ਸਾਡੇ ਨਾਲ ਸ਼ਾਮਲ

Follow us

14.4 C
Chandigarh
Tuesday, February 10, 2026
More
    Home Breaking News ਸੌਖੇ ਸ਼ਬਦਾਂ ’ਚ...

    ਸੌਖੇ ਸ਼ਬਦਾਂ ’ਚ ਸਮਝਾਈ ਗੂੜ੍ਹ ਰੂਹਾਨੀਅਤ

    MSG
    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

    ਰੂਹਾਨੀਅਤ ਦੇ ਗੂੜ੍ਹ ਗਿਆਨ, ਦਾਰਸ਼ਨਿਕਤਾ ਦੇ ਖੁਸ਼ਕ ਬਿਆਨ ਦੀ ਜ਼ਰੂਰਤ ਹੀ ਨਹੀਂ ਪਈ, ਸਿੱਧੇ ਸ਼ਬਦਾਂ ’ਚ ਸਿੱਧੀ ਗੱਲ ਸਮਝਾਈ। ਪ੍ਰੇਮ ਦੀ ਅਨੋਖੀ ਖੇਡ ਵੀ ਹੁੰਦੀ। ਆਪਣੇ ਮਸਤਾਂ ਨੂੰ ਬੇਪਰਵਾਹ ਸਾਈਂ ਜੀ ਘਰ ਜਾਣ ਲਈ ਸਖ਼ਤੀ ਨਾਲ ਕਹਿੰਦੇ ਪਰ ਮਸਤ ਦਰਬਾਰ ਦੇ ਆਸ-ਪਾਸ ਘੁੰਮ ਕੇ ਦਿਨ ਕੱਟ ਲੈਂਦੇ ਸਨ। ਸ਼ਾਮ ਨੂੰ ਸਾਈਂ ਜੀ ਪਿਆਰ ਲੁਟਾਉਦੇ ਹੋਏ ਉਨ੍ਹਾਂ ਨੂੰ ਵਾਪਸ ਬੁਲਾਉਦੇ। ਜ਼ਿੰਦਗੀ ਜਿਉਣ ਦਾ ਸਹੀ ਢੰਗ ਆਪ ਜੀ ਨੇ ਸਿਖਾਇਆ, ਧਰਮਾਂ ਦੀ ਸੱਚੀ ਗੱਲ ਸਮਝਾਈ, ਧਰਮਾਂ ’ਤੇ ਅਮਲ ਕਰਨ ਦੀ ਸਿੱਖਿਆ ਦਿੱਤੀ। ਹਰ ਧਰਮ ਦੀ ਮਹਾਨਤਾ ਤੋਂ ਲੋਕਾਂ ਨੂੰ ਜਾਣੂ ਕਰਵਾਇਆ। (MSG Bhandara)

    ਹੱਥੀਂ ਕਿਰਤ ਦੀ ਸਿੱਖਿਆ ਦਿੱਤੀ, ਪਾਥੀਆਂ ਪੱਥ ਕੇ ਸੇਵਾਦਾਰਾਂ ਨੂੰ ਸਾਧ-ਸੰਗਤ ਦੀ ਸੇਵਾ ਲਈ ਖਰਚੇ ਦਾ ਪ੍ਰਬੰਧ ਕਰਨ ਲਾਇਆ। ਅਨੋਖੀ ਖੇਡ ਇਹ ਵੀ ਕਿ ਸਾਈਂ ਜੀ ਲੋਕਾਂ ਨੂੰ ਸੋਨਾ-ਚਾਂਦੀ ਵੀ ਵੰਡਦੇ। ‘ਕਿਸੇ ਤੋਂ ਮੰਗ ਕੇ ਨਹੀਂ ਖਾਣਾ’ ਸਿੱਖਿਆ ਸਮਾਜ ਲਈ ਪ੍ਰੇਰਨਾ ਬਣੀ।

    Also Read : ਦੁਲਹਨ ਵਾਂਗ ਸਜ਼ਾਇਆ ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਧਾਮ, ਵੇਖੋ ਨਜ਼ਾਰਾ….

    ਬੇਪਰਵਾਹ ਸਾਈਂ ਜੀ ਨੇ ਡੇਰਾ ਸੱਚਾ ਸੌਦਾ ਦੀ ਸਿੱਖਿਆ ਨੂੰ ਘਰ-ਘਰ ਪਹੁੰਚਾਉਣ ਲਈ ਆਪਣੇ ਗੱਦੀਨਸ਼ੀਨ ਨੂੰ ਚੁਣਿਆ ਤਾਂ ਰੂਹਾਨੀਅਤ ’ਚ ਇੱਕ ਨਵੀਂ ਮਿਸਾਲ ਕਾਇਮ ਕੀਤੀ। ਦੁਨੀਆ ਨੂੰ ਵਿਖਾ ਦਿੱਤਾ ਕਿ ਗੁਰੂ ਤੇ ਸ਼ਿਸ਼ ਦਾ ਪਿਆਰ ਕੀ ਹੁੰਦਾ ਹੈ। ਕਿਵੇਂ ਗੁਰੂ ਦੇ ਪਿਆਰ ’ਚ ਘਰ-ਬਾਰ ਢਾਹ ਕੇ ਹਰ ਚੀਜ਼ ਲੁਟਾਈ ਜਾਂਦੀ ਹੈ, ਆਪਣਾ-ਆਪ ਵਾਰਿਆ ਜਾਂਦਾ ਹੈ। ਰੂਹਾਨੀਅਤ ਸਤਿਗੁਰੂ ਦੇ ਪਿਆਰ ਦਾ ਨਾਂਅ ਹੈ, ਮੰਨਣ ਤੇ ਅਮਲ ਕਰਨ ਦਾ ਨਾਂਅ ਹੈ। ਰੂਹਾਨੀਅਤ ਧਾਰਮਿਕ ਤੇ ਸਮਾਜਿਕ ਸਾਂਝ ਪੈਦਾ ਕਰਨ, ਭਲਾ ਕਰਨ, ਡੁੱਬਦੇ ਨੂੰ ਬਚਾਉਣ, ਅੱਗ ’ਚੋਂ ਜਿਉਦਾ ਕੱਢਣ, ਡਿੱਗੇ ਨੂੰ ਉਠਾਉਣ ਦਾ ਨਾਂਅ ਹੈ।

    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅੱਜ ਪੂਰੀ ਦੁਨੀਆ ’ਚ ਰੂਹਾਨੀਅਤ ਤੇ ਇਨਸਾਨੀਅਤ ਦਾ ਝੰਡਾ ਲਹਿਰਾ ਰਹੇ ਹਨ। ਦੁਨੀਆ ਦੇ ਕੋਨੇ-ਕੋਨੇ ’ਚ ਡੇਰਾ ਸੱਚਾ ਸੌਦਾ ਦੀ ਸੋਚ ਸਮਾਜ ਨੂੰੂ ਸੰਵਾਰਦੀ, ਪਿਆਰ ਤੇ ਭਾਈਚਾਰੇ ਦੀ ਮਹਿਕ ਵੰਡਦੀ ਨਜ਼ਰ ਆ ਰਹੀ ਹੈ। ਸਾਰੀ ਦੁਨੀਆ ਆਪਣੀ ਹੈ, ਸਾਰਾ ਸੰਸਾਰ ਇੱਕ ਕੁਟੁੰਬ ਹੈ, ਪਰਿਵਾਰ ਹੈ। ਇਹੀ ਸਿੱਖਿਆ ਡੇਰਾ ਸੱਚਾ ਸੌਦਾ ਦੀ ਬੁਨਿਆਦ ਹੈ।

    ਭਾਈਚਾਰਕ ਸਾਂਝ ਦਾ ਸੰਦੇਸ਼ | MSG Bhandara

    ਸੱਚੇ ਸੰਤਾਂ ਦੀ ਤਾਰ ਹਮੇਸ਼ਾ ਪ੍ਰਭੂ ਨਾਲ ਜੁੜੀ ਹੁੰਦੀ ਹੈ। ਉਹ ਪਿਆਰ ਤੇ ਦਇਆ ਦੇ ਸਮੁੰਦਰ ਹੁੰਦੇ ਹਨ। ਉਨ੍ਹਾਂ ਲਈ ਕੋਈ ਪਰਾਇਆ, ਬੇਗਾਨਾ ਜਾਂ ਦੁਸ਼ਮਣ ਨਹੀਂ ਹੁੰਦਾ ਹੈ। ਉਹ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਂਦੇ ਹਨ, ਲੋਕਾਂ ’ਚ ਨਫ਼ਰਤ, ਈਰਖਾ ਵੈਰ-ਵਿਰੋਧ ਖਤਮ ਕਰਕੇ ਭਾਈਚਾਰਕ ਸਾਂਝ ਮਜ਼ਬੂਤ ਕਰਦੇ ਹਨ। ਇਹੀ ਸਭ ਕੁਝ ਸੰਤਾਂ ਦਾ ਰੂਹਾਨੀ ਏਜੰਡਾ ਹੁੰਦਾ ਹੈ।

    ਸੰਪਾਦਕ।

    LEAVE A REPLY

    Please enter your comment!
    Please enter your name here