੋ: Platform Tickets Stopped: ਦੇਸ਼ ਦੇ ਮੁੱਖ 5 ਸਟੇਸ਼ਨਾਂ ’ਤੇ ਪਲੇਟਫਾਰਮ ਟਿਕਟਾਂ ਦੀ ਵਿੱਕਰੀ ਬੰਦ, ਜਾਣੋ ਕੀ ਹੈ ਕਾਰਨ?,…
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸੰਗਤਪੁਰ ਸੋਢੀਆਂ ਵਿਖੇ ਆਪਣੀ ਰੂਟੀਨ ਚੈਕਿੰਗ ਰਾਹੀਂ ਆਏ ਹਨ। ਸਕੂਲ ਪ੍ਰਬੰਧਕਾਂ ਵੱਲੋਂ ਵਧੀਆ ਮੈਨੇਜਮੈਂਟ ਕੀਤੀ ਜਾਂਦੀ ਹੈ, ਜੋ ਕਾਬਲੇ ਤਰੀਫ ਹੈ। ਬੱਚਿਆਂ ਨੂੰ ਮੁਕਾਬਲੇ ਦੇ ਹਾਣੀ ਬਣਾਉਣ ਲਈ ਆਪਣੇ ਤਜ਼ਰਵੇ ਅਨੁਸਾਰ ਸਕੂਲ ਦੇ ਪ੍ਰਿੰਸੀਪਲ ਅਤੇ ਸਕੂਲ ਸਟਾਫ ਨੂੰ ਵੀ ਗਾਈਡ ਕੀਤਾ ਗਿਆ ਹੈ।
ਇਸ ਮੌਕੇ ਪ੍ਰਿੰਸੀਪਲ ਸਰਬਜੀਤ ਸਿੰਘ ਨੇ ਜਿੱਥੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਜੀ ਆਂਇਆ ਆਖਿਆ, ਉੱਥੇ ਹੀ ਪ੍ਰਿੰਸੀਪਲ ਸਰਬਜੀਤ ਸਿੰਘ, ਸਰਪੰਚ ਗੁਰਜੰਟ ਸਿੰਘ ਅਤੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਪਿੰਡ ਸੰਗਤਪੁਰ ਸੋਢੀਆਂ ਪਹਿਲੀ ਵਾਰ ਪਹੁੰਚਣ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਸੰਦੀਪ ਸੂਦ, ਡਾ. ਜੇ ਪੀ ਸਿੰਘ, ਹਰਜਤਿੰਦਰ ਸਿੰਘ, ਹਰਿੰਦਰਜੀਤ ਸਿੰਘ, ਅਵੀ ਛਾਬੜਾ, ਗੁਰਸਤਵੀਰ ਕੌਰ, ਕੁਲਜਿੰਦਰ ਕੌਰ, ਕਮਲਜੀਤ ਕੌਰ, ਹਰਕਮਲਜੀਤ ਕੌਰ, ਸੁਨੀਤਾ ਧੀਮਾਨ, ਹਰਵੀਰ ਸਿੰਘ ਆਦਿ ਵੀ ਹਾਜ਼ਰ ਸਨ।