ਹਾਰਿਆ ਹੋਇਆ ਜੇਤੂ

ਹਾਰਿਆ ਹੋਇਆ ਜੇਤੂ

ਅਰਬ ਦੀ ਇੱਕ ਮਲਿਕਾ ਨੇ ਆਪਣੀ ਮੌਤ ਤੋਂ ਬਾਅਦ ਕਬਰ ’ਤੇ ਇਹ ਸਤਰਾਂ ਲਿਖਣ ਦਾ ਆਦੇਸ਼ ਜਾਰੀ ਕੀਤਾ- ਮੇਰੀ ਇਸ ਕਬਰ ’ਚ ਬੇਸ਼ੁਮਾਰ ਦੌਲਤ ਹੈ, ਇਸ ਸੰਸਾਰ ’ਚ ਜੋ ਵਿਅਕਤੀ ਸਭ ਤੋਂ ਵੱਧ ਗਰੀਬ, ਲਾਚਾਰ ਤੇ ਕਮਜ਼ੋਰ ਹੋਵੇ, ਉਹੀ ਇਸ ਕਬਰ ਨੂੰ ਪੁੱਟ ਕੇ ਬੇਸ਼ੁਮਾਰ ਦੌਲਤ ਹਾਸਲ ਕਰਕੇ ਆਪਣੀ ਗਰੀਬੀ ਦੂਰ ਕਰ ਸਕਦਾ ਹੈ ਵੇਖਦਿਆਂ-ਵੇਖਦਿਆਂ ਮਲਿਕਾ ਦੀ ਕਬਰ ਨੂੰ ਬਣੇ ਹਜ਼ਾਰਾਂ ਸਾਲ ਬੀਤ ਗਏ ਅਨੇਕਾਂ ਗਰੀਬ ਤੇ ਭਿਖਾਰੀ ਉੱਧਰੋਂ ਲੰਘੇ

ਪਰ ਕਿਸੇ ਨੇ ਵੀ ਆਪਣੇ-ਆਪ ਨੂੰ ਇੰਨਾ ਗਰੀਬ ਨਹੀਂ ਮੰਨਿਆ ਕਿ ਦੌਲਤ ਲਈ ਕਿਸੇ ਦੀ ਕਬਰ ਹੀ ਪੁੱਟਣ ਲੱਗੇ ਆਖ਼ਿਰਕਾਰ ਇੱਕ ਦਿਨ ਉਹ ਵਿਅਕਤੀ ਵੀ ਆ ਅੱਪੜਿਆ ਜੋ ਉਸ ਕਬਰ ਨੂੰ ਪੁੱਟੇ ਬਿਨਾਂ ਨਾ ਰਹਿ ਸਕਿਆ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਕਬਰ ਪੁੱਟਣ ਵਾਲਾ ਵੀ ਇੱਕ ਰਾਜਾ ਸੀ ਉਸ ਨੇ ਕਬਰ ਵਾਲੇ ਇਸ ਦੇਸ਼ ਨੂੰ ਹਾਲ ਹੀ ’ਚ ਯੁੱਧ ਵਿੱਚ ਜਿੱਤਿਆ ਸੀ ਆਪਣੀ ਜਿੱਤ ਨਾਲ ਹੀ ਉਸ ਨੇ ਬਿਨਾਂ ਸਮਾਂ ਗੁਆਏ ਉਸ ਕਬਰ ਦੀ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ ਪਰ ਕਬਰ ਵਿੱਚੋਂ ਉਸ ਨੂੰ ਦੌਲਤ ਦੀ ਬਜਾਇ ਇੱਕ ਪੱਥਰ ਹੀ ਹੱਥ ਲੱਗਾ ਜਿਸ ’ਤੇ ਲਿਖਿਆ ਹੋਇਆ ਸੀ, ‘‘ਐ ਕਬਰ ਪੁੱਟਣ ਵਾਲੇ ਇਨਸਾਨ! ਤੂੰ ਖੁਦ ਨੂੰ ਪੁੱਛ, ਕੀ ਤੂੰ ਸੱਚਮੁੱਚ ਮਨੁੱਖ ਹੈਂ?’’

ਨਿਰਾਸ਼ ਤੇ ਅਪਮਾਨਿਤ ਹੋਇਆ ਉਹ ਰਾਜਾ ਜਦੋਂ ਕਬਰ ’ਚੋਂ ਨਿੱਕਲਿਆ ਤਾਂ ਕਬਰ ਦੇ ਕੋਲ ਰਹਿਣ ਵਾਲਾ ਇੱਕ ਬਜ਼ੁਰਗ ਭਿਖਾਰੀ ਜ਼ੋਰ-ਜ਼ੋਰ ਨਾਲ ਹੱਸਦਾ ਹੋਇਆ ਕਹਿ ਰਿਹਾ ਸੀ, ‘‘ਸਾਲਾਂ ਤੋਂ ਉਡੀਕ ਰਿਹਾ ਸੀ, ਆਖ਼ਰ ਅੱਜ ਧਰਤੀ ਦੇ ਸਭ ਤੋਂ ਗਰੀਬ, ਦੁਖੀ ਤੇ ਕਮਜ਼ੋਰ ਵਿਅਕਤੀ ਦੇ ਦਰਸ਼ਨ ਹੋ ਹੀ ਗਏ’’ ਇਹ ਸੁਣ ਕੇ ਰਾਜੇ ਨੂੰ ਲੱਗਾ ਕਿ ਸੱਚਮੁੱਚ ਉਹ ਸਭ ਤੋਂ ਗਰੀਬ, ਦੁਖੀ ਤੇ ਕਮਜ਼ੋਰ ਹੈ ਆਪਣੀ ਜਿੱਤ ਦੇ ਬਾਵਜੂਦ ਉਸ ਨੂੰ ਲੱਗਣ ਲੱਗਾ ਜਿਵੇਂ ਉਹ ਕਬਰ ਦੇ ਉਸ ਪੱਥਰ ਦੀ ਇਬਾਰਤ ਤੋਂ ਬੁਰੀ ਤਰ੍ਹਾਂ ਹਾਰ ਗਿਆ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here