ਹੱਦਬੰਦੀ ਕਮਿਸ਼ਨ ਦੀਆਂ ਸਿਫਰਾਸ਼ਾਂ ਨਿਰਾਸ਼ਾਜਨਕ, 1 ਜਨਵਰੀ ਨੂੰ ਸ਼੍ਰੀ ਨਗਰ ਵਿੱਚ ਰੋਸ ਪ੍ਰਦਰਸ਼ਨ : ਪੀ.ਏ.ਜੀ.ਡੀ

Delimitation Commission Sachkahoon

ਹੱਦਬੰਦੀ ਕਮਿਸ਼ਨ ਦੀਆਂ ਸਿਫਰਾਸ਼ਾਂ ਨਿਰਾਸ਼ਾਜਨਕ, 1 ਜਨਵਰੀ ਨੂੰ ਸ਼੍ਰੀ ਨਗਰ ਵਿੱਚ ਰੋਸ ਪ੍ਰਦਰਸ਼ਨ : ਪੀ.ਏ.ਜੀ.ਡੀ

ਜੰਮੂ । ਪੀਪਲਜ਼ ਅਲਾਇੰਸ ਫਾਰ ਗੁਪਕਰ ਘੋਸ਼ਣਾ (ਪੀਏਜੀਡੀ) ਨੇ 1 ਜਨਵਰੀ ਨੂੰ ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀ ਨਗਰ ਵਿੱਚ ਵਿਰੋਧ ਪ੍ਰਦਰਸ਼ਨ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਸੀਮਾਬੰਦੀ ਕਮਿਸ਼ਨ ਦੀਆਂ ਸਿਫਾਰਸ਼ਾਂ ਨਿਰਾਸ਼ਾਜਨਕ ਹਨ। ਫਾਰੂਕ ਅਬਦੁੱਲਾ ਦੀ ਪ੍ਰਧਾਨਗੀ ਹੇਠ ਹੋਈ ਪੀਜੀਡੀ ਦੀ ਮੀਟਿੰਗ ਵਿੱਚ ਜੰਮੂ ਕਸ਼ਮੀਰ ਦੀ ਮੌਜੂਦਾ ਸਿਆਸੀ ਸਥਿਤੀ ’ਤੇ ਚਰਚਾ ਕੀਤੀ ਗਈ ਅਤੇ ਹੱਦਬੰਦੀ ਕਮਿਸ਼ਨ ਦੀਆਂ ਸਿਫਾਰਸ਼ਾਂ ਖਿਲਾਫ਼ ਸ਼੍ਰੀ ਨਗਰ ਵਿੱਚ ਧਰਨਾ ਦੇਣ ਦਾ ਫ਼ੈਸਲਾ ਕੀਤਾ ਗਿਆ।

ਪੀਏਜੀਡੀ ਦੇ ਬੁਲਾਰੇ ਐਮਵਾਈ ਤਾਰੀਗਮੀ ਨੇ ਕਿਹਾ ਕਿ ਪੀਏਜੀਡੀ ਨੇਤਾਵਾਂ ਨੇ ਸਰਬਸੰਮਤੀ ਨਾਲ ਕਮਿਸ਼ਨ ਦੀਆਂ ਸਿਫਾਰਸ਼ਾਂ ਦਾ ਵਿਰੋਧ ਕੀਤਾ। ਓਹਨਾਂ ਕਿਹਾ ਕਿ ਪੁਨਰਗਠਨ ਐਕਟ ਤਹਿਤ ਕਮਿਸ਼ਨ ਦੀ ਸੰਵਿਧਾਨਕਤਾ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਓਹਨਾਂ ਕਿਹਾ, ‘‘ਕਮਿਸ਼ਨ ਦੀਆਂ ਸਿਫ਼ਾਰਸ਼ਾਂ ਬੇਹੱਦ ਨਿਰਾਸ਼ਜਨਕ ਅਤੇ ਵੰਡੀਆਂ ਪਾਉਣ ਵਾਲੀਆਂ ਹਨ ਅਤੇ ਕਸ਼ਮੀਰ ਦੇ ਲੋਕਾਂ ਨੂੰ ਹੋਰ ਕਮਜ਼ੋਰ ਕਰਨਗੀਆਂ। ਇਹ ਖੇਤਰ ਦੇ ਲੋਕਾਂ ਲਈ ਅਸਵੀਕਾਰਕਰਨਯੋਗ ਹੈ।’’ ਓਹਨਾਂ ਨੇ ਲੋਕਾਂ ਨੂੰ ਇੱਕਜੁੱਟ ਰਹਿਣ ਅਤੇ ਭਾਜਪਾ ਦੇ ਫੁੱਟ ਪਾਊ ਮਨਸੂਬਿਆਂ ਦਾ ਸ਼ਿਕਾਰ ਨਾ ਹੋਣ ਦੀ ਅਪੀਲ ਵੀ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ