50 ਫੀਸਦੀ ਸਮਰੱਥਾ ਦੇ ਨਾਲ ਖੁੱਲ੍ਹ ਸਕਣਗੇ ਆਡੀਟੋਰੀਅਮ ਹਾਲ
ਨਵੀਂ ਦਿੱਲੀ। ਕੋਰੋਨਾ ਸੰਕਟ ਦਰਮਿਆਨ ਕੇਜਰੀਵਾਲ ਸਰਕਾਰ ਨੇ ਅਨਲਾੱਕ-7 ਦੀਆਂ ਗਾਈਡਲਾਈਨਾਂ ਜਾਰੀ ਕੀਤੀਆਂ ਹਨ ਅਨਲਾੱਕ-7 ਦੀਆਂ ਗਾਈਡਲਾਈਨਾਂ ਅਨੁਸਾਰ ਦਿੱਲੀ ਪੁਲਿਸ, ਆਰਮੀ ਦੀ ਟਰੇਨਿੰਗ ਜਾਂ ਕਿਸੇ ਸੰਸਥਾਨ ਦੀ ਸਕਿੱਲ ਟਰੇਨਿੰਗ, ਕਰਮਚਾਰੀਆਂ ਦੀ ਟੇ੍ਰਨਿੰਗ ਤੇ ਸਕੂਲ ਕਾਲਜਾਂ ਨਾਲ ਜੁੜੀ ਟ੍ਰੇਨਿੰਗ ਸ਼ਾਮਲ ਹੈ ਹੁਣ ਅਕੈਡਮਿਕ ਗੈਦਰਿੰਗ ਦੀ ਇਜ਼ਾਜਤ ਦਿੱਤੀ ਗਈ ਹੈ ਇਸ ’ਚ ਸਕੂਲ-ਕਾਲਜ ਦਾ ਕੋਈ ਪ੍ਰੋਗਰਾਮ ਆਦਿ ਹੋ ਸਕਦਾ ਹੈ ਦਿੱਲੀ ਸਰਕਾਰ ਦੇ ਆਦੇਸ਼ ਅਨੁਸਾਰ ਅਨਲਾੱਕ-7 ’ਚ ਸਕੂਲ ਦਾ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਆਡੀਟੋਰੀਅਮ ਤੇ ਅਸੈਂਬਲੀ ਹਾਲ ਸਿੱਖਿਆ ਟਰੇਨਿੰਗ ਤੇ ਮੀਟਿੰਗ ਲਈ 50 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ।
ਜਾਣੋ ਕਿਹੜੀਆਂ ਚੀਜ਼ਾਂ ’ਤੇ ਰੋਕ
ਇੰਟਰਟੇਨਮੈਂਟ, ਥਿਏਟਰ, ਮਲਅੀਪਲੈਕਸ ’ਤੇ ਰੋਕ ਰਹੇਗੀ
ਸਮਾਜਿਕ, ਸਿਆਸੀ ਰੈਲੀ, ਖੇਡ, ਮਨੋਰੰਜਨ, ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ’ਤੇ ਵੀ ਰੋਕ ਰਹੇਗੀ
ਬੈਂਕਟ ਹਾਲ (ਸ਼ਾਦੀ ਸਮਾਰੋਹ ਲਈ ਹੀ ਰਹੇਗੀ ਛੋਟ)
ਸਵੀਮਿੰਗ ਪੂਲ, ਸਪਾ ’ਤੇ ਰਹੇਗੀ ਰੋਕ
ਸਕੂਲ, ਕਾਲਜ, ਸਿੱਖਿਆ ਸੰਸਥਾਨ, ਕੋਚਿੰਗ ਬੰਦ ਰਹਿਣਗੇ ਤੇ ਸਿਰਫ਼ ਆਨਲਾਈਨ ਕਲਾਸ ਦੀ ਹੀ ਮਿਲੇਗੀ ਇਜ਼ਾਜਤ
ਆਡੀਟੋਰੀਅਮ, ਅਸੈਂਬਲੀ ਹਾਲ (ਸਕੂਲ ’ਚ ਰਹੇਗੀ)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।