ਮਜ਼ਬੂਤ ਵਿਰੋਧੀ ਧਿਰ ਬਿਨਾ ਲੋਕਤੰਤਰ ਅਧੂਰਾ

Opposition

ਭਾਰਤੀ ਲੋਕਤੰਤਰ ਦੇ ਸਨਮੁੱਖ ਇੱਕ ਭਖ਼ਦਾ ਸਵਾਲ ਉੱਭਰ ਦੇ ਸਾਹਮਣੇ ਆਇਆ ਹੈ ਕਿ ਕੀ ਭਾਰਤੀ ਰਾਜਨੀਤੀ ਵਿਰੋਧੀ ਧਿਰ ਤੋਂ ਸੱਖਣੀ ਹੋ ਗਈ ਹੈ। ਅੱਜ ਵਿਰੋਧੀ ਧਿਰ ਇੰਨਾ ਕਮਜ਼ੋਰ ਨਜ਼ਰ ਆ ਰਿਹਾ ਹੈ ਕਿ ਮਜ਼ਬੂਤ ਜਾਂ ਠੋਸ ਰਾਜਨੀਤਿਕ ਬਦਲ ਦੀਆਂ ਸੰਭਾਵਨਾਵਾਂ ਖ਼ਤਮ ਹੋ ਗਈਆਂ ਲੱਗ ਰਹੀਆਂ ਹਨ। ਬੇਸ਼ੱਕ ਹੀ ਪਿਛਲੇ ਦਹਾਕਿਆਂ ’ਚ ਕਾਂਗਰਸ ਭਾਰੀ ਬਹੁਮਤ ਵਿਚ ਆਇਆ ਕਰਦੀ ਸੀ ਪਰ ਛੋਟੀ-ਛੋਟੀ ਗਿਣਤੀ ’ਚ ਆਉਣ ਵਾਲੀਆਂ ਰਾਜਨੀਤਿਕ ਪਾਰਟੀਆਂ ਲਗਾਤਾਰ ਸਰਕਾਰ ਨੂੰ ਆਪਣੇ ਤਰਕਾਂ ਅਤੇ ਜਾਗਰੂਕਤਾ ਨਾਲ ਦਬਾਅ ਵਿਚ ਰੱਖਦੀਆਂ ਸਨ, ਆਪਣੀ ਪ੍ਰਭਾਵਸ਼ਾਲੀ ਭੂਮਿਕਾ ਨਾਲ ਸੱਤਾ ’ਤੇ ਦਬਾਅ ਬਣਾਉਦੀਆਂ ਸਨ, ਇਹੀ ਲੋਕਤੰਤਰ ਦੇ ਜਿਉਦਾ ਹੋਣ ਦਾ ਪ੍ਰਮਾਣ ਸੀ। ਪਰ ਹੁਣ ਅਜਿਹੀ ਸਥਿਤੀ ਸਮਾਪਤ ਹੁੰਦੀ ਜਾ ਰਹੀ ਹੈ।

ਮਜ਼ਬੂਤ ਵਿਰੋਧੀ ਧਿਰ ਬਿਨਾ ਲੋਕਤੰਤਰ ਅਧੂਰਾ

ਇਹ ਸਥਿਤੀ ਅਚਾਨਕ ਤਾਂ ਨਹੀਂ ਆਈ। ਇਸ ਦੀ ਅਸਲੀ ਵਜ੍ਹਾ ਕੀ ਹੋ ਸਕਦੀ ਹੈ। ਆਖ਼ਰ ਵਿਰੋਧੀ ਧਿਰ ਇੰਨਾ ਕਮਜ਼ੋਰ ਤੇ ਨਕਾਰਾ ਕਿਵੇਂ ਹੋ ਗਿਆ। ਇਸ ਦਾ ਵੱਡਾ ਕਾਰਨ ਸਾਰੀਆਂ ਵਿਰੋਧੀ ਪਾਰਟੀਆਂ ਦਾ ਪਰਿਵਾਰਕ ਪਾਰਟੀਆਂ ਵਿਚ ਤਬਦੀਲ ਹੋ ਜਾਣਾ ਵੀ ਹੈ। 140 ਕਰੋੜ ਦੀ ਅਬਾਦੀ ਵਾਲੇ ਦੇਸ਼ ਵਿਚ ਵਿਰੋਧੀ ਧਿਰ ਕੋਲ ਭਾਜਪਾ ਦੇ ਵਿਰੋਧ ਤੋਂ ਇਲਾਵਾ ਕੋਈ ਮੁੱਖ ਮੁੱਦਾ ਨਹੀਂ ਹੈ। ਲੋਕਤੰਤਰ ਵਿਚ ਹਾਲਾਂਕਿ ਇਹ ਕਿਹਾ ਜਾਂਦਾ ਹੈ ਕਿ ਵਿਅਕਤੀਆਂ ਤੋਂ ਵਧ ਕੇ ਸੰਸਥਾ ਜਾਂ ਰਾਜਨੀਤਿਕ ਪਾਰਟੀ ਦਾ ਮਹੱਤਵ ਹੁੰਦਾ ਹੈ ਪਰੰਤੂ ਲੋਕਤੰਤਰ ਦੇ ਇਸ ਪਵਿੱਤਰ ਅਤੇ ਮੂਲ ਸਿਧਾਂਤ ਨੂੰ ਵਿਰੋਧੀ ਧਿਰ ਹੀ ਸਮਾਪਤ ਕਰ ਰਿਹਾ ਹੈ।

ਅੱਜ ਦੇਸ਼ ਵਿਚ ਵਿਰੋਧੀ ਧਿਰ ਕੋਲ ਕੋਈ ਪ੍ਰਭਾਵਸ਼ਾਲੀ ਅਗਵਾਈ ਨਹੀਂ ਹੈ, ਜੋ ਦੇਸ਼ ਦੀਆਂ ਭਖ਼ਦੀਆਂ ਸਮੱਸਿਆਵਾਂ ਦੇ ਹੱਲ ਲਈ ਆਪਣੀ ਅਜ਼ਾਦ ਸੋਚ ਨੂੰ ਉਭਾਰ ਸਕੇ। ਦੇਸ਼ ਵਿਚ ਬੇਰੁਜ਼ਗਾਰੀ, ਸਿੱਖਿਆ ਦੀ ਕਮੀ, ਮਹਿੰਗਾਈ ਆਦਿ ਢੇਰ ਸਾਰੀਆਂ ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ ਹਨ, ਪਰ ਵਿਰੋਧੀ ਧਿਰ ਇਨ੍ਹਾਂ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਨਹੀਂ ਉਠਾ ਪਾ ਰਿਹਾ ਤੇ ਜਨਤਾ ਮੌਨ ਹੋ ਕੇ ਪਿਸਦੀ ਜਾ ਰਹੀ ਹੈ। ਮਜ਼ਬੂਤ ਵਿਰੋਧੀ ਧਿਰ ਦੇ ਨਾਲ ਪ੍ਰਭਾਵਸ਼ਾਲੀ, ਸਮਰੱਥ ਅਤੇ ਸਭ ਨੂੰ ਪ੍ਰਵਾਨ ਵਿਰੋਧੀ ਆਗੂ ਵੀ ਲੋਕਤੰਤਰ ਦੀ ਮੂਲ ਲੋੜ ਹੈ। ਜਿਵੇਂ ਕਿ ਅਜ਼ਾਦੀ ਤੋਂ ਬਾਅਦ ਤਾਕਤਵਰ ਕਾਂਗਰਸ ਪਾਰਟੀ ਦੇ ਸ਼ਾਸਨ ਵਿਚ ਵਿਰੋਧੀ ਧਿਰ ਬਹੁਤ ਤੇਜੱਸਵੀ ਅਤੇ ਪ੍ਰਭਾਵਸ਼ਾਲੀ ਰਿਹਾ ਹੈ।

ਮਜ਼ਬੂਤ ਵਿਰੋਧੀ ਧਿਰ ਬਿਨਾ ਲੋਕਤੰਤਰ ਅਧੂਰਾ

ਉਹੀ ਵਿਰੋਧੀ ਧਿਰ ਆਪਣੀ ਸਾਫ਼, ਪਾਰਦਰਸ਼ੀ, ਨੈਤਿਕ ਤੇ ਰਾਸ਼ਟਰਵਾਦੀ ਰਾਜਨੀਤਿਕ ਮੁੱਲਾਂ ਦੇ ਬਲ ’ਤੇ ਅੱਜ ਸਪੱਸ਼ਟ ਬਹੁਮਤ ਨਾਲ ਸ਼ਾਸਨ ਕਰ ਰਿਹਾ ਹੈ। ਵਿਰੋਧੀ ਧਿਰ ਵਿਚਾਰਕ, ਰਾਜਨੀਤਿਕ ਅਤੇ ਨੀਤੀਗਤ ਅਧਾਰ ’ਤੇ ਸੱਤਾਧਿਰ ਪਾਰਟੀ ਦਾ ਬਦਲ ਪੇਸ਼ ਕਰਨ ਕਰ ਵਿਚ ਨਾਕਾਮ ਰਿਹਾ ਹੈ। ਉਸ ਨੇ ਸੱਤਾਧਿਰ ਭਾਜਪਾ ਦੀ ਅਲੋਚਨਾ ਕੀਤੀ, ਪਰ ਕੋਈ ਪ੍ਰਭਾਵਸ਼ਾਲੀ ਬਦਲ ਨਹੀਂ ਦਿੱਤਾ। ਕਿਸੇ ਹੋਰ ਨੂੰ ਦੋਸ਼ ਦੇਣ ਦੀ ਬਜਾਏ ਉਸ ਨੂੰ ਆਪਣੇ ਅੰਦਰ ਝਾਕ ਕੇ ਦੇਖਣਾ ਚਾਹੀਦੈ। ਮੁੱਦਾ-ਹੀਣਤਾ ਉਸ ਲਈ ਇੱਥੋਂ ਤੱਕ ਹੈ ਕਿ ਕਈ ਵਾਰ ਰਾਸ਼ਟਰੀ ਮੁੱਦਿਆਂ ’ਤੇ ਵੀ ਉਸ ਨੇ ਜੁਬਾਨ ਤੱਕ ਨਹੀਂ ਖੋਲ੍ਹੀ। ਵਿਰੋਧੀ ਧਿਰ ਨੇ ਮਜ਼ਬੂਤੀ ਨਾਲ ਆਪਣੀ ਸਾਰਥਿਕਤਾ ਅਤੇ ਪ੍ਰਭਾਵਸ਼ਾਲੀ ਭੂਮਿਕਾ ਨਹੀਂ ਨਿਭਾਈ ਤਾਂ ਉਸ ਦੇ ਸਾਹਮਣੇ ਅੱਗੇ ਹਨ੍ਹੇਰਾ ਹੀ ਹਨ੍ਹੇਰਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ