ਸਾਡੇ ਨਾਲ ਸ਼ਾਮਲ

Follow us

9.5 C
Chandigarh
Sunday, January 18, 2026
More
    Home Breaking News ਹਿਰਨ ਸ਼ਿਕਾਰ ਮਾ...

    ਹਿਰਨ ਸ਼ਿਕਾਰ ਮਾਮਲਾ : ਸਲਮਾਨ ਨੂੰ ਜੇਲ੍ਹ ‘ਚੋਂ ਮਿਲੀ ਧਮਕੀ

    Deer, Hunting, Case, Bollywood Actor, Salman Khan, Threat, Gangster Larains bishnoi

    ਪੰਜਾਬ, ਹਰਿਆਣਾ ਤੇ ਰਾਜਸਥਾਨ ਨਾਲ ਸਬੰਧਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਿਹਾ, ਜੋਧਪੁਰ ਵਿੱਚ ਹੀ ਸਲਮਾਨ ਖਾਨ ਨੂੰ ਮਾਰਾਂਗਾ

    ਜੋਧਪੁਰ (ਏਜੰਸੀ)। ਪੰਜਾਬ-ਰਾਜਸਥਾਨ ਅਤੇ ਹਰਿਆਣਾ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਇਸ ਗੈਂਗਸਟਰ ਨੇ ਕਿਹਾ ਕਿ ਅਜੇ ਤੱਕ ਮੈਂ ਕੁਝ ਨਹੀਂ ਕੀਤਾ। ਹੁਣ ਸਲਮਾਨ ਖਾਨ ਨੂੰ ਮਾਰਾਂਗਾ ਅਤੇ ਜੋਧਪੁਰ ਵਿੱਚ ਹੀ ਮਾਰਾਂਗਾ। ਜ਼ਿਕਰਯੋਗ ਹੈ ਕਿ ਡਿਫਰੈਂਟ ਟਾਈਲ ਵਿੱਚ ਸਮਾਜ ਸੇਵਾ ਦਾ ਦਾਅਵਾ ਕਰਨ ਵਾਲੇ ਲਾਰੈਂਸ ਨੂੰ ਸ਼ਾਨੋ-ਸ਼ੌਕਤ ਨਾਲ ਰਹਿਣਾ ਅਪਰਾਧ ਦੀ ਦੁਨੀਆਂ ਵਿੱਚ ਖਿੱਚ ਲਿਆਇਆ।

    ਮਹਾਂਨਗਰ ਮੈਜਸਿਟਰੇਟਟ ਆਸ਼ੀਸ਼ ਦਾਧੀਚ ਦੀ ਅਦਾਲਤ ‘ਚੋਂ ਪੁਲਿਸ ਉਸ ਨੂੰ ਜੇਲ੍ਹ ਲਿਜਾ ਰਹੀ ਸੀ। ਉਦੋਂ ਇੱਕ ਮੀਡੀਆ ਕਰਮੀ ਨੇ ਉਸ ਦੇ ਅੱਗੇ ਮਾਈਕ ਰੱਖ ਦਿੱਤਾ ਤਾਂ ਲਾਰੈਂਸ ਬੋਲਿਆ, ‘ਅਜੇ ਤਾਂ ਮੈਂ ਕੁਝ ਕੀਤਾ ਨਹੀਂ ਹੈ। ਹੁਣ ਕਰਾਂਗਾ ਤਾਂ ਪਤਾ ਲੱਗੇਗਾ। ਸਲਮਾਨ ਨੂੰ ਮਾਰਾਂਗਾ, ਇੱਥੇ ਹੀ ਮਾਰਾਂਗਾ ਉਦੋਂ ਪਤਾ ਲੱਗੇਗਾ।’ ਪੁਲਿਸ ਇਸ ਨੂੰ ਸ਼ਾਤਿਰ ਚਾਲ ਮੰਨ ਰਹੀ ਹੈ, ਕਿਉਂਕਿ ਉਸ ਨੇ ਇਸੇ ਤਰੀਕੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਸੋਪੂ ਸੰਗਠਨ ਨਾਲ ਜੋੜਿਆ, ਫਿਰ ਉਨ੍ਹਾਂ ਨੂੰ ਅਪਰਾਧ ਵਿੱਚ ਧੱਕਿਆ।

    ਹਿਰਨ ਸ਼ਿਕਾਰ ਮਾਮਲੇ ਨੂੰ ਲੈ ਕੇ ਸਲਮਾਨ ਦਾ ਜੋਧਪੁਰ ਵਿੱਚ ਵਿਰੋਧ ਹੈ, ਇਹ ਵਿਰੋਧ ਪ੍ਰਦੇਸ਼ ਪੱਧਰ ਤੱਕ ਵੀ ਹੈ। ਲਾਰੈਂਸ ਦਾ ਨੈਟਵਰਕ ਹਨੂੰਮਾਨਗੜ੍ਹ-ਬੀਕਾਨੇਰ ਵਿੱਚ ਜੰਮਿਆ ਹੋਇਆ ਹੈ। ਇਸ ਲਈ ਇਸ ਚਿਤਾਵਨੀ ਨਾਲ ਉਹ ਸਲਮਾਨ ਵਿਰੋਧੀਆਂ ਦੀ ਹਮਦਰਦੀ ਲੈ ਕੇ ਇੱਥੋਂ ਦੇ ਨੌਜਵਾਨਾਂ ਦਾ ਵੀ ਨੇਤਾ ਬਣਨਾ ਚਾਹੁੰਦਾ ਹੈ, ਤਾਂਕਿ ਉਨ੍ਹਾਂ ਨੂੰ ਵੀ ਆਪਣੇ ਨੈਟਵਰਕ ਵਿੱਚ ਸ਼ਾਮਲ ਕਰਕੇ ਰੰਗਦਾਰੀ ਦਾ ਧੰਦਾ ਹੋਰ ਫੈਲਾ ਸਕੇ।

    LEAVE A REPLY

    Please enter your comment!
    Please enter your name here