ਮਾਨਸੂਨ ਵਾਪਸੀ ਦੀ ਦੇਰੀ ਨਾਲ ਖੁਰਾਕੀ ਕੀਮਤਾਂ ’ਤੇ ਪਏਗਾ ਅਸਰ
ਦੇਸ਼ ਦੇ ਉੱਤਰ-ਪੱਛਮ ਤੋਂ ਮਾਨਸੂਨ ਦੀ ਵਾਪਸੀ ਦੀਆਂ ਸਥਿਤੀਆਂ ਬਣ?ਰਹੀਆਂ?ਹਨ ਤੇ ਇਸ ਦੇ ਨਾਲ ਚਾਰ ਮਹੀਨਿਆਂ ਦੇ ਮੀਂਹ ਦਾ ਮੌਸਮ ਆਪਣੇ ਅੰਤ ਵੱਲ ਵਧ ਰਿਹਾ ਹੈ ਦੇਸ਼ ਦੀ ਅੱਧੀ ਤੋਂ ਜ਼ਿਆਦਾ ਖੇਤੀ ਸਿੰਚਾਈ ਲਈ ਮਾਨਸੂਨ ’ਤੇ ਨਿਰਭਰ ਕਰਦੀ ਹੈ ਜੋ ਆਮ ਤੌਰ ’ਤੇ ਜੂਨ ’ਚ ਕੇਰਲ ਤੋਂ ਸ਼ੁਰੂ ਹੁੰਦੀ ਹੈ ਤੇ ਇਸ ਦਾ ਆਖਰੀ ਪੜਾਅ ਸਤੰਬਰ ਦੇ ਅੱਧ ਤੱਕ ਰਾਜਸਥਾਨ ਤੋਂ ਸ਼ੁਰੂ ਹੁੰਦਾ ਹੈ ਅਗਾਊਂ ਅਨੁਮਾਨਾਂ ਵਿਚ ਦੱਸਿਆ ਗਿਆ ਸੀ ਕਿ ਇਸ ਸਾਲ ਮਾਨਸੂਨ ਆਮ ਰਹੇਗੀ, ਪਰ ਜੂਨ ਤੋਂ ਸਤੰਬਰ ਵਿਚਕਾਰ ਦੇਸ਼ ਦੇ ਅਨੇਕਾਂ ਹਿੱਸਿਆਂ ’ਚ ਘੱਟ ਮੀਂਹ ਪਿਆ ਜਦੋਂਕਿ ਦੱਖਣ-ਪੱਛਮੀ ਮਾਨਸੂਨ ਦੇ ਸਮਾਪਤ ਹੋਣ ’ਚ ਦੇਰੀ ਨਾਲ ਕਈ ਥਾਵਾਂ ’ਤੇ ਜ਼ਿਆਦਾ ਮੀਂਹ ਪਿਆ ਰਿਪੋਰਟਾਂ ਦੀ ਮੰਨੀਏ ਤਾਂ ਅੱਠ ਸੂਬਿਆਂ ’ਚ ਪਾਣੀ ਘੱਟ ਵਰਿ੍ਹਆ ਹੈ
ਇਸ ਕਾਰਨ ਝੋਨੇ ਦੀ ਪੈਦਾਵਾਰ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਹੈ ਜ਼ਿਕਰਯੋਗ ਹੈ ਕਿ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ’ਚ ਤਾਪਮਾਨ ਜ਼ਿਆਦਾ ਹੋਣ ਨਾਲ ਕਣਕ ਦੀ ਫ਼ਸਲ ’ਤੇ ਅਸਰ ਪਿਆ ਸੀ ਖੁਰਾਕੀ ਉਤਪਾਦਨ ’ਚ ਇਸ ਘਾਟ ਕਾਰਨ?ਕਿਸਾਨਾਂ ਦੀ ਆਮਦਨ ’ਤੇ ਇੱਕ ਹੋਰ ਗ੍ਰਹਿਣ ਲੱਗਾ ਹੈ ਤਾਂ ਦੂਜੇ ਪਾਸੇ ਬਜ਼ਾਰ ’ਚ ਅਨਾਜ ਮਹਿੰਗਾ ਵਿਕ ਰਿਹਾ ਹੈ ਭਾਰਤੀ ਰਿਜ਼ਰਵ ਬੈਂਕ ਦੀ ਤਾਜ਼ਾ ਬੁਲੇਟਿਨ ’ਚ ਛਪੇ ਇੱਕ ਲੇਖ ’ਚ ਵੀ ਰੇਖਾਂਕਿਤ ਕੀਤਾ ਗਿਆ ਕਿ ਮਾਨਸੂਨ ਦੀ ਵਾਪਸੀ ’ਚ ਦੇਰੀ ਨਾਲ ਖੁਰਾਕੀ ਕੀਮਤਾਂ ’ਤੇ ਫਿਰ ਤੋਂ ਦਬਾਅ ਵਧਣ ਦੇ ਆਸਾਰ ਦਿਸ ਰਹੇ ਹਨ ਸਤੰਬਰ ਦੇ ਮੀਂਹ ਨੇ ਗਰਮੀ ਤੋਂ ਕੁਝ ਰਾਹਤ ਤਾਂ ਦਿੱਤੀ ਹੈ
ਪਰ ਇਸ ਵਜ੍ਹਾ ਨਾਲ ਕੁਝ ਮੁੱਖ ਸਬਜ਼ੀਆਂ ਦੇ ਭਾਅ ਵਧ ਗਏ ਹਨ ਮਾਨਸੂਨ ਦੀ ਬੇਨਿਯਮਤਤਾ ਦੇ ਦੋ ਮੁੱਖ ਹਿੱਸੇ ਹਨ ਇੱਕ, ਲੰਬੇ ਸਮੇਂ ਤੱਕ ਮੀਂਹ ਨਾ ਪੈਣਾ ਤੇ ਦੂਜਾ ਥੋੜ੍ਹੇ ਹੀ ਫਰਕ ’ਚ ਬਹੁਤ ਜ਼ਿਆਦਾ ਮੀਂਹ ਪੈਣਾ ਬੱਦਲ ਫਟਣ ਦੀਆਂ ਘਟਨਾਵਾਂ, ਸੌਕੇ ਵਰਗੀਆਂ ਸਥਿਤੀਆਂ, ਅਚਾਨਕ ਹੜ੍ਹ ਆਦਿ ਆਮ ਹੁੰਦੇ ਜਾ?ਰਹੇ ਹਨ ਕੁਦਰਤੀ ਆਫ਼ਤਾਂ ਦੀ ਲਗਾਤਾਰਤਾ ਵਧਣ ਤੇ ਲਗਾਤਾਰ ਕਮਜ਼ੋਰ ਤੇ ਅਨਿਯਮਿਤ ਮਾਨਸੂਨ ਦੇ ਪਿੱਛੇ ਮੁੱਖ ਕਾਰਨ ਜਲਵਾਯੂ ਬਦਲਾਅ ਹੈ
ਇਸ ਕਾਰਨ ਤਾਪਮਾਨ ਵੀ ਵਧਦਾ ਜਾ ਰਿਹਾ ਹੈ ਤੇ ਸਰਦੀਆਂ ਦਾ ਮੌਸਮ ਛੋਟਾ ਹੋਣ ਲੱਗਾ ਹੈ ਹਾਲਾਂਕਿ ਇਹ ਸੰਸਾਰਿਕ ਸਮੱਸਿਆ ਹੈ ਤੇ ਯੂਰਪ ਤੇ ਅਮਰੀਕਾ ਵਰਗੇ ਸਮੂਹ ਵੀ ਇਸ ਤੋਂ ਪ੍ਰਭਾਵਿਤ ਹਨ ਪਰ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਲਈ ਇਹ ਸਥਿਤੀ ਕਿਤੇ ਜਿਆਦਾ ਚਿੰਤਾਜਨਕ ਹੈ ਬਹੁਤ ਵੱਡੀ ਅਬਾਦੀ ਲਈ ਖੁਰਾਕੀ ਸੁਰੱਖਿਆ ਯਕੀਨੀ ਕਰਨਾ, ਵਾਤਾਵਰਨ ਨੂੰ ਖੁਸ਼ਹਾਲ ਬਣਾਉਣਾ ਤੇ ਕੁਦਰਤੀ ਵਸੀਲਿਆਂ ਦੀ ਸੰਭਾਲ ਕਰਨਾ ਵਰਗੇ ਕੰਮ ਦਿਨ-ਬ-ਦਿਨ ਚੁਣੌਤੀ ਬਣਦੇ ਜਾਣਗੇ ਪਾਣੀ ਦਾ ਸੰਕਟ, ਮਿੱਟੀ ਦਾ ਖੁਰਨਾ, ਜੰਗਲਾਂ ਦਾ ਖਾਤਮਾ, ਨਦੀਆਂ ’ਚ ਗਾਰ ਭਰਨਾ, ਪਾਣੀ, ਹਵਾ ਤੇ ਮਿੱਟੀ ਦਾ ਪ੍ਰਦੂਸ਼ਣ, ਸਮੁੰਦਰੀ ਪੱਧਰ ਵਧਣ ਨਾਲ ਕੰਢੀ ਇਲਾਕਿਆਂ ’ਚੋਂ ਪਲਾਇਨ ਵਰਗੀਆਂ ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ ਹਨ ਜਲਵਾਯੂ ਸੰਕਟ ਨਾਲ ਨਜਿੱਠਣ ਦੇ ਉਪਾਵਾਂ ਨੂੰ ਗੰਭੀਰਤਾ ਨਾਲ ਅਪਨਾਉਣ ਦੀ ਜ਼ਰੂਰਤ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ