Panchayat Election Punjab: ਅੰਮ੍ਰਿਤਸਰ (ਰਾਜਨ ਮਾਨ)। ਪੰਜਾਬ ਕਿਸਾਨ ਯੂਨੀਅਨ (ਰੁਲਦੂ ਸਿੰਘ ਮਾਨਸਾ) ਨੇ ਸਰਪੰਚੀ ਲਈ ਲੱਖਾਂ ਕਰੋੜਾਂ ਰੁਪਏ ਦੀਆਂ ਲਾਈਆਂ ਜਾ ਰਹੀਆਂ ਬੋਲੀਆਂ ਦੇ ਖਤਰਨਾਕ ਰੁਝਾਣ ਨੂੰ ਰੋਕਣ ਲਈ ਚੋਣ ਕਮਿਸ਼ਨ ਨੂੰ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਪੰਜਾਬ ਕਿਸਾਨ ਯੂਨੀਅਨ ਦੀ ਹੋਈ ਮੀਟਿੰਗ ਵਿੱਚ ਮਾਝਾ ਜੋਨ ਦੇ ਪ੍ਰਧਾਨ ਬਲਬੀਰ ਸਿੰਘ ਮੂਧਲ, ਜ਼ਿਲ੍ਹਾ ਪ੍ਰਧਾਨ ਲਖਬੀਰ ਸਿੰਘ ਤੇੜਾ ਅਤੇ ਜਿਲਾ ਪ੍ਰਚਾਰ ਸਕੱਤਰ ਅਤੇ ਮੀਡੀਆ ਕੋਆਰਡੀਨੇਟਰ ਨਰਿੰਦਰ ਲਾਡੀ ਤੇੜਾ ਨੇ ਕਿਹਾ ਕਿ ਧਨਾੜ ਵਿਅਕਤੀਆਂ ਵੱਲੋਂ ਪਿੰਡਾਂ ਦੀ ਸਰਪੰਚੀ ਲਈ ਲੱਖਾਂ ਕਰੋੜਾਂ ਰੁਪਏ ਦੀਆਂ ਲਾਈਆਂ ਜਾ ਰਹੀਆਂ ਬੋਲੀਆਂ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਖਤਰਨਾਕ ਰੁਝਾਣ ਨੂੰ ਰੋਕਣ ਲਈ ਚੋਣ ਕਮਿਸ਼ਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਪਿੰਡਾਂ ਵਿੱਚ ਜਮਹੂਰੀ ਅਤੇ ਨਿਰਪੱਖ ਢੰਗ ਨਾਲ ਚੋਣ ਕਰਵਾਈ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਵਿੱਚ ਲੱਖਾਂ ਕਰੋੜਾਂ ਰੁਪਏ ਦੀ ਬੋਲੀ ਦੇ ਰਹੇ ਵਿਅਕਤੀਆਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਪੰਜਾਬ ਦੇ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਪਿੰਡਾਂ ਵਿੱਚ ਪੜੇ ਲਿਖੇ ਸਿਆਣੇ ਅਤੇ ਸੂਝਵਾਨ ਸਰਪੰਚ ਚੁਣੇ ਜਾਣ ਪਿੰਡਾਂ ਨੂੰ ਧੜੇਬੰਦੀਆਂ ਤੇ ਝਗੜਿਆਂ ਤੋਂ ਮੁਕਤ ਰੱਖਿਆ ਜਾਵੇ। Panchayat Election Punjab
Read Also : CJI Chandrachud: CJI ਚੰਦਰਚੂੜ ਨੇ ਵਕੀਲ ਨੂੰ ਕਿਹਾ, “ਤੁਹਾਡੀ ਹਿੰਮਤ ਕਿਵੇਂ ਹੋਈ”!
ਉਹਨਾਂ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਟੈਣੀ ਮਿਸ਼ਰਾ ਅਤੇ ਉਸਦੇ ਸਾਥੀ ਬੀਜੇਪੀ ਦੇ ਗੁੰਡਿਆਂ ਫਾਸਟ ਟਰੈਕ ਅਦਾਲਤ ਬਣਾ ਕੇ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ ਗਈ। ਜਥੇਬੰਦੀ ਵੱਲੋਂ ਪੰਜਾਬ ਵਿੱਚ ਬਾਸਮਤੀ ਦੇ ਘੱਟ ਮਿਲ ਰਹੇ ਰੇਟ ਤੇ ਮੰਡੀਆਂ ਵਿੱਚ ਰੁਲ ਰਹੀ ਬਾਸਮਤੀ ਅਤੇ ਕਿਸਾਨਾਂ ਦੀ ਲੁੱਟ ਕਸੁੱਟ ਸ ਬੰਦ ਕਰਨ, ਬਾਸਮਤੀ ਦਾ ਭਾਅ ਉਚਿਤ ਅਤੇ ਵਾਜਬ ਦੇਣ ਅਤੇ ਮੰਡੀਆਂ ਵਿੱਚ ਖਰੀਦ ਦੇ ਪ੍ਰਬੰਧ ਦਰੁਸਤ ਕਰਨ ਅਤੇ ਖਰੀਦ ਵਿੱਚ ਤੇਜੀ ਲਿਆਉਣ ਅਤੇ ਤੁਰੰਤ ਲਿੰਫਟਿੰਗਕਰਨ ਦੀ ਮੰਗ ਕੀਤੀ ਗਈ।
Panchayat Election Punjab
ਝੋਨੇ ਦੀ ਰਹਿਦ ਖੂੰਦ ਤੇ ਪਰਾਲੀ ਦੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ ਪ੍ਰਤੀ ਏਕੜ 5000 ਰੁਪਏ ਦਾ ਮੁਆਵਜ਼ਾ ਬਿਨਾਂ ਸ਼ਰਤ ਅਤੇ ਤਰੁੰਤ ਦੇਣ ਅਤੇ ਜਿੰਨਾ ਕਿਸਾਨਾਂ ਵਿਰੁੱਧ ਪਰਾਲੀ ਸਾੜਨ ਦੇ ਜੁਰਮਾਨੇ ਕੀਤੇ ਗਏ ਹਨ ਉਹਨਾਂ ਜੁਰਮਾਨਿਆਂ ਨੂੰ ਬਿਨਾਂ ਸ਼ਰਤ ਵਾਪਸ ਲੈਣ ਅਤੇ ਅੱਗੇ ਤੋਂ ਕਿਸਾਨਾਂ ਨੂੰ ਜੁਰਮਾਨਾ ਨਾ ਕੀਤੇ ਜਾਣ ਦੀ ਮੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਜਥੇਬੰਦੀ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਆਗੂ ਮੰਗਲ ਸਿੰਘ ਧਰਮਕੋਟ, ਭੈਣ ਜਸਬੀਰ ਕੌਰ ਹੇਅਰ ਨਿਰਮਲ ਸਿੰਘ ਛੱਜਲਵੱਡੀ, ਸ਼ਮਸ਼ੇਰ ਸਿੰਘ ਹੇਰ,ਮਨਜੀਤ ਸਿੰਘ ਗਹਿਰੀ, ਲੰਬੜਦਾਰ ਗਗਨ ਸਿੰਘ ਤੇੜਾ, ਬਲਵਿੰਦਰ ਸਿੰਘ ਹੇਰ ਪੰਡੋਰੀ, ਬਲਵਿੰਦਰ ਕੌਰ ਹਾਜ਼ਰ ਸਨ।