ਜਿੱਤ ਦੀ ਹੈਟ੍ਰਿਕ ਲਈ ਉੱਤਰੇਗੀ ਦਿੱਲੀ

Delhi, Climb, Win, Trophy

ਹੈਦਰਾਬਾਦ | ਲੰਮੇ ਅਰਸੇ ਬਾਅਦ ਆਈਪੀਐੱਲ ‘ਚ ਇੱਕ ਮਜ਼ਬੂਤ ਟੀਮ ਦੇ ਰੂਪ ‘ਚ ਵਿਖਾਈ ਦੇ ਰਹੀ ਦਿੱਲੀ ਕੈਪੀਟਲਸ ਐਤਵਾਰ ਨੂੰ ਜਦੋਂ ਸਨਰਾਈਜਰਸ ਹੈਦਰਾਬਾਦ ਖਿਲਾਫ ਆਈਪੀਐੱਲ-12 ਮੁਕਾਬਲੇ ‘ਚ ਉੱਤਰੇਗੀ ਤਾਂ ਉਸ ਦੀਆਂ ਨਜ਼ਰਾਂ ਜਿੱਤ ਦੀ ਹੈਟ੍ਰਿਕ ‘ਤੇ ਲੱਗੀਆਂ ਹੋਣਗੀਆਂ
ਦਿੱਲੀ ਨੇ ਆਪਣੇ ਪਿਛਲੇ ਦੋ ਮੈਚਾਂ ‘ਚ ਰਾਇਲ ਚੈਲੰਜਰਸ ਬੰਗਲੌਰ ਨੂੰ ਬੰਗਲੌਰ ‘ਚ ਚਾਰ ਵਿਕਟਾਂ ਨਾਲ ਅਤੇ ਕੋਲਕਾਤਾ ਨਾਈਟ ਰਾਈਡਰਸ ਨੂੰ ਕੋਲਕਾਤਾ ‘ਚ ਸੱਤ ਵਿਕਟਾਂ ਨਾਲ ਹਰਾਇਆ ਸੀ ਦਿੱਲੀ ਦਾ ਹੁਣ ਮੁਕਾਬਲਾ ਹੈਦਰਾਬਾਦ ‘ਚ ਹੈਦਰਾਬਾਦ ਨਾਲ ਹੈ ਤੇ ਦਿੱਲੀ ਇਸ ਮੁਕਾਬਲੇ ‘ਚ ਵੀ ਜਿੱਤ ਹਾਸਲ ਕਰਕੇ ਆਪਣੀ ਸਥਿਤੀ ਮਜ਼ਬੂਤ ਕਰਨਾ ਚਾਹੇਗੀ ਦਿੱਲੀ ਨੇ ਹੁਣ ਤੱਕ ਸੱਤ ਮੈਚਾਂ ‘ਚ ਚਾਰ ਜਿੱਤੇ ਹਨ ਤੇ ਉਹ ਅੱਠ ਅੰਕਾਂ ਨਾਲ ਸੂਚੀ ‘ਚ ਚੌਥੇ ਸਥਾਨ ‘ਤੇ ਹੈ ਹੈਦਰਾਬਾਦ ਨੇ ਟੂਰਨਾਮੈਂਟ ‘ਚ ਚੰਗੀ ਸ਼ੁਰੂਆਤ ਕੀਤੀ ਸੀ ਪਰ ਹੁਣ ਉਹ ਛੈ ਮੈਚਾਂ ‘ਚ ਤਿੰਨ ਜਿੱਤ ਅਤੇ ਤਿੰਨ ਹਾਰ ਨਾਲ ਛੇਵੇਂ ਸਥਾਨ ‘ਤੇ ਹੈ ਹੈਦਰਾਬਾਦ ਤੇ ਦਿੱਲੀ ਦਰਮਿਆਨ ਚਾਰ ਅਪਰੈਲ ਨੂੰ ਦਿੱਲੀ ‘ਚ ਮੁਕਾਬਲਾ ਹੋਇਆ ਸੀ ਜਿਸ ‘ਚ ਹੈਦਰਾਬਾਦ ਨੇ ਅਸਾਨੀ ਨਾਲ ਪੰਜ ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ
ਉਸ ਜਿੱਤ ਤੋਂ ਬਾਅਦ ਤੋਂ ਹੈਦਰਾਬਾਦ ਨੇ ਮੁੰਬਈ ਇੰਡੀਅੰਜ਼ ਤੋਂ 40 ਦੌੜਾਂ ਨਾਲ ਤੇ ਕਿੰਗਸ ਇਲੈਵਨ ਪੰਜਾਬ ਤੋਂ ਛੇ ਵਿਕਟਾਂ ਨਾਲ ਆਪਣੇ ਮੁਕਾਬਲਾ ਗੁਆਏ ਹਨ ਹੈਦਰਾਬਾਦ ਦੀ ਟੀਮ ‘ਚ ਵਾਪਸ ਜਿੱਤ ਦੀ ਪਟੜੀ ‘ਤੇ ਪਰਤਨ ਲਈ ਬੇਤਾਬੀ ਹੋਵੇਗੀ ਦਿੱਲੀ ਲਈ ਪਿਛਨੇ ਮੁਕਾਬਲੇ ‘ਚ ਦਿੱਗਜ਼ ਓਪਨਰ ਸ਼ਿਖਰ ਧਵਨ (ਨਾਬਾਦ 97) ਦੀ ਫਾਰਮ ‘ਚ ਸ਼ਾਨਦਾਰ ਵਾਸਪੀ ਰਹੀ ਜਿਸ ਨਾਲ ਹੁਣ ਦਿੱਲੀ ਦੀ ਬੱਲੇਬਾਜ਼ੀ ਨੂੰ ਜ਼ਿਆਦਾ ਮਜ਼ਬੂਤੀ ਮਿਲੇਗੀ
ਸ਼ਿਖਰ ਇਸ ਮੁਕਾਬਲੇ ‘ਚ ਆਪਣੇ ਪੁਰਾਣੇ ਘਰ ਹੈਦਰਾਬਾਦ ‘ਚ ਖੇਡਣਗੇ ਜਿੱਥੇ ਹੈਦਰਾਬਾਦ ਟੀਮ ਨਾਲ ਉਨ੍ਹਾਂ ਨੇ ਕਈ ਸਾਲ ਗੁਜ਼ਾਰੇ ਸਨ ਸ਼ਿਖਰ ਦੀ ਟੀ20 ‘ਚ ਇਹ ਸਰਵੋਤਮ ਪਾਰੀ ਸੀ ਪਿਛਲੇ ਦੋ ਮੁਕਾਬਲਿਆਂ ਤੋਂ ਦਿੱਲੀ ਗੇਂਦਬਾਜ਼ੀ ਤੇ ਬੱਲੇਬਾਜ਼ੀ ਦੇ ਲਿਹਾਜ਼ ਨਾਲ ਕਾਫੀ ਸੰਤੁਲਿਤ ਨਜ਼ਰ ਆ ਰਹੀ ਹੈ ਤੇ ਉਸ ਦੀਆਂ ਨਜ਼ਰਾਂ ਲਗਾਤਾਰ ਤੀਜੀ ਜਿੱਤ ‘ਤੇ ਲੱਗੀਆਂ ਹੋਣਗੀਆਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here