(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ (Harbhajan Singh) ਦੇ ਨਾਂਅ ‘ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਸਬੰਧੀ ਖੁਦ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ’ਤੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਹਰਭਜਨ ਸਿੰਘ ਭੱਜੀ ਦੇ ਨਾਂਅ ‘ਤੇ ਫਰਜ਼ੀ ਅਕਾਊਂਟ ਬਣਾ ਕੇ ਲੋਕਾਂ ਤੋਂ ਪੈਸੇ ਮੰਗੇ ਜਾ ਰਹੇ ਹਨ। ਇੰਸਟਾਗ੍ਰਾਮ ‘ਤੇ ਭੱਜੀ ਦੇ ਨਾਂਅ ‘ਤੇ ਅਕਾਊਂਟ ਬਣਾ ਕੇ ਆਡੀਓ ਸੰਦੇਸ਼ ਛੱਡੇ ਜਾ ਰਹੇ ਹਨ।
ਕ੍ਰਿਕਟਰ ਹਰਭਜਨ ਸਿੰਘ (Harbhajan Singh) ਭੱਜੀ ਨੇ ਫਰਜ਼ੀ ਅਕਾਊਂਟ ਦਾ ਪਤਾ ਲੱਗਦੇ ਹੀ ਸਖਤ ਨੋਟਿਸ ਲਿਆ ਹੈ। ਹਰਭਜਨ ਸਿੰਘ ਨੇ ਤੁਰੰਤ ਆਪਣੇ ਟਵਿੱਟਰ ਹੈਂਡਲ ‘ਤੇ ਇੱਕ ਪੋਸਟ ਪਾਈ ਹੈ, ‘ਫਰਜ਼ੀ ਖਾਤਿਆਂ ਤੋਂ ਸਾਵਧਾਨ ਰਹੋ, ਜੇਕਰ ਕੋਈ ਤੁਹਾਨੂੰ ਹਰਭਜਨ 3 ਤੋਂ ਮੈਸੇਜ ਕਰਦਾ ਹੈ ਅਤੇ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਜਵਾਬ ਨਾ ਦਿਓ। ਉਹ ਤੁਹਾਡੇ ਤੋਂ ਪੈਸੇ ਮੰਗੇਗਾ ਅਤੇ ਇਹ ਫਰਜ਼ੀ ਖਾਤਾ ਹੈ।
BEWARE :
Fake Account Alert. If Someone Contact You Through harbhajan3_ Please Don’t Reply As He Is Asking For Money And It’s A Fake Account.
This Is Not My Account On Instagram. Cyber Crime. pic.twitter.com/fzbiVCwI75
— Harbhajan Turbanator (@harbhajan_singh) March 17, 2023
ਹਰਭਜਨ ਨੇ ਆਪਣੇ ਟਵੀਟ ਦੇ ਅੰਤ ‘ਚ ਲਿਖਿਆ ਹੈ ਕਿ ਇਹ ਇੰਸਟਾਗ੍ਰਾਮ ‘ਤੇ ਉਨ੍ਹਾਂ ਦਾ ਅਕਾਊਂਟ ਨਹੀਂ ਹੈ। ਹਰਭਜਨ ਨੇ ਇਸ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਸੈੱਲ ਨੂੰ ਵੀ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।