ਦਿੱਲੀ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਦੇ ਪੜ੍ਹਾਉਣ ਦਾ ਅਨੋਖਾ ਤਰੀਕਾ, ਵੀਡੀਓ ਹੋਇਆ ਵਾਇਰਲ

delhi

ਦਿੱਲੀ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਦੇ ਪੜ੍ਹਾਉਣ ਦਾ ਅਨੋਖਾ ਤਰੀਕਾ, ਵੀਡੀਓ ਹੋਇਆ ਵਾਇਰਲ

ਨਵੀਂ ਦਿੱਲੀ। ਦਿੱਲੀ ਦੇ ਸਰਕਾਰੀ ਸਕੂਲ ਇਸ ਵੇਲੇ ਖੂਬ ਚਰਚਾ ਹਨ । ਇਹੀ ਨਹੀਂ ਦਿੱਲੀ ਦੇ ਸਕੂਲ ਵੇਖਣ ਲਈ ਦੇਸ਼ ਹੀ ਨਹੀਂ ਵਿਦਸ਼ਾਂ ਤੋਂ ਵੀ ਲੋਕ ਆਉਂਦੇ ਹਨ। ਇੱਕ ਵਾਰੀ ਫਿਰ ਦਿੱਲੀ ਦਾ ਇੱਕ ਸਰਕਾਰੀ ਸਕੂਲ ਚਰਚਾ ’ਚ ਹੈ। ਇਹ ਸਕੂਲ ਆਪਣੀ ਸਹੂਲਤਾਂ ਦੀ ਵਜ੍ਹਾ ਨਾਲ ਨਹੀਂ ਸਗੋਂ ਇੱਕ ਸਕੂਲ ਟੀਚਰ ਦੇ ਪੜ੍ਹਾਉਣ ਦੇ ਤਰੀਕੇ ਦੀ ਵਜ੍ਹਾ ਨਾਲ ਚਰਚਾ ’ਚ ਹੈ। ਉਹ ਹੈ ਦਿੱਲੀ ਦੇ ਸਰਕਾਰੀ ਸਕੂਲ ਦੀ ਟੀਚਰ (Delhi Government School Teacher) ਮਨੂੰ ਗੁਲਾਟੀ। ਮਨੂੰ ਗੁਲਾਟੀ ਹਮੇਸ਼ਾਂ ਹੀ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਨਵੇਂ-ਨਵੇਂ ਤਰੀਕੇ ਵਰਤਦੀ ਰਹਿੰਦੀ ਹੈ, ਜਿਸ ਨਾਲ ਬੱਚੇ ਤੇਜੀ ਨਾਲ ਸਿੱਖ ਪਾਉਂਦੇ ਹਨ। ਮਨੂੰ ਗੁਲਾਟੀ ਕਦੇ ਵਿਦਿਆਰਥੀਆਂ ਨੂੰ ਆਰਟ ਐਂਡ ਕਰਾਫਟ ਦੇ ਬਹਾਨੇ ਸਿਖਾਉਂਦੇ ਹੀ ਤੇ ਕਦੇ ਸਪੋਰਸਟ ਰਾਹੀਂ ਅਤੇ ਕਦੇ ਡਾਂਸ ਰਾਹੀਂ। ਹੁਣੇ ਹੀ ਮਨੂੰ ਗੁਲਾਟੀ ਦਾ ਇੱਕ ਸ਼ਾਨਦਾਰ ਵੀਡੀਓ ਵਾਇਰਲ ਹੋਇਆ ਹੈ।

https://twitter.com/ManuGulati11/status/1518618278276771841?ref_src=twsrc%5Etfw%7Ctwcamp%5Etweetembed%7Ctwterm%5E1518618278276771841%7Ctwgr%5E%7Ctwcon%5Es1_c10&ref_url=https%3A%2F%2Fzeenews.india.com%2Findia%2Fnetizens-love-delhi-teacher-manu-gulati-students-dance-on-sapna-chaudharys-chatak-matak-2458416.html

ਜਿਸ ’ਚ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਇੱਕ ਵੀਡੀਓ ਅਪਲੋਡ ਕੀਤੀ ਹੈ ਜਿਸ ’ਚ ਉਹ ਆਪਣੀ ਜਮਾਤ ਦੇ ਵਿਦਿਆਰਥਣ ਦੇ ਕਹਿਣ ’ਤੇ ਉਸ ਨਾਲ ਡਾਂਸ ਕਰਨ ਲੱਗੀ। ਇਹ ਵੀਡੀਓ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ ’ਤੇ ਲੋਕ ਸ਼ਾਨਦਾਰ ਕਮੈਂਟ ਕਰ ਰਹੇ ਹਨ। ਜੇਕਰ ਅਧਿਆਪਕ ਅਤੇ ਵਿਦਿਆਰਥੀ ਵਿੱਚ ਅਜਿਹਾ ਰਿਸ਼ਤਾ ਹੋਵੇ ਤਾਂ ਸਿੱਖਣ ਵਿੱਚ ਮਜ਼ਾ ਆਉਂਦਾ ਹੈ। ਵਿਦਿਆਰਥੀ ਵੀ ਟੀਚਰ ਦੇ ਗੱਲ ਨੂੰ ਬਿਨਾ ਕਿਸ ਡਰ ਤੋਂ ਛੇਤੀ ਸਿੱਖਦੇ ਹਨ।

ਜਿਕਰਯੋਗ ਹੈ ਕਿ ਮਨੂੰ ਗੁਲਾਟੀ ਇੱਕ ਪੀਐਚਡੀ ਵਿਦਵਾਨ ਵੀ ਹੈ ਅਤੇ ਮੁੱਖ ਤੌਰ ‘ਤੇ ਟੀਜੀਟੀ ਅੰਗਰੇਜ਼ੀ ਦੀ ਟੀਚਰ ਹੈ। ਨੇ ਬਹੁਤ ਸਾਰੇ ਪੁਰਸਕਾਰ ਜਿੱਤੇ ਹਨ ਅਤੇ ਆਪਣੇ ਪੜ੍ਹਾਉਣ ਦੀ ਤਕਨੀਕਾਂ ਕਾਰਨ ਬਹੁਤ ਮਸ਼ਹੂਰ ਹੈ। ਉਸ ਦੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਸ ਦੀ ਸਰਕਾਰ ਵੱਲੋਂ ਵੀ ਤਾਰੀਫ ਹੋਈ ਹੈ ਕਿ ਉਹ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਇਕ ਮਿਸਾਲ ਹੈ। ਜੇਕਰ ਅਧਿਆਪਕ ਅਤੇ ਵਿਦਿਆਰਥੀ ਵਿੱਚ ਅਜਿਹਾ ਰਿਸ਼ਤਾ ਹੋਵੇ ਤਾਂ ਸਿੱਖਣ ਵਿੱਚ ਮਜ਼ਾ ਆਉਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ