Delhi Government: ਦਿੱਲੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੇ 27 ਸਾਲ ਬਾਅਦ ਵਾਪਸੀ ਕਰ ਲਈ ਹੈ। ਲਗਾਤਾਰ ਤਿੰਨ ਸਾਲਾਂ ਤੋਂ ਕਾਬਜ ਰਹੀ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਨਤੀਜੇ ਇਸ ਕਰਕੇ ਵੀ ਮਹੱਤਵਪੂਰਨ ਹਨ, ਆਪ ਦੇ ਵੱਡੇ ਤੇ ਸਿਖਰਲੇ ਆਗੂਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।ਦਿੱਲੀ ’ਚ ਆਪ ਵੱਡੀ ਲਹਿਰ ਬਣ ਕੇ ਆਈ ਸੀ ਤੇ ਜਿਸ ਦਾ ਅਸਰ ਪੰਜਾਬ ਵਿਧਾਨ ਸਭਾ ਚੋਣਾਂ 2017 ਤੇ 2022 ’ਚ ਵੇਖਿਆ ਗਿਆ। ਹੁਣ ਹਾਲਾਤ ਬਿਲਕੁੱਲ ਵੱਖਰੇ ਹਨ।
Read Also : Caribbean Sea Earthquake: ਭੂਚਾਲ ਨਾਲ ਕੰਬੀ ਧਰਤੀ, ਸੁਨਾਮੀ ਦੀ ਚੇਤਾਵਨੀ ਜਾਰੀ
ਆਪ ਨੂੰ ਵੀ ਇਸ ਗੱਲ ਦੀ ਉਮੀਦ ਨਹੀਂ ਸੀ ਕਿ ਪਾਰਟੀ ਨੂੰ ਵੋਟਰਾਂ ਦੀ ਵੱਡੀ ਨਰਾਜ਼ਗੀ ਦਾ ਸਾਹਮਣਾ ਕਰਨਾ ਪਵੇਗਾ। ਆਪ ਨੇ ਲੋਕ-ਫਤਵੇ ਨੂੰ ਕਬੂਲ ਕਰ ਲਿਆ ਹੈ। ਦੂਜੇ ਪਾਸੇ ਕਾਂਗਰਸ ਦੀ ਸਥਿਤੀ ’ਚ ਵੀ ਸੁਧਾਰ ਨਹੀਂ ਹੋਇਆ। ਚੋਣਾਂ ਦੀ ਚੰਗੀ ਗੱਲ ਇਹ ਹੈ ਕਿ ਭਾਵੇਂ ਮੁਫਤ ਦੀਆਂ ਸਕੀਮਾਂ ਦੇ ਵਾਅਦਿਆਂ ’ਤੇ ਜ਼ਿਆਦਾ ਜ਼ੋਰ ਰਿਹਾ ਹੈ ਪਰ ਧਰਮ/ਜਾਤ ਦੇ ਮੁੱਦੇ ਇਸ ਵਾਰ ਚੋਣਾਂ ਤੋਂ ਪਾਸੇ ਰਹੇ। ਦੂਸ਼ਣਬਾਜ਼ੀ ਦੇ ਬਾਵਜ਼ੂਦ ਕਾਫੀ ਹੱਦ ਤੱਕ ਵਿਕਾਸ ਦੇ ਮੁੱਦਿਆਂ ’ਤੇ ਤਿੱਖੀ ਬਹਿਸ ਹੁੰਦੀ ਰਹੀ। ਵੋਟਰਾਂ ਨੇ ਸੰਪ੍ਰਦਾਇਕ ਬਿਆਨਬਾਜ਼ੀ ਕਰਨ ਵਾਲੇ ਇੱਕਾ-ਦੁੱਕਾ ਵੱਲ ਬਹੁਤੀ ਗੌਰ ਨਹੀਂ ਕੀਤੀ।
Delhi Government
ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਈਵੀਐਮ ’ਚ ਗੜਬੜੀ ਦੇ ਦੋਸ਼ ਵੀ ਕਿਸੇ ਪਾਰਟੀ ਨੇ ਨਹੀਂ ਲਾਏ। ਦਿੱਲੀ ਮਹਾਂਨਗਰ ਰਾਜਧਾਨੀ ਹੋਣ ਕਰਕੇ ਦੇਸ਼ ਦਾ ਦਿਲ ਹੈ। ਮਹਾਂਨਗਰ ਦੇ ਵਿਕਾਸ ਲਈ ਸਥਿਰ ਸਰਕਾਰ ਦੀ ਜ਼ਰੂਰਤ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਨਵੀਂ ਸਰਕਾਰ ਜਿੱਥੇ ਆਪਣੇ ਵਾਅਦਿਆਂ ਨੂੰ ਪੂਰਾ ਕਰੇਗੀ, ਉੱਥੇ ਸਿਆਸੀ ਪੱਖਪਾਤ ਤੇ ਬਦਲੇਖੋਰੀ ਜਿਹੇ ਰੁਝਾਨਾਂ ਤੋਂ ਨਿਰਲੇਪ ਰਹਿ ਕੇ ਸਮੂਹ ਦਿੱਲੀ ਵਾਸੀਆਂ ਦੀ ਬਿਹਤਰੀ ਲਈ ਕੰਮ ਕਰੇਗੀ। ਜਿੰਮੇਵਾਰੀ ਬਦਲ ਗਈ ਹੈ ਆਪ ਹੁਣ ਵਿਰੋਧੀ ਧਿਰ ’ਚ ਬੈਠੇਗੀ। ਲੋਕਤੰਤਰ ’ਚ ਵਿਰੋਧੀ ਧਿਰ ਦਾ ਆਪਣਾ ਮਹੱਤਵ ਹੈ। ਆਪ ਨੂੰ ਵੀ ਚਾਹੀਦਾ ਹੈ ਕਿ ਉਹ ਸਾਰਥਿਕ ਤੇ ਜਿੰਮੇਵਾਰੀ ਨਾਲ ਲੋਕ-ਮੁੱਦਿਆਂ ’ਤੇ ਪਹਿਰਾ ਦੇਵੇ। Delhi Government