Dengue: ਮੋਹਾਲੀ ’ਚ ਡੇਂਗੂ ਦਾ ਕਹਿਰ, ਪੰਜ ਦਿਨਾਂ ’ਚ 44 ਮਰੀਜ਼ ਮਿਲੇ

Dengue
Dengue: ਮੋਹਾਲੀ ’ਚ ਡੇਂਗੂ ਦਾ ਕਹਿਰ, ਪੰਜ ਦਿਨਾਂ ’ਚ 44 ਮਰੀਜ਼ ਮਿਲੇ

ਮੋਹਾਲੀ ’ਚ 200 ਤੋਂ ਵੱਧ ਵਿਅਕਤੀ ਡੇਂਗੂ ਤੋਂ ਪੀੜਤ

Dengue: (ਐੱਮ ਕੇ ਸਾਇਨਾ) ਮੋਹਾਲੀ। ਮੋਹਾਲੀ ਵਿਚ ਡੇਂਗੂ ਦਾ ਕਹਿਰ ਜਾਰੀ ਹੈ ਅਤੇ ਸਮੁੱਚੇ ਜ਼ਿਲ੍ਹੇ ਅੰਦਰ 200 ਤੋਂ ਵੱਧ ਲੋਕ ਡੇਂਗੂ ਤੋਂ ਪੀੜਤ ਹਨ। ਜਿਨ੍ਹਾਂ ਵਿੱਚ ਬਜੁਰਗ, ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਪਿਛਲੇ ਪੰਜ ਦਿਨਾਂ ‘ਚ 44 ਨਵੇਂ ਮਰੀਜ ਆਏ ਹਨ। ਜੇਕਰ ਸਿਹਤ ਵਿਭਾਗ ਦੇ ਸਰਵੇ ਟੀਮ ਦੀ ਮੰਨੀਏ ਤਾਂ ਡੇਂਗੂ ਲੋਕਾਂ ਦੀ ਲਾਪਰਵਾਹੀ ਕਾਰਨ ਫੈਲ ਰਿਹਾ ਹੈ। ਬਲੌਂਗੀ, ਬੜਮਾਜਰੀ, ਜੁਝਾਰ ਨਗਰ, ਜਗਤਪੁਰਾ, ਅੰਬ ਸਾਹਿਬ ਕਲੋਨੀ ਆਦਿ ਇਲਾਕਿਆਂ ਵਿੱਚ ਤਾਂ ਡੇਂਗੂ ਲਾਰਵੇ ਦੀਆਂ ਮੰਨੋ ਜਿਵੇਂ ਫੈਕਟਰੀਆਂ ਹੀ ਚਲ ਰਹੀਆਂ ਹਨ। ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ।

ਇਹ ਵੀ ਪੜ੍ਹੋ: Protest Farmers: ਕਿਸਾਨਾਂ ਦੇ ਡੀਸੀ ਦਫਤਰ ਅੱਗੇ ਧਰਨੇ ’ਤੇ ਨਹੀਂ ਨਿਕਲਿਆ ਠੋਸ ਹੱਲ, ਰੇਲ ਰੋਕੋ ਮੋਰਚੇ ਦਾ ਐਲਾਨ

ਜ਼ਿਲ੍ਹਾਂ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਮੋਹਾਲੀ ਸਮੇਤ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ ਅਤੇ ਸਰਕਾਰੀ ਹਸਪਤਾਲਾਂ ਵਿੱਚ ਸਪੈਸਲ ਡੇਂਗੂ ਵਾਰਡ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵਲੋਂ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਘਰ-ਘਰ ਜਾ ਕੇ ਸਰਵੇ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 800 ਤੋਂ ਵੱਧ ਘਰਾਂ ਅਤੇ ਹੋਰਨਾਂ ਥਾਵਾਂ ਉੱਤੇ ਡੇਂਗੂ ਦਾ ਲਾਰਵਾ ਮਿਲਿਆ ਹੈ। ਜਿਨ੍ਹਾਂ ਦੇ ਚਲਾਨ ਕੱਟ ਕੇ ਤਾੜਨਾ ਕਰਦਿਆਂ ਆਪਣੇ ਘਰਾਂ ਅਤੇ ਆਲੇ ਦੁਆਲੇ ਸਾਫ ਸਫਾਈ ਰੱਖਣ ਅਤੇ ਕਿਤੇ ਵੀ ਸਾਫ ਅਤੇ ਗੰਦਾ ਪਾਣੀ ਖੜਾ ਨਾ ਹੋਣ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਹੁਣ ਤੱਕ 200 ਤੋਂ ਵੱਧ ਵਿਅਕਤੀ ਡੇਂਗੂ ਤੋਂ ਪੀੜਤ  Dengue

ਡਾ. ਬਰਾੜ ਨੇ ਦੱਸਿਆ ਕਿ ਹੁਣ ਤੱਕ 200 ਤੋਂ ਵੱਧ ਵਿਅਕਤੀ ਡੇਂਗੂ ਤੋਂ ਪੀੜਤ ਹਨ। ਪਿਛਲੇ ਪੰਜ ਦਿਨਾਂ ਵਿੱਚ 44 ਕੇਸ ਆਏ ਹਨ ਅਤੇ ਮੰਗਲਵਾਰ ਨੂੰ 6 ਹੋਰ ਡੇਂਗੂ ਦੇ ਨਵੇਂ ਮਰੀਜ ਸਾਹਮਣੇ ਆਏ ਹਨ। ਸਰਕਾਰੀ ਹਸਪਤਾਲ ਮੋਹਾਲੀ ਵਿੱਚ ਵੀ ਕੁੱਝ ਡੇਂਗੂ ਪੀੜਤ ਮਰੀਜ ਦਾਖਲ ਹਨ। ਉਨ੍ਹਾਂ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਆਸ-ਪਾਸ ਅਤੇ ਮਕਾਨਾਂ, ਦੁਕਾਨਾਂ ਦੀਆਂ ਛੱਤਾਂ ਉੱਤੇ ਸਮਾਨ ਵਿੱਚ ਪਾਣੀ ਖੜਾ ਨਾ ਹੋਣ ਦੇਣ, ਕਿਉਂਕਿ ਅਜਿਹੀਆਂ ਥਾਵਾਂ ਉੱਤੇ ਡੇਂਗੂ ਦਾ ਲਾਰਵਾ ਜਿਆਦਾ ਪੈਦਾ ਹੁੰਦਾ ਹੈ।।

LEAVE A REPLY

Please enter your comment!
Please enter your name here