ਦੇਧਨਾ ਦੇ ਕਬੱਡੀ ਮਹਾਂਕੁੰਭ ’ਤੇ ਬੈਸਟ ਰੇਡਰ ਤੇ ਜਾਫੀ ਨੂੰ ਕੰਬਾਈਨਾਂ ਨਾਲ ਨਿਵਾਜਿਆਂ ਜਾਵੇਗਾ

Kabaddi Mahakumbh

(ਮਨੋਜ ਕੁਮਾਰ ਗੋਇਲ) ਘੱਗਾ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਚਾਹੁੰਦੇ ਹਨ ਕਿ ਪੰਜਾਬ ’ਚ ਖੇਡ ਸੱਭਿਆਚਾਰ ਬਣਾਇਆ ਜਾਵੇ ਤਾਂ ਕਿ ਪੰਜਾਬੀ ਵੀ ਓਲੰਪਿਕ ਤੱਕ ਖੇਡ ਕੇ ਤਗਮੇ ਜਿੱਤ ਸਕਣ ਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਤੇ ਹੁਣ ਉਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਹੀ 20-21 ਫ਼ਰਵਰੀ ਨੂੰ ਮੀਰੀ ਪੀਰੀ ਸਪੋਰਟਸ ਕਲੱਬ ਪਿੰਡ ਦੇਧਨਾ ਦੇ ਖੇਡ ਗ੍ਰਾਊਂਡ ’ਚ ਸੰਸਾਰ ਪੱਧਰ ਦਾ ਕਬੱਡੀ ਮਹਾਂਕੁੰਭ ਕਰਵਾਇਆ ਜਾ ਰਿਹਾ ਹੈ ।

ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਕਬੱਡੀ ਪ੍ਰਮੋਟਰ ਤੇ ਲੋਕ ਸਭਾ ਪਟਿਆਲ਼ਾ ਤੋਂ ਆਪ ਦੇ ਸੀਨੀਅਰ ਆਗੂ ਦਲਬੀਰ ਗਿੱਲ ਯੁਕੇ ਨੇ ਖੇਡ ਗਰਾਂਉੂਡ ’ਚ ਤਿਆਰੀਆਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਪ੍ਰਸਤੀ ਹੇਠ ਹੋਣ ਵਾਲੇ ਇਸ ਕਬੱਡੀ ਮਹਾਂਕੁੰਭ ਚ 20 ਫ਼ਰਵਰੀ ਨੂੰ ਵਾਲੀਬਾਲ , ਕਬੱਡੀ 65 ਕਿੱਲੋ ਤੇ 21 ਫ਼ਰਵਰੀ ਨੂੰ 85 ਕਿੱਲੋ ਤੇ ਆਲ ਓਪਨ ਕਲੱਬਾਂ ਦੇ ਮੈਚ ਕਰਵਾਏ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਕਬੱਡੀ ਆਲ ਓਪਨ ਕਲੱਬਾਂ ਦੀਆਂ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਕ੍ਰਮਵਾਰ ਇਕ ਲੱਖ ਤੇ 75 ਹਜ਼ਾਰ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ ਤੇ ਕਬੱਡੀ ਆਲ ਓਪਨ ਕਲੱਬਾਂ ਦੇ ਮੈਚਾਂ ਚ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਕੰਬਾਂਇਨਾਂ ਨਾਲ ਨਿਵਾਜਿਆ ਜਾਵੇਗਾ।

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ 2018 ’ਚ ਕੰਬਾਈਨਾਂ ਦਿੱਤੀਆਂ ਗਈਆਂ ਸਨ । ਇਸ ਮੌਕੇ ਉਨ੍ਹਾਂ ਨਾਲ ਮੀਰੀ-ਪੀਰੀ ਸਪੋਰਟਸ ਕਲੱਬ ਦੇਧਨਾ ਦੇ ਮੁੱਖ ਪ੍ਰਬੰਧਕ ਸੰਦੀਪ ਸਾਂਵਰਾ , ਪ੍ਰਧਾਨ ਬਲਦੇਵ ਦੇਧਨਾ , ਮੇਜਰ ਸਿੰਘ ਨਿੱਕਾ , ਸੀਸ਼ਪਾਲ ਸਾਂਗੂ , ਗੁਰਮੇਲ ਸਿੰਘ ਘੱਗਾ , ਪ੍ਰੋ ਸੇਵਕ ਸ਼ੇਰਗੜ , ਕਾਲਾ ਢਿੱਲੋਂ , ਚਮਕੌਰ ਨਾੜੂ ਤੇ ਪਰਮਿੰਦਰ ਮੌਦਗਿੱਲ ਆਦਿ ਹਾਜ਼ਰ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।